ਮਾਤਾ ਚਿੰਤਪੁਰਨੀ ਲੰਗਰ ਪ੍ਰਬੰਧਕ ਕਮੇਟੀ ਨਡਾਲਾ ਵਲੋਂ 24ਵਾਂ ਸਾਲਾਨਾ ਲੰਗਰ 15 ਤੋਂ 20 ਤੱਕ
ਨਡਾਲਾ, 8 ਅਗਸਤ (ਰਘਬਿੰਦਰ ਸਿੰਘ)-ਮਾਤਾ ਚਿੰਤਪੁਰਨੀ ਜੀ ਦੇ ਪਵਿੱਤਰ ਮੇਲੇ ਦੇ ਸਬੰਧ ਵਿਚ ਮਾਤਾ ਚਿੰਤਪੁਰਨੀ ਲੰਗਰ ਪ੍ਰਬੰਧਕ ਕਮੇਟੀ ਨਡਾਲਾ ਵੱਲੋਂ ਸਮੂਹ ਸੰਗਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 24 ਵਾਂ ਸਾਲਾਨਾ ਵਿਸ਼ਾਲ ਭੰਡਾਰਾ 15 ਅਗਸਤ ਤੋਂ 20 ਅਗਸਤ ਤੱਕ ਮੁਬਾਰਕਪੁਰ (ਹਿਮਾਚਲ ਪ੍ਰਦੇਸ਼) ਤੋਂ ਕਰੀਬ ਡੇਢ ਕਿੱਲੋਮੀਟਰ ਅੱਗੇ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲਗਾਇਆ ਜਾਵੇਗਾ | ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਵਿਚ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਣਗੇ | ਇਸ ਤੋਂ ਇਲਾਵਾ ਫਲ, ਕੋਲਡ ਡਿ੍ੰਕਸ, ਆਈਸਕ੍ਰੀਮ, ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਵੀ ਸ਼ਰਧਾਲੂਆਂ ਨੂੰ ਸ਼ਰਧਾਪੂਰਵਕ ਛਕਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਲੰਗਰ ਦੀ ਸੇਵਾ ਵਿਚ ਇਲਾਕੇ ਦੀ ਸੰਗਤ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਵੱਲੋਂ ਵੀ ਹਰ ਸਾਲ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ | ਲੰਗਰ ਦੌਰਾਨ ਕਮੇਟੀ ਦੇ ਸੇਵਾਦਾਰ ਪੂਰੀ ਸ਼ਰਧਾ ਅਤੇ ਨਿਮਰਤਾ ਨਾਲ ਸੰਗਤ ਦੀ ਸੇਵਾ ਨਿਭਾਉਣਗੇ | ਇਸ ਮੌਕੇ ਪ੍ਰਧਾਨ ਸੋਮਨਾਥ ਪੱਪੂ, ਜਵਾਹਰ ਲਾਲ ਮਨਚੰਦਾ,ਰਮੇਸ਼ ਕੁਮਾਰ ਆੜ੍ਹਤੀ, ਜੱਜ ਸਚਦੇਵਾ, ਰਾਹੁਲ ਸਚਦੇਵਾ, ਰਜੇਸ਼ ਸਚਦੇਵਾ, ਬਿੱਟੂ ਅਰੋੜਾ ਹਲਵਾਈ, ਵਿਜੇ ਕੁਮਾਰ ਹਲਵਾਈ,ਹਰਭਜਨ ਸਿੰਘ ਵਾਲੀਆ,ਮਾਸਟਰ ਮੋਤੀ ਲਾਲ, ਪੰਡਿਤ ਸਤਪਾਲ,ਅਮਰਦੀਪ ਸਿੰਘ ਵਾਲੀਆ, ਆਸ਼ੂ ਵਪਾਰੀ, ਬਲਵੰਤ ਸਿੰਘ, ਮਨੀਸ਼ ਕੁਮਾਰ, ਕਤੇਸ਼ ਅਰੋੜਾ, ਪ੍ਰਤੀਕ ਸਹਿਗਲ, ਨੀਟੂ ਹਲਵਾਈ, ਰਾਜੂ ਅਮਰੀਕਾ, ਰਾਧੇ ਸ਼ਾਮ ਕੈਨੇਡਾ, ਰੋਬਿਨ ਵਰਮਾ, ਨਰਿੰਦਰ ਪਾਲ ਅਮਰੀਕਾ ਅਤੇ ਹੋਰ ਹਾਜ਼ਰ ਸਨ |