19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬੱਚਿਆਂ ਦੀ ਕੀਤੀ ਸਹੀ ਪਰਵਰਿਸ਼ ਉਨ੍ਹਾਂ ਨੂੰ ਬੁਲੰਦੀਆਂ ’ਤੇ ਲੈ ਜਾਂਦੀ ਹੈ-ਲਾਰੈਂਸ ਚੌਧਰੀ

ਸੁਲਤਾਨਪੁਰ ਲੋਧੀ,18 ਅਗਸਤ (ਨਰੇਸ਼ ਹੈਪੀ)-ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਵਿਖੇ ਪਾਸਟਰ ਕਮਲੇਸ਼ ਦੀ ਅਗਵਾਈ ਹੇਠ ਨਿਊ ਕਲਵਰੀ ਚਰਚ ਦੇ ਚੀਫ਼ ਪਾਸਟਰ ਮੁਸ਼ਤਾਕ ਮਸੀਹ ਦੇ ਦਿਸ਼ਾ ਨਿਰਦੇਸ਼ ਹੇਠ ਮਸੀਹੀ ਸਤਿਸੰਗ ਦਾ ਆਯੋਜਨ ਕੀਤਾ ਗਿਆ | ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕਿ੍ਸਚੀਅਨ ਨੈਸ਼ਨਲ ਫ਼ਰੰਟ ਬਤੌਰ ਮੁੱਖ ਮਹਿਮਾਨ, ਤਰਸੇਮ ਸੰਗਲਾਂ ਸੀ. ਮੀਤ ਪ੍ਰਧਾਨ ਪੰਜਾਬ ਅਤੇ ਪਾ.

ਸੰਧੂ ਚੱਠਾ ਚੌਂਕ ਨੇੜੇ ਹੋਈ ਲੁੱਟ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਡਿਤ ਗੋਬਿੰਦ ਪ੍ਰਸਾਦ ਅਤੇ ਪਿੰਡ ਹਰੀਮਪੁਰ ਨਿਵਾਸੀ | ਤਸਵੀਰ : ਬਲਜੀਤ ਸਿੰਘ ਸੰਘਾ ਮਸੀਹੀ ਸਤਸੰਗ ਦੌਰਾਨ ਪ੍ਰਬੰਧਕਾਂ ਵੱਲੋਂ ਸ਼ਖ਼ਸੀਅਤਾਂ ਦੇ ਸਨਮਾਨ ਮੌਕੇ ਲਾਰੈਂਸ ਚੌਧਰੀ ਤੇ ਹੋਰ ਪਤਵੰਤੇ, ਹਾਜ਼ਰ ਸੰਗਤਾਂ | ਤਸਵੀਰ ਲਾਡੀ ਸਟੂਡੀਓ 19-08-2026
ਸੁਲਤਾਨਪੁਰ ਲੋਧੀ,18 ਅਗਸਤ (ਨਰੇਸ਼ ਹੈਪੀ)-ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਵਿਖੇ ਪਾਸਟਰ ਕਮਲੇਸ਼ ਦੀ ਅਗਵਾਈ ਹੇਠ ਨਿਊ ਕਲਵਰੀ ਚਰਚ ਦੇ ਚੀਫ਼ ਪਾਸਟਰ ਮੁਸ਼ਤਾਕ ਮਸੀਹ ਦੇ ਦਿਸ਼ਾ ਨਿਰਦੇਸ਼ ਹੇਠ ਮਸੀਹੀ ਸਤਿਸੰਗ ਦਾ ਆਯੋਜਨ ਕੀਤਾ ਗਿਆ | ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕਿ੍ਸਚੀਅਨ ਨੈਸ਼ਨਲ ਫ਼ਰੰਟ ਬਤੌਰ ਮੁੱਖ ਮਹਿਮਾਨ, ਤਰਸੇਮ ਸੰਗਲਾਂ ਸੀ.ਮੀਤ ਪ੍ਰਧਾਨ ਪੰਜਾਬ ਅਤੇ ਪਾ. ਕੁਲਵੰਤ ਸੂਬਾ ਸਕੱਤਰ ਨੇ ਸਤਿਸੰਗ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰਾਰਥਨਾ ਨਾਲ ਸਮਾਗਮ ਨੂੰ ਸ਼ੁਰੂ ਕੀਤਾ ਗਿਆ | ਮਸੀਹੀ ਗਾਇਕ ਪੀਟਰ ਹੰਸ ਨੇ ਭਾਰੀ ਗਿਣਤੀ ਵਿਚ ਸ਼ਾਮਿਲ ਸੰਗਤਾਂ ਨਾਲ ਮਿਲ ਕੇ ਅਰਾਧਨਾ ਕੀਤੀ | ਵੱਡੀ ਗਿਣਤੀ ਵਿਚ ਆਏ ਪਾਸਟਰ ਸਾਹਿਬਾਨ ਨੇ ਸੰਗਤ ਨੂੰ ਪਵਿੱਤਰ ਬਾਈਬਲ ਦੇ ਸਿਧਾਂਤਾਂ ਅਨੁਸਾਰ ਜ਼ਿੰਦਗੀ ਗੁਜ਼ਾਰਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਪਾ. ਕਮਲੇਸ਼ ਨੂੰ ਸਰਬਸੰਮਤੀ ਨਾਲ ਨਿਯੁਕਤੀ ਪੱਤਰ ਭੇਟ ਕਰ ਧਾਰਮਿਕ ਵਿੰਗ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ | ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਬੇਟੇ ਆਸ਼ਿਸ ਦੇ ਜਨਮ ਦਿਨ ਦੇ ਸਬੰਧ ਵਿਚ ਰੱਖੇ ਸਤਿਸੰਗ ਵਿਚ ਪ੍ਰਚਾਰ ਕਰਦਿਆਂ ਕਿਹਾ ਕਿ ਬਾਣੀ ਅਨੁਸਾਰ ਬੱਚੇ ਖੁਦਾ ਦੀ ਮਿਰਾਸ ਤੇ ਢਿੱਡ ਦਾ ਫ਼ਲ ਇਨਾਮ ਹਨ ਅਤੇ ਮਾਪਿਆਂ ਨੂੰ ਉੱਠਦੇ, ਬੈਠਦੇ, ਚੱਲਦੇ, ਫਿਰਦੇ ਆਪਣੇ ਬੱਚਿਆਂ ਨੂੰ ਖੁਦਾ ਦੀਆਂ ਵਿਧੀਆਂ ਬਾਰੇ ਦੱਸਣ ਦੀ ਬਾਣੀ ਅਨੁਸਾਰ ਮਾਪਿਆਂ ਨੂੰ ਹੁਕਮ ਦਿੱਤਾ ਗਿਆ ਹੈ ਅਤੇ ਬਾਣੀ ਵਿਚ ਇਹ ਵੀ ਲਿਖਿਆ ਹੈ ਕਿ ਬੱਚਿਆਂ ਨੂੰ ਪ੍ਰਮੇਸਵਰ ਵਿਚ ਰਹਿ ਕੇ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਦਾ ਹੁਕਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਕੀਤੀ ਸਹੀ ਪਰਵਰਿਸ਼ ਉਨ੍ਹਾਂ ਨੂੰ ਬੁਲੰਦੀਆਂ ਤੇ ਲੈ ਜਾਂਦੀ ਹੈ ਪਰੰਤੂ ਅਣਗਹਿਲੀ ਬੱਚਿਆਂ ਨੂੰ ਬੁਰੀ ਸੰਗਤ ਦਾ ਸ਼ਿਕਾਰ ਬਣਾ ਦਿੰਦੀ ਹੇ | ਉਨ੍ਹਾਂ ਮਾਪਿਆਂ ਨੂੰ ਛੋਟੇ ਹੁੰਦਿਆਂ ਜਿਵੇਂ ਉਂਗਲ ਫੜ ਮਾਤਾ ਮਰਿਅਮ ਮਸੀਹ ਨੂੰ ਹੈਕਲ ਲਿਜਾਇਆ ਕਰਦੇ ਸਨ ਤਿਵੇਂ ਆਪਣੇ ਬੱਚਿਆਂ ਨਾਲ਼ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਪ੍ਰਸ਼ਾਸਨ ਕਦੇ ਰੋਕ ਨਹੀਂ ਸਕਦਾ ਜਦ ਤਕ ਅਸੀਂ ਅਸੀਂ ਆਪਣੇ ਬੱਚਿਆਂ ਤੇ ਨਜ਼ਰ ਨਹੀਂ ਰੱਖਦੇ | ਇਸ ਮੌਕੇ ਪ੍ਰਬੰਧਕਾਂ ਵੱਲੋਂ ਪਾਸਟਰ ਕਮਲੇਸ਼ ਦੀ ਅਗਵਾਈ ਵਿਚ ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਪਾਸਟਰ ਕੁਲਵੰਤ ਨੇ ਨਿਭਾਈ | ਸਤਿਸੰਗ ਚ ਪਾਸਟਰ ਮੁਸ਼ਤਾਕ ਮਸੀਹ, ਹੀਰਾ ਸਿੰਘ, ਪਾ. ਬਿੰਦਰ, ਪਾ. ਅਰਜੁਨ, ਪਾ. ਸਾਈਮਨ, ਮਸੀਹੀ ਗਾਇਕ ਪੀਟਰ ਹੰਸ, ਪਾ. ਆਸ਼ਾ ਗਿੱਲ, ਪਾ. ਰਣਜੀਤ ਕੌਰ, ਭੂਸ਼ਨ, ਵਿੱਕੀ, ਮਨਜੀਤ, ਸੰਨੀ ਖੋਸਲਾ, ਰੋਹਿਤ, ਵਿਸ਼ਾਲ, ਰਾਜੇਸ਼, ਮਨਜੀਤ, ਜਰਨੈਲ, ਰੂਬੀ, ਸੁਖਵਿੰਦਰ, ਕਿਰਨ, ਕੁਲਵੀਰ, ਕੋਮਲ, ਮੈਰੀ ਆਦਿ ਵੀ ਸ਼ਾਮਲ ਸਨ |
ਪਿਛਲੀ ਖ਼ਬਰ ਭਾਕਿਯੂ (ਦੋਆਬਾ) ਨੇ ਗੰਨੇ ਦੇ ਬਕਾਏ ਨੂੰ ਲੈ ਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਆਪਣਾ ਪਿੰਡ ਸੰਭਾਲੋ’ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ, ਦਰਜਨ ਭਰ ਪਿੰਡਾਂ ਦੇ ਲੋਕਾਂ ਨੇ ਲਿਆ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।