07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਭੁਲੱਥ-ਕਰਤਾਰਪੁਰ ਸੜਕ ਨੂੰ ਜਲਦ ਤਿਆਰ ਕਰਕੇ ਆਵਾਜਾਈ ਪੂਰਨ ਤੌਰ ’ਤੇ ਬਹਾਲ ਕੀਤੀ ਜਾਵੇ- ਕਿਸਾਨ ਆਗੂ

ਭੁਲੱਥ, 6 ਅਗਸਤ (ਮਨਜੀਤ ਸਿੰਘ ਰਤਨ)-ਕਰਤਾਰਪੁਰ ਤੋਂ ਭੁਲੱਥ ਸੜਕ ਜੋ ਨਵੇਂ ਸੀਵਰੇਜ ਪੈਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਹੈ ਜਿਸ ਨਾਲ ਰੋਜ਼ਾਨਾ ਸੈਂਕੜੇ ਵਾਹਨਾਂ ਤੇ ਲੋਕਾਂ ਨੂੰ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਖੱਜਲ ਖ਼ੁਆਰੀ ਬੰਦ ਹੋ ਸਕੇ | ਇਹ ਪ੍ਰਗਟਾਵਾ ਕਿਸਾਨ ਆਗੂ ਸਰਬਜੀਤ ਸਿੰਘ ਬਾਠ ਜ਼ਿਲ੍ਹਾ ਸਕੱਤਰ, ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਮੀਤ ਪ੍ਰਧਾਨ, ਬਹਾਦਰ ਸਿੰਘ ਮਲੀਆ ਬਲਾਕ ਪ੍ਰਧਾਨ ਕਰਤਾਰਪੁਰ ਅਤੇ ਪ੍ਰਦੀਪ ਘਈ ਨੇ ਇੱਕ ਸਾਂਝੇ ਬਿਆਨ ਰਾਹੀਂ ਕੀਤਾ | ਉਹਨਾਂ ਕਿਹਾ ਕਿ ਕਿਹਾ ਕਿ ਕਰਤਾਰਪੁਰ ਤੋਂ ਭੁਲੱਥ ਗੰਦੇ ਨਾਲੇ ਦੇ ਕੋਲੋਂ ਦੋ ਕਿੱਲੋਮੀਟਰ ਸੜਕ ਜੋ ਅੱਜ ਤੋਂ ਕਰੀਬ ਅੱਠ ਮਹੀਨੇ ਪਹਿਲਾਂ ਸੀਵਰੇਜ ਪਾਉਣ ਵਾਸਤੇ ਪੁੱਟੀ ਗਈ ਸੀ ਉਸ ਵਕਤ ਪੀ. ਡਬਲਯੂ.

ਅਜੀਤ ਡੈਸਕ 07-08-2026
ਭੁਲੱਥ, 6 ਅਗਸਤ (ਮਨਜੀਤ ਸਿੰਘ ਰਤਨ)-ਕਰਤਾਰਪੁਰ ਤੋਂ ਭੁਲੱਥ ਸੜਕ ਜੋ ਨਵੇਂ ਸੀਵਰੇਜ ਪੈਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਹੈ ਜਿਸ ਨਾਲ ਰੋਜ਼ਾਨਾ ਸੈਂਕੜੇ ਵਾਹਨਾਂ ਤੇ ਲੋਕਾਂ ਨੂੰ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਖੱਜਲ ਖ਼ੁਆਰੀ ਬੰਦ ਹੋ ਸਕੇ | ਇਹ ਪ੍ਰਗਟਾਵਾ ਕਿਸਾਨ ਆਗੂ ਸਰਬਜੀਤ ਸਿੰਘ ਬਾਠ ਜ਼ਿਲ੍ਹਾ ਸਕੱਤਰ, ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਮੀਤ ਪ੍ਰਧਾਨ, ਬਹਾਦਰ ਸਿੰਘ ਮਲੀਆ ਬਲਾਕ ਪ੍ਰਧਾਨ ਕਰਤਾਰਪੁਰ ਅਤੇ ਪ੍ਰਦੀਪ ਘਈ ਨੇ ਇੱਕ ਸਾਂਝੇ ਬਿਆਨ ਰਾਹੀਂ ਕੀਤਾ | ਉਹਨਾਂ ਕਿਹਾ ਕਿ ਕਿਹਾ ਕਿ ਕਰਤਾਰਪੁਰ ਤੋਂ ਭੁਲੱਥ ਗੰਦੇ ਨਾਲੇ ਦੇ ਕੋਲੋਂ ਦੋ ਕਿੱਲੋਮੀਟਰ ਸੜਕ ਜੋ ਅੱਜ ਤੋਂ ਕਰੀਬ ਅੱਠ ਮਹੀਨੇ ਪਹਿਲਾਂ ਸੀਵਰੇਜ ਪਾਉਣ ਵਾਸਤੇ ਪੁੱਟੀ ਗਈ ਸੀ ਉਸ ਵਕਤ ਪੀ.ਡਬਲਯੂ.ਡੀ. ਦੇ ਐਸ.ਡੀ.ਓ. ਨੀਰਜ ਕੁਮਾਰ ਅਤੇ ਜੇ.ਈ. ਸੰਦੀਪ ਕੁਮਾਰ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਸੀ ਕਿ ਇਹ ਸੜਕ ਦੋ ਮਹੀਨੇ ਵਿਚ ਤਿਆਰ ਕਰਕੇ ਚਾਲੂ ਕਰ ਦਿੱਤੀ ਜਾਵੇਗੀ | ਯੂਨੀਅਨ ਨੇ ਡੀ.ਸੀ. ਜਲੰਧਰ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਯੂਨੀਅਨ ਜਲੰਧਰ ਅੰਮਿ੍ਤਸਰ ਜੀ ਟੀ ਰੋਡ ਅਣਮਿੱਥੇ ਸਮੇਂ ਲਈ ਬੰਦ ਕਰੇਗੀ ਇਸ ਲਈ ਮਹਿਕਮੇ ਨੂੰ ਭਾਜੜਾਂ ਪਈਆਂ ਸਨ ਅਤੇ ਉਹਨਾਂ ਨੂੰ ਮੌਕੇ ਤੇ ਆਉਣਾ ਪਿਆ | ਉਹਨਾਂ ਕਿਹਾ ਕਿ ਸਰਕਾਰਾਂ ਤੇ ਸਿਰਫ਼ ਲਾਰੇ ਹੀ ਲਾਉਂਦੀਆਂ ਹਨ ਇਸ ਲਈ ਹੁਣ ਯੂਨੀਅਨ ਹੀ ਹਰ ਰੋਜ਼ ਇਸ ਹੀ ਪੂਰੀ ਨਿਗਰਾਨੀ ਰੱਖੇਗੀ | ਉਹਨਾਂ ਕਿਹਾ ਕਿ ਜੋ ਪੰਜਾਬ ਦੇ ਗੁਦਾਮ ਕਣਕ ਝੋਨੇ ਨਾਲ ਭਰੇ ਪਏ ਹਨ ਉਹਨਾਂ ਨੂੰ ਝੋਨੇ ਦੇ ਸੀਜ਼ਨ ਤੋਂ ਪਹਿਲੇ ਸਪੈਸ਼ਲ ਟਰੇਨਾਂ ਲਾ ਕੇ ਖ਼ਾਲੀ ਕੀਤੇ ਜਾਣ ਤਾਂ ਕਿ ਨਵੀਂ ਝੋਨੇ ਦੇ ਫ਼ਸਲ ਉਹਨਾਂ ਵਿਚ ਰੱਖੀ ਜਾਵੇ | ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੋ ਆਲੂ ਦੀ ਫ਼ਸਲ ਬਹੁਤ ਮੰਦੀ ਵਿਚ ਹੈ ਉਸ ਵਾਸਤੇ ਜਾਂ ਤੇ ਬਾਹਰਲੇ ਦੇਸ਼ਾਂ ਦੇ ਬਾਰਡਰ ਖੋਹਲੇ ਜਾਣ ਤੇ ਜਾਂ ਸਪੈਸ਼ਲ ਟਰੇਨਾਂ ਰਾਹੀਂ ਦੂਸਰੇ ਸੂਬੇ ਨੂੰ ਭੇਜੇ ਜਾਣ | ਆਲੂਆਂ ਦੇ ਗੁਦਾਮ ਭਰੇ ਪਏ ਹਨ ਕਿਸਾਨਾਂ ਨੂੰ ਪੈਸੇ ਦੀ ਜ਼ਰੂਰਤ ਹੈ ਅੱਗੋਂ ਨਵੀਂ ਫ਼ਸਲ ਆਲੂ ਦੀ ਲਾਉਣੀ ਹੈ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਥੱਲੇ ਦੱਬਿਆ ਪਿਆ ਹੈ | ਇਸ ਲਈ ਕਿਸਾਨਾਂ ਦੀ ਫ਼ਸਲ ਆਲੂ ਦੇ ਰੇਟ ਵਿਚ ਸੁਧਾਰ ਕੀਤਾ ਜਾਵੇ |
ਪਿਛਲੀ ਖ਼ਬਰ ਜ਼ਿਲ੍ਹੇ ਦੇ ਚਾਰ ਹਲਕਿਆਂ ਦੀਆਂ ਡਰਾਫ਼ਟ ਵੋਟਰ ਸੂਚੀਆਂ 13 ਅਗਸਤ ਨੂੰ ਪ੍ਰਕਾਸ਼ਿਤ ਹੋਣਗੀਆਂ-ਅਕਾਸ਼ ਬਾਂਸਲ ਅਗਲੀ ਖ਼ਬਰ ਸਕੂਲ ਆਫ ਐਮੀਨੈਂਸ ਵਿਖੇ ਜ਼ੋਨਲ ਪੱਧਰੀ ਕਿੱਕ ਬਾਕਸਿੰਗ ਅਤੇ ਕਰਾਟੇ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।