ਐਗਰੋਕ੍ਰੈਸਟ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਨੇ ਸਥਾਪਨਾ ਦਿਵਸ ਮੌਕੇ ਬੂਟੇ ਲਗਾਏ
ਕਪੂਰਥਲਾ, 7 ਅਗਸਤ (ਸਡਾਨਾ)-ਐਗਰੋਕ੍ਰੈਸਟ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਨੇ ਆਪਣੇ ਸਥਾਪਨਾ ਦਿਵਸ ਮੌਕੇ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ ਅਧੀਨ ਵਾਤਾਵਰਣ ਨੂੰ ਸਮਰਪਿਤ ‘ਇੱਕ ਰੁੱਖ–ਇੱਕ ਸੰਕਲਪ’ ਮੁਹਿੰਮ ਤਹਿਤ ਦੇਸ਼-ਵਿਆਪੀ ਰੁੱਖ ਲਗਾਓ ਅਭਿਆਨ ਦੀ ਸ਼ੁਰੂਆਤ ਕੀਤੀ | ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਮੁਹੱਲਾ ਕਿਲੇਵਾਲਾ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ | ਕੰਪਨੀ ਵੱਲੋਂ ਇਹ ਮੁਹਿੰਮ ਦੇਸ਼ ਦੇ 100 ਤੋਂ ਵੱਧ ਜ਼ਿਲਿ੍ਹਆਂ ਵਿਚ ਇਕੱਠੇ ਚਲਾਈ ਗਈ, ਜਿਸ ਦਾ ਉਦੇਸ਼ ਵਾਤਾਵਰਣ, ਹਰਿਆਵਲੀ ਪ੍ਰਤੀ ਜਾਗਰੂਕਤਾ ਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ ਹੈ | ਸਰਕਾਰੀ ਐਲੀਮੈਂਟਰੀ ਸਕੂਲ ਕਿਲੇਵਾਲਾ ਵਿਖੇ ਸਮਾਗਮ ਦੀ ਸ਼ੁਰੂਆਤ ਕੰਪਨੀ ਦੇ ਸੇਲਜ਼ ਮੈਨੇਜਰ ਗੁਰਸ਼ਰਨਦੀਪ ਸਿੰਘ ਨੇ ਬੂਟਾ ਲਗਾ ਕੇ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਰੱਖਿਆ ਸਿਰਫ਼ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡਾ ਨੈਤਿਕ ਫ਼ਰਜ਼ ਵੀ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਏ ਜਾ ਰਹੇ ‘ਇੱਕ ਰੁੱਖ–ਇੱਕ ਸੰਕਲਪ’ ਅਤੇ ਜ਼ਹਿਰ-ਮੁਕਤ ਖੇਤੀ ਵਰਗੀਆਂ ਲੋਕ-ਹਿਤੈਸ਼ੀ ਮੁਹਿੰਮਾਂ ਵਿਚ ਭਾਗੀਦਾਰੀ ਕਰਦਿਆਂ ਕੰਪਨੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ | ਸਮਾਗਮ ਦੌਰਾਨ ਬੱਚਿਆਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਪ੍ਰੇਰਿਤ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਸਕੂਲ ਸਟਾਫ਼ ਅਤੇ ਹਾਜ਼ਰ ਸ਼ਖ਼ਸੀਅਤਾਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ | ਇਸ ਮੌਕੇ ਕੁਲਦੀਪ ਸਿੰਘ ਲਾਹੋਰੀਆ, ਲਖਵਿੰਦਰ ਸਿੰਘ, ਹੈਪੀ ਢਿੱਲੋਂ, ਡਿਸਟ੍ਰੀਬਿਊਟਰ ਫਰੈਂਡਜ਼ ਖੇਤੀ ਸਟੋਰ ਤੋਂ ਮੋਨੂੰ ਤੋਂ ਇਲਾਵਾ ਸਰਕਾਰੀ ਐਲੀਮੈਂਟਰੀ ਸਕੂਲ ਕਿਲ੍ਹੇਵਾਲਾ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |