11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਐਸ.ਸੀ. ਸਮਾਜ ਦਾ ਹਮੇਸ਼ਾ ਮੋਦੀ ਸਰਕਾਰ ਵਲੋਂ ਉਡਾਇਆ ਜਾਂਦਾ ਹੈ ਮਜ਼ਾਕ-ਵਿਜੈ ਪੰਡੋਰੀ

ਖਲਵਾੜਾ, 10 ਅਗਸਤ (ਮਨਦੀਪ ਸਿੰਘ ਸੰਧੂ)-ਪੰਜਾਬ ਦੇ ਐਸ ਸੀ ਵਰਗ ਨਾਲ ਹਮੇਸ਼ਾ ਭਾਜਪਾ ਦੀ ਮੋਦੀ ਸਰਕਾਰ ਨੇ ਵਿਤਕਰਾ ਹੀ ਕੀਤਾ |ਇਸ ਵਾਰ ਗੱਲ ਬਾਤ ਕਰਦਿਆਂ ਸਰਪੰਚ ਵਿਜੈ ਕੁਮਾਰ ਪੰਡੋਰੀ ਪ੍ਰਧਾਨ ਐਸ ਸੀ ਵਿੰਗ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਹੈ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਐਸ ਸੀ ਵਰਗ ਨਾਲ ਵਿਤਕਰਾ ਹੀ ਕੀਤਾ ਤੇ ਐਸ. ਸੀ.

ਸਰਪੰਚ ਵਿਜੇ ਪੰਡੋਰੀ ਦੀ ਤਸਵੀਰ | 11-08-2026
ਖਲਵਾੜਾ, 10 ਅਗਸਤ (ਮਨਦੀਪ ਸਿੰਘ ਸੰਧੂ)-ਪੰਜਾਬ ਦੇ ਐਸ ਸੀ ਵਰਗ ਨਾਲ ਹਮੇਸ਼ਾ ਭਾਜਪਾ ਦੀ ਮੋਦੀ ਸਰਕਾਰ ਨੇ ਵਿਤਕਰਾ ਹੀ ਕੀਤਾ |ਇਸ ਵਾਰ ਗੱਲ ਬਾਤ ਕਰਦਿਆਂ ਸਰਪੰਚ ਵਿਜੈ ਕੁਮਾਰ ਪੰਡੋਰੀ ਪ੍ਰਧਾਨ ਐਸ ਸੀ ਵਿੰਗ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਹੈ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਐਸ ਸੀ ਵਰਗ ਨਾਲ ਵਿਤਕਰਾ ਹੀ ਕੀਤਾ ਤੇ ਐਸ.ਸੀ. ਸਮਾਜ ਨੂੰ ਹਮੇਸ਼ਾ ਹੀਣਾ ਅਤੇ ਜਲੀਲ ਕਰਨ ਦੀ ਹੀ ਕੋਸ਼ਿਸ਼ ਕੀਤੀ ਗਈ | ਪਿਛਲੇ ਦਿਨੀਂ ਮੋਦੀ ਸਰਕਾਰ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਮ ’ਤੇ ਪਿੰਡਾ ਵਿਚ ਬਾਲਾ ਛੱਤ ਸਕੀਮ ਦੇ ਮਨਰੇਗਾ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਫਾਰਮ ਭਰੇ ਗਏ ਸੀ | ਪਰ ਇਕ ਸਾਲ ਬੀਤਣ ਦੇ ਬਾਵਜੂਦ ਵੀ ਮੋਦੀ ਸਰਕਾਰ ਵੱਲੋਂ ਸਰ ਨਹੀਂ ਲਈ ਸਕੀਮ ਆਉਣ ’ਤੇ ਐਸ ਸੀ ਪਰਵਾਰਾਂ ਵੱਲੋਂ ਕੰਮ ਤੋਂ ਛੁੱਟੀਆਂ ਕਰ ਕਰ ਕੇ ਸੁਵਿਧਾ ਕੇਂਦਰਾਂ ਵਿਚ ਧੱਕੇ ਖਾ ਖਾ ਕੇ ਫਾਰਮ ਭਰਾਏ ਸੀ ਪਰ ਸਰਕਾਰ ਵੱਲੋਂ ਹੁਣ ਤਕ ਕੋਈ ਸਾਰ ਨਹੀਂ ਲਈ | ਪਿੰਡਾ ਵਿਚ ਕਈ ਘਰਾਂ ਦੇ ਹਾਲਾਤ ਬਹੁਤ ਦੀ ਤਰਸ ਯੋਗ ਹੈ | ਸਾਡੀ ਮੋਦੀ ਸਰਕਾਰ ਨੂੰ ਬੇਨਤੀ ਹੈ ਕਿ ਜਾਂ ਤਾਂ ਜਿਨ੍ਹਾਂ ਪਰਵਾਰਾਂ ਦੇ ਫਾਰਮ ਭਰੇ ਹਨ ਉਨ੍ਹਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ ਨਹੀਂ ਤਾਂ ਅੱਗੇ ਤੋਂ ਫਾਰਮਾਂ ਦੇ ਨਾਮ ’ਤੇ ਗ਼ਰੀਬ ਐਸ ਸੀ ਸਮਾਜ ਦਾ ਮਜ਼ਾਕ ਨਾ ਉਡਾਇਆ ਜਾਵੇ |
ਪਿਛਲੀ ਖ਼ਬਰ ਪੇਪਰ ਲੀਕ ਮਾਮਲਿਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਸੰਬੰਧਿਤ ਮੰਤਰੀਆਂ ’ਤੇ ਕਾਰਵਾਈ ਕਰੇ ‘ਆਪ’ ਸਰਕਾਰ-ਕੁਲਦੀਪ ਸਿੰਘ ਟਾਂਡੀ ਅਗਲੀ ਖ਼ਬਰ ਗੈਂਗਸਟਰ ਜੋਬਨਜੀਤ ਬਿੱਲਾ ਮਾਂਗਾ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ’ਚ ਕੀਤਾ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।