08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਚੱਬੇਵਾਲ ਨੇ ਏ . ਡੀ . ਆਈ . ਪੀ . ਕੈਂਪ ਦਾ ਕੀਤਾ ਉਦਘਾਟਨ

ਫਗਵਾੜਾ, 7 ਅਗਸਤ (ਚਾਨਾ)-ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ੁੱਕਰਵਾਰ ਨੂੰ ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਅੰਗ ਅਤੇ ਉਪਕਰਣ ਖਰੀਦਣ/ਫਿੱਟ ਕਰਨ ਲਈ ਕੈਂਪ ਦਾ ਉਦਘਾਟਨ ਕੀਤਾ | 3 ਅਗਸਤ ਤੋਂ 7 ਅਗਸਤ ਤੱਕ ਜ਼ਿਲ੍ਹੇ ਭਰ ‘ਚ ਲਗਾਏ ਗਏ ਪੰਜ ਮੁਲਾਂਕਣ ਕੈਂਪਾਂ ਦੇ ਸਫਲ ਆਯੋਜਨ ਦੀ ਸ਼ਲਾਘਾ ਕਰਦਿਆਂ ਡਾ.

ਅਜੀਤ ਡੈਸਕ 08-08-2026
ਫਗਵਾੜਾ, 7 ਅਗਸਤ (ਚਾਨਾ)-ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ੁੱਕਰਵਾਰ ਨੂੰ ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਅੰਗ ਅਤੇ ਉਪਕਰਣ ਖਰੀਦਣ/ਫਿੱਟ ਕਰਨ ਲਈ ਕੈਂਪ ਦਾ ਉਦਘਾਟਨ ਕੀਤਾ | 3 ਅਗਸਤ ਤੋਂ 7 ਅਗਸਤ ਤੱਕ ਜ਼ਿਲ੍ਹੇ ਭਰ ‘ਚ ਲਗਾਏ ਗਏ ਪੰਜ ਮੁਲਾਂਕਣ ਕੈਂਪਾਂ ਦੇ ਸਫਲ ਆਯੋਜਨ ਦੀ ਸ਼ਲਾਘਾ ਕਰਦਿਆਂ ਡਾ. ਚੱਬੇਵਾਲ ਨੇ ਕਿਹਾ ਕਿ ਇਹ ਕੈਂਪ ਦਿਵਿਆਂਗ ਵਿਅਕਤੀਆਂ ਅਤੇ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਹਰ ਯੋਗ ਲਾਭਪਾਤਰੀ ਨੂੰ ਮੁਫ਼ਤ ਗੁਣਵੱਤਾ ਵਾਲੇ ਸਹਾਇਕ ਉਪਕਰਨ ਮਿਲਣ ਤਾਂ ਜੋ ਉਹ ਆਜ਼ਾਦ, ਸਨਮਾਨਜਨਕ ਅਤੇ ਆਤਮ-ਨਿਰਭਰ ਜੀਵਨ ਜੀ ਸਕਣ | ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਦੇ ਮਾਹਿਰਾਂ ਦੁਆਰਾ ਮੁਲਾਂਕਣ ਤੋਂ ਬਾਅਦ, ਯੋਗ ਲਾਭਪਾਤਰੀਆਂ ‘ਚ ਵੰਡਣ ਲਈ 38.47 ਲੱਖ ਰੁਪਏ ਦੇ ਸਹਾਇਕ ਉਪਕਰਣ ਮਨਜ਼ੂਰ ਕੀਤੇ ਗਏ ਹਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ ਅਗਲੀ ਖ਼ਬਰ ਆਨੰਦ ਕਾਲਜ ਵਿਖੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਮੌਕੇ ਕਰਵਾਇਆ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।