10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਗੁਰੂ ਘਰ ਦੀ ਬਾਣੀ ਸਭ ਲੋਕਾਂ ਲਈ ਸਾਂਝੀ- ਕਿਸ਼ਨਪੁਰਾ

ਚੁਗਿੱਟੀ/ਜੰਡੂਸਿੰਘਾ , 9 ਅਗਸਤ ( ਨਰਿੰਦਰ ਲਾਗੂ) ਗੁਰਦੁਆਰਾ ਗੁਰੂ ਨਾਨਕ ਲੋਕ ਸਭਾ, ਮੁਹੱਲਾ ਕਿਸ਼ਨਪੁਰਾ ਵਿਖੇ ਇਸਤਰੀ ਸਤਸੰਗ ਸਭਾ ਵੱਲੋਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਜਸਵਿੰਦਰ ਕੌਰ ਅਤੇ ਉਨ੍ਹਾਂ ਦੇ ਜਥੇ ਦੀਆਂ ਬੀਬੀਆਂ ਵਲੋਂ ਲਗਾਤਾਰ ਚਾਲੀ ਦਿਨ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ, ਜਿਨ੍ਹਾਂ ਦੀ ਅੱਜ ਸੰਪੂਰਨਤਾ ਹੋਈ।

ਅਜੀਤ ਡੈਸਕ 10-08-2026
ਚੁਗਿੱਟੀ/ਜੰਡੂਸਿੰਘਾ , 9 ਅਗਸਤ ( ਨਰਿੰਦਰ ਲਾਗੂ) ਗੁਰਦੁਆਰਾ ਗੁਰੂ ਨਾਨਕ ਲੋਕ ਸਭਾ, ਮੁਹੱਲਾ ਕਿਸ਼ਨਪੁਰਾ ਵਿਖੇ ਇਸਤਰੀ ਸਤਸੰਗ ਸਭਾ ਵੱਲੋਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਜਸਵਿੰਦਰ ਕੌਰ ਅਤੇ ਉਨ੍ਹਾਂ ਦੇ ਜਥੇ ਦੀਆਂ ਬੀਬੀਆਂ ਵਲੋਂ ਲਗਾਤਾਰ ਚਾਲੀ ਦਿਨ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ, ਜਿਨ੍ਹਾਂ ਦੀ ਅੱਜ ਸੰਪੂਰਨਤਾ ਹੋਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਬਿੱਟਾ ਤੇ ਪ੍ਰਬੰਧਕੀ ਬੀਬੀਆਂ ਵੱਲੋਂ ਅਮਰਜੀਤ ਸਿੰਘ ਕਿਸ਼ਨਪੁਰਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਬਾਲ ਕਿਸ਼ਨ ਬਾਲੀ, ਇਨਕਮ ਟੈਕਸ ਬਾਰ ਜਲੰਧਰ ਦੇ ਪ੍ਰਧਾਨ ਗੁਰਦੀਪ ਕਾਲਰਾ ਨੂੰ ਸਨਮਾਨ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਕਿਸ਼ਨਪੁਰਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਗੁਰੂ ਘਰ ਦੀ ਬਾਣੀ ਸਭ ਲੋਕਾਂ ਲਈ ਸਾਂਝੀ ਹੈ ਜਿਸ ਨੂੰ ਜ਼ਿੰਦਗੀ ਦਾ ਅਧਾਰ ਬਣਾ ਕੇ ਮਾੜੇ ਕਰਮਾਂ ਤੋਂ ਬਚਿਆ ਜਾ ਸਕਦਾ ਹੈ ਇਸ ਕਰਕੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ‘ਤੇ ਅਮਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਆਏ ਹੋਏ ਜਥਿਆਂ ਦਾ ਧੰਨਵਾਦ ਕੀਤਾ ਗਿਆ, ਜਿਸ ਵਿੱਚ ਜਸਵੀਰ ਸਿੰਘ, ਸਤਵੰਤ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ ਅੰਬਾ, ਸਰਦਾਰ ਇੰਦਰਜੀਤ ਸਿੰਘ, ਸਰਦਾਰ ਨਿਰਮਲ ਸਿੰਘ ਅਤੇ ਤਜਿੰਦਰ ਸਿੰਘ ਨੇ ਆਪਣੀ ਹਾਜ਼ਰੀ ਭਰੀ। ਇਸ ਮੌਕੇ ਬੀਬੀਆਂ ਵੱਲੋਂ ਲੰਗਰ ਦੀ ਅਟੁੱਟ ਸੇਵਾ ਵੀ ਕੀਤੀ ਗਈ। ਇਸ ਮੌਕੇ ਬੀਬੀ ਕੁਲਵਿੰਦਰ ਕੌਰ, ਬੀਬੀ ਸ਼ਕੁੰਤਲਾ ਜੀ, ਚਰਨਜੀਤ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ, ਗੁਰਮੀਤ ਕੌਰ, ਬਲਵਿੰਦਰ ਕੌਰ ਅਤੇ ਰਮੇਸ਼ ਰਾਣੀ ਆਦਿ ਹਾਜ਼ਰ ਸਨ । ਅਖੀਰ ਵਿੱਚ ਬੀਬੀ ਜਸਵਿੰਦਰ ਕੌਰ ਵੱਲੋਂ ਸਮੂਹ ਸੰਗਤ ਅਤੇ ਸੇਵਾ ਕਰਨ ਵਾਲੀਆਂ ਬੀਬੀਆਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਕੁੱਟਮਾਰ ਕਰਨ ਤੇ ਗਾਲੀ ਗਲੋਚ ਕਰਨ ਸੰਬੰਧੀ ਚਾਰ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਨਵ-ਨਿਯੁਕਤ ਜ਼ਿਲ੍ਹਾ ਭਾਜਪਾ ਪ੍ਰਧਾਨਾਂ ਦਾ ਵਿਜੇ ਸਾਂਪਲਾ ਦੇ ਗ੍ਰਹਿ ਵਿਖੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।