ਜਿਮਖਾਨਾ ਕਲੱਬ ਦੀਆਂ ਚੋਣਾਂ ਸੰਬੰਧੀ ਸੈਕਟਰੀ ਜੈਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਐਡਹਾਕ ਕਮੇਟੀ ਦੀ ਮੀਟਿੰਗ ਐਸ. ਡੀ. ਐਮ. ਸ਼ੁਭੀ ਆਂਗਰਾ ਨੇ ਲਿਆ ਚੋਣ ਤਿਆਰੀਆਂ ਦਾ ਜਾਇਜ਼ਾ
ਜਲੰਧਰ, 5 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 23 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਐਡਹਾਕ ਕਮੇਟੀ ਦੀ ਇਕ ਅਹਿਮ ਮੀਟਿੰਗ ਕਲੱਬ ਦੇ ਪ੍ਰਸ਼ਾਸ਼ਕ-ਕਮ-ਸੈਕਟਰੀ ਜੈਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਐਸ. ਡੀ.
ਪ
ਪ੍ਰਵੀਨ ਗੁਪਤਾ ਨੂੰ ਐਡਹਾਕ ਕਮੇਟੀ ਦਾ ਮੈਂਬਰ ਚੁਣੇ ਜਾਣ ‘ਤੇ ਵਧਾਈਆਂ ਦਿੰਦੇ ਹੋਏ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ। ਤਸਵੀਰ ਮੁਨੀਸ਼
06-08-2026
ਜਲੰਧਰ, 5 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 23 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਐਡਹਾਕ ਕਮੇਟੀ ਦੀ ਇਕ ਅਹਿਮ ਮੀਟਿੰਗ ਕਲੱਬ ਦੇ ਪ੍ਰਸ਼ਾਸ਼ਕ-ਕਮ-ਸੈਕਟਰੀ ਜੈਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਐਸ. ਡੀ. ਐਮ. ਸ਼ੁਭੀ ਆਂਗਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਪੀ. ਸੀ. ਐਸ. ਆਦਿਤਿਆ ਗੁਪਤਾ, ਕਮੇਟੀ ਮੈਂਬਰ ਸ੍ਰੀ ਪ੍ਰਵੀਨ ਗੁਪਤਾ, ਅਮਰਜੀਤ ਸਿੰਘ ਰਾਣਾ, ਕਾਨਵ ਨੰਦਾ, ਸੁਭਾਸ਼ ਸ਼ਰਮਾ, ਜਸਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ। ਹਾਲਾਂਕਿ ਅਜੇ ਤੱਕ ਚੋਣ ਪ੍ਰਕ੍ਰਿਆ ਦਾ ਐਲਾਨ ਨਹੀਂ ਕੀਤਾ ਗਿਆ ਪਰ ਅੱਜ ਦੀ ਮੀਟਿੰਗ ’ਚ ਇਸ ਪ੍ਰਕ੍ਰਿਆ ਸੰਬੰਧੀ ਚਰਚਾ ਕੀਤੀ ਗਈ ਤੇ ਇਸ ਦੇ ਨਾਲ ਹੀ ਕਲੱਬ ਮੈਂਬਰਾਂ ਨੂੰ ਜਲਦ ਤੋਂ ਜਲਦ ਆਪਣੇ ਬਕਾਏ ਵੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਅਚੀਵਰਜ਼ ਗਰੁੱਪ ਦੀਆਂ ਆਮ ਸਹਿਮਤੀ ਸੰਬੰਧੀ ਕੋਸ਼ਿਸ਼ਾਂ ਜਾਰੀ— ਇਸ ਦੌਰਾਨ ਅਚੀਵਰਜ਼ ਗਰੁੱਪ ਵਲੋਂ ਪ੍ਰਬੰਧਕ ਕਮੇਟੀ ਦੀ ਚੋਣ ਸੰਬੰਧੀ ਆਮ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਤੇ ਅੱਜ ਵੀ ਗਰੁੱਪ ਦੇ ਮੈਂਬਰਾਂ ਵਲੋਂ ਵਿਰੋਧੀ ਧੜਿਆਂ ਦੇ ਮੈਂਬਰਾਂ ਨੂੰ ਚੋਣ ਨਾ ਲੜਨ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ। ਇਨ੍ਹਾਂ ਕੋਸ਼ਿਸ਼ਾਂ ਦਰਮਿਆਨ ਅੱਜ ਕੁੱਝ ਹੋਰ ਮੈਂਬਰਾਂ ਵਲੋਂ ਚੋਣ ਲੜਨ ਦੇ ਕੀਤੇ ਗਏ ਐਲਾਨ ਨਾਲ ਅਚੀਵਰਜ਼ ਗਰੁੱਪ ਦਾ ਰਾਹ ਆਸਾਨ ਨਹੀਂ ਲੱਗ ਰਿਹਾ। ਇੱਥੇ ਦੱਸਣਯੋਗ ਹੈ ਕਿ ਅਚੀਵਰਜ਼ ਗਰੁੱਪ ਵਲੋਂ ਕਲੱਬ ਦੇ ਚਾਰੇ ਪ੍ਰਮੁੱਖ ਅਹੁਦਿਆਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਜਦਿਕ ਇਨ੍ਹਾਂ ਉਮੀਦਵਾਰਾਂ ਦੇ ਖਿਲਾਫ ਵਿਰੋਧੀ ਪ੍ਰੋਗਰੈਸਿਵ ਗਰੁੱਪ ਵਲੋਂ ਇਸ ਵਾਰ ਉਮੀਦਵਾਰ ਨਾ ਖੜ੍ਹੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅੰਦਰਖਾਤੇ ਪ੍ਰੋਗਰੈਸਿਵ ਗਰੁੱਪ ਦੇ ਕਈ ਮੈਂਬਰਾਂ ਵਲੋਂ ਆਪਣੇ ਸਮਰਥਕਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਜਾਂ ਕੋਈ ਹੋਰ ਤੀਸਰਾ ਯੁਨਾਇਟਿਡ ਗਰੁੱਪ ਬਣਾ ਕੇ ਚੋਣ ਮੈਦਾਨ ’ਚ ਉਤਾਰੇ ਜਾਣ ਦੀਆਂ ਕੋਸ਼ਿਸ਼ਾਂ ਬਾਰੇ ਵੀ ਪਤਾ ਲੱਗਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬੇਸ਼ੱਕ ਇਹ ਵਿਰੋਧੀ ਧੜਾ ਜਾਂ ਉਮੀਦਵਾਰ ਅਚੀਵਰਜ਼ ਗਰੁੱਪ ਨੂੰ ਕੋਈ ਬਹੁਤੀ ਵੱਡੀ ਚੁਣੌਤੀ ਨਾ ਦੇ ਸਕਣ ਪਰ ਚੋਣਾਂ ਦਿਲਚਸਪ ਜ਼ਰੂਰ ਹੋ ਸਕਦੀਆਂ ਹਨ। ਖੇਡ ਪ੍ਰਮੋਟਰ ਸੁਰਿੰਦਰ ਭਾਪਾ ਵਲੋਂ ਪ੍ਰਵੀਨ ਗੁਪਤਾ ਨੂੰ ਵਧਾਈ— ਜਲੰਧਰ ਜਿਮਖਾਨਾ ਕਲੱਬ ਦੀ ਐਡਹਾਕ ਕਮੇਟੀ ਦਾ ਲਗਾਤਾਰ ਚੌਥੀ ਵਾਰ ਮੈਂਬਰ ਚੁਣੇ ਜਾਣ ‘ਤੇ ਪ੍ਰਵੀਨ ਗੁਪਤਾ ਨੂੰ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਵਧਾਈਆਂ ਦਿੱਤੀਆਂ ਹਨ । ਸੁਰਿੰਦਰ ਭਾਪਾ ਨੇ ਪ੍ਰਵੀਨ ਗੁਪਤਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪ੍ਰਵੀਨ ਗੁਪਤਾ ਜਿਮਖਾਨਾ ਕਲੱਬ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਤੇ ਉਨ੍ਹਾਂ ਕਲੱਬ ਦੇ ਵੱਖ-ਵੱਖ ਅਹੁੱਦਿਆਂ ‘ਤੇ ਰਹਿੰਦਿਆਂ ਆਪਣੀਆਂ ਸੇਵਾਵਾਂ ਨੂੰ ਬਾਖੂਬੀ ਨਿਭਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਵੀਨ ਗੁਪਤਾ ਸੁਰਜੀਤ ਹਾਕੀ ਸੁਸਾਇਟੀ ਦੇ ਫਾਊਂਡਰ ਮੈਂਬਰ ਹਨ ਤੇ ਸੁਸਾਇਟੀ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦਿੰਦੇ ਰਹਿੰਦੇ ਹਨ। ਇਸ ਮੌਕੇ ਪ੍ਰਵੀਨ ਗੁਪਤਾ ਨੇ ਸੁਰਿੰਦਰ ਭਾਪਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਦਾ ਖੇਡਾਂ ਵਿਚ ਸ਼ਲਾਘਾਯੋਗ ਯੋਗਦਾਨ ਰਿਹਾ ਹੈ ਤੇ ਸੁਸਾਇਟੀ ਨੇ ਭਾਰਤੀ ਹਾਕੀ ਨੂੰ ਬਹੁਤ ਵਧੀਆ ਖਿਡਾਰੀ ਪੈਦਾ ਕਰਕੇ ਦਿੱਤੇ ਹਨ। ਇਸ ਮੌਕੇ ਮਹਿੰਦਰ ਸਿੰਘ ਭਾਪਾ (ਆਸਟ੍ਰੇਲੀਆ), ਤਜਿੰਦਰ ਸਿੰਘ ਬਿੱਟੂ, ਲਖਵਿੰਦਰਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ (ਰਿਟਾ. ਪੀ.ਸੀ.ਐਸ.), ਰਣਬੀਰ ਸਿੰਘ ਟੁੱਟ, ਐਲ. ਆਰ. ਨਈਅਰ ਅਤੇ ਸੁਰਿੰਦਰ ਸਿੰਘ ਢੀਂਗਰਾ ਨੇ ਵੀ ਪ੍ਰਵੀਨ ਗੁਪਤਾ ਨੂੰ ਵਧਾਈਆਂ ਦਿੱਤੀਆਂ ਹਨ ।