13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਆਬਕਾਰੀ ਵਿਭਾਗ ਵਲੋਂ ਛਾਪਾਮਾਰੀ ਦੌਰਾਨ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਕਪੂਰਥਲਾ, 12 ਅਗਸਤ (ਸਡਾਨਾ)-ਆਬਕਾਰੀ ਵਿਭਾਗ ਦੀ ਟੀਮ ਨੇ ਮਨਸੂਰਵਾਲ ਵਿਖੇ ਇਕ ਘਰ ਅੰਦਰ ਛਾਪਾਮਾਰੀ ਕਰਕੇ ਵੱਖ-ਵੱਖ ਮਾਰਕੇ ਦੀਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ | ਜਿਸ ਤਹਿਤ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ | ਪ੍ਰਾਪਤ ਵੇਰਵੇ ਅਨੁਸਾਰ ਏ. ਐਸ .

ਅਜੀਤ ਡੈਸਕ 13-08-2026
ਕਪੂਰਥਲਾ, 12 ਅਗਸਤ (ਸਡਾਨਾ)-ਆਬਕਾਰੀ ਵਿਭਾਗ ਦੀ ਟੀਮ ਨੇ ਮਨਸੂਰਵਾਲ ਵਿਖੇ ਇਕ ਘਰ ਅੰਦਰ ਛਾਪਾਮਾਰੀ ਕਰਕੇ ਵੱਖ-ਵੱਖ ਮਾਰਕੇ ਦੀਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ | ਜਿਸ ਤਹਿਤ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐਸ . ਆਈ. ਗੁਰਸ਼ਰਨ ਸਿੰਘ ਨੂੰ ਥਾਣੇ ਤੋਂ ਸੂਚਨਾ ਮਿਲੀ ਕਿ ਮਨਸੂਰਵਾਲ ਦੋਨਾਂ ਫਾਟਕ ਪਾਰ ਕਲੋਨੀ ਵਿਖੇ ਕਥਿਤ ਦੋਸ਼ੀ ਬਲਵਿੰਦਰ ਸਿੰਘ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ, ਜਿੱਥੇ ਆਬਕਾਰੀ ਇੰਸਪੈਕਟਰ ਸਿਮਰਨਪ੍ਰੀਤ ਸਿੰਘ ਤੇ ਏ.ਐਸ.ਆਈ. ਮਨਜੀਤ ਸਿੰਘ ਨੇ ਟੀਮ ਸਮੇਤ ਛਾਪਾਮਾਰੀ ਕੀਤੀ ਹੈ ਤੇ ਉਕਤ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਕਾਬੂ ਕਰਨ ਉਪਰੰਤ ਉਸਦੇ ਕਬਜ਼ੇ ਵਿਚੋਂ ਵੱਖ-ਵੱਖ ਮਾਰਕਾ ਸ਼ਰਾਬ ਦੀਆਂ 50 ਤੋਂ ਵੱਧ ਬੋਤਲਾਂ ਬਰਾਮਦ ਕੀਤੀਆਂ ਤੇ ਉਸ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਐਸ ਆਈ. ਆਰ. ਸੰਬੰਧੀ ਦਾਅਵੇ ਅਤੇ ਇਤਰਾਜ਼ ਅੱਜ ਤੋਂ-ਐਸ.ਡੀ.ਐਮ.ਭੁਲੱਥ. ਅਗਲੀ ਖ਼ਬਰ ਜਥੇ. ਸਰੂਪ ਸਿੰਘ ਖਲਵਾੜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇ. ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।