19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐਡਵੋਕੇਟ ਬਿੱਟੀ ਮਨਚੰਦਾ ਤੇ ਉਨ੍ਹਾਂ ਦੇ ਪਤੀ ਐਡਵੋਕੇਟ ਜਤਿੰਦਰ ਕਪੂਰ ਕਾਂਗਰਸ ’ਚ ਹੋਏ ਸ਼ਾਮਿਲ

ਕਪੂਰਥਲਾ, 18 ਅਗਸਤ (ਸਡਾਨਾ)- ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਵਾਰਡ ਨੰਬਰ 30 ਤੋਂ ਨਗਰ ਨਿਗਮ ਚੋਣ ਲੜਣ ਵਾਲੀ ਉਨ੍ਹਾਂ ਦੀ ਉਮੀਦਵਾਰ ਐਡਵੋਕੇਟ ਬਿੱਟੀ ਮਨਚੰਦਾ ਆਪਣੇ ਪਤੀ ਐਡਵੋਕੇਟ ਜਤਿੰਦਰ ਕਪੂਰ ਸਮੇਤ ‘ਆਪ’ ਨੂੰ ਅਲਵਿਦਾ ਕਹਿ ਕੇ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ | ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਵਲੋਂ ਦੋਵਾਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਤੇ ਉਨ੍ਹਾਂ ਤੇ ਉਨ੍ਹਾਂ ਕਿਹਾ ਕਿ ਉਹ ਦੋਵਾਂ ਦਾ ਪਾਰਟੀ ਵਿਚ ਸਵਾਗਤ ਕਰਦੇ ਹਨ ਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਐਡਵੋਕੇਟ ਜਤਿੰਦਰ ਕਪੂਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਵਰਕਰਾਂ ਦੀ ਕੋਈ ਪੁੱਛਗਿਛ ਨਹੀਂ ਹੈ ਤੇ ਵਰਕਰਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ | ਇਸ ਮੌਕੇ ਕੁਲਦੀਪ ਸਿੰਘ ਕੌਂਸਲਰ, ਨਰੈਣ ਵਸ਼ਿਸ਼ਟ ਕੌਂਸਲਰ, ਤਰਸੇਮ ਲਾਲ ਕੌਂਸਲਰ, ਠਾਕਰ ਦਾਸ ਗਿੱਲ, ਨਵਜੋਤ ਸਿੰਘ ਮਾਹਲ, ਸਿਮਰਨਜੀਤ ਸਿੰਘ ਮਾਹਲ, ਰਜਿੰਦਰ ਸਿੰਘ ਪਾਲਾ, ਜਤਿੰਦਰ ਛਾਬੜਾ, ਹਰਪ੍ਰੀਤ ਸਿੰਘ, ਜੋਗਿੰਦਰ ਕੁਮਾਰ ਜੇ. ਕੇ.

ਅਜੀਤ ਡੈਸਕ 19-08-2026
ਕਪੂਰਥਲਾ, 18 ਅਗਸਤ (ਸਡਾਨਾ)- ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਵਾਰਡ ਨੰਬਰ 30 ਤੋਂ ਨਗਰ ਨਿਗਮ ਚੋਣ ਲੜਣ ਵਾਲੀ ਉਨ੍ਹਾਂ ਦੀ ਉਮੀਦਵਾਰ ਐਡਵੋਕੇਟ ਬਿੱਟੀ ਮਨਚੰਦਾ ਆਪਣੇ ਪਤੀ ਐਡਵੋਕੇਟ ਜਤਿੰਦਰ ਕਪੂਰ ਸਮੇਤ ‘ਆਪ’ ਨੂੰ ਅਲਵਿਦਾ ਕਹਿ ਕੇ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ | ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਵਲੋਂ ਦੋਵਾਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਤੇ ਉਨ੍ਹਾਂ ਤੇ ਉਨ੍ਹਾਂ ਕਿਹਾ ਕਿ ਉਹ ਦੋਵਾਂ ਦਾ ਪਾਰਟੀ ਵਿਚ ਸਵਾਗਤ ਕਰਦੇ ਹਨ ਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਐਡਵੋਕੇਟ ਜਤਿੰਦਰ ਕਪੂਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਵਰਕਰਾਂ ਦੀ ਕੋਈ ਪੁੱਛਗਿਛ ਨਹੀਂ ਹੈ ਤੇ ਵਰਕਰਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ | ਇਸ ਮੌਕੇ ਕੁਲਦੀਪ ਸਿੰਘ ਕੌਂਸਲਰ, ਨਰੈਣ ਵਸ਼ਿਸ਼ਟ ਕੌਂਸਲਰ, ਤਰਸੇਮ ਲਾਲ ਕੌਂਸਲਰ, ਠਾਕਰ ਦਾਸ ਗਿੱਲ, ਨਵਜੋਤ ਸਿੰਘ ਮਾਹਲ, ਸਿਮਰਨਜੀਤ ਸਿੰਘ ਮਾਹਲ, ਰਜਿੰਦਰ ਸਿੰਘ ਪਾਲਾ, ਜਤਿੰਦਰ ਛਾਬੜਾ, ਹਰਪ੍ਰੀਤ ਸਿੰਘ, ਜੋਗਿੰਦਰ ਕੁਮਾਰ ਜੇ.ਕੇ., ਕਰਤਾਰ ਸਿੰਘ, ਸਾਹਿਲ ਬਮੋਤਰਾ, ਵਿੱਕੀ ਸ਼ਰਮਾ, ਹਰਜੀਤ ਸਿੰਘ ਬੱਬਾ ਵਾਲੀਆ, ਮਨਮੋਹਨ ਸਿੰਘ ਬਾਜਵਾ, ਜਸਬੀਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਮਨੀ ਮਾਂਗਟ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ’ਚ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਤਗਮੇ ਜਿੱਤੇ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।