ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਕਪੂਰਥਲਾ ਅਤੇ ਬਲਾਕ ਕਰਤਾਰਪੁਰ ਇਕ ਸਤੰਬਰ ਨੂੰ ਚੰਡੀਗੜ੍ਹ ਵਿਚ ਲੱਗ ਰਹੇ ਕਿਸਾਨੀ ਧਰਨੇ ਵਿਚ ਸ਼ਮੂਲੀਅਤ ਕਰੇਗੀ-ਕਿਸਾਨ ਆਗੂ
ਭੁਲੱਥ, 20 ਅਗਸਤ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸੁੱਖ ਸਾਗਰ ਸਾਹਿਬ ਭੁਲੱਥ ਵਿਖੇ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅਤੇ ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ ਦੀ ਅਗਵਾਈ ਹੇਠ ਕਿਸਾਨੀ ਮੁੱਦਿਆਂ ਤੇ ਹੋਈ | ਜਿਸ ਵਿਚ ਕਿਸਾਨੀ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਐਸ. ਕੇ.
ਭ
ਭੁਲੱਥ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਹੋਈ ਮੀਟਿੰਗ ਦੌਰਾਨ ਦਿਖਾਈ ਦੇ ਰਹੇ ਹਨ ਮੈਂਬਰ ਅਤੇ ਅਹੁਦੇਦਾਰ | ਤਸਵੀਰ: ਮਨਜੀਤ ਸਟੂਡੀਓ
21-08-2026
ਭੁਲੱਥ, 20 ਅਗਸਤ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸੁੱਖ ਸਾਗਰ ਸਾਹਿਬ ਭੁਲੱਥ ਵਿਖੇ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅਤੇ ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ ਦੀ ਅਗਵਾਈ ਹੇਠ ਕਿਸਾਨੀ ਮੁੱਦਿਆਂ ਤੇ ਹੋਈ | ਜਿਸ ਵਿਚ ਕਿਸਾਨੀ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਐਸ.ਕੇ.ਐਮ. ਦੇ ਦਿੱਤੇ ਪ੍ਰੋਗਰਾਮ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਕਪੂਰਥਲਾ ਅਤੇ ਬਲਾਕ ਕਰਤਾਰਪੁਰ ਜਲੰਧਰ ਇੱਕ ਸਤੰਬਰ 2026 ਨੂੰ ਚੰਡੀਗੜ੍ਹ ਵਿਚ ਲੱਗ ਰਹੇ ਕਿਸਾਨੀ ਧਰਨੇ ਵਿਚ ਭਰਮੀ ਸ਼ਮੂਲੀਅਤ ਕਰੇਗੀ | ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਟਰਾਲੀਆਂ ਗੱਡੀਆਂ ਵਿਚ ਕਿਸਾਨ ਸਵਾਰ ਹੋ ਕੇ ਮੋਰਚੇ ਵਿਚ ਜਾਣਗੇ | ਉਨ੍ਹਾਂ ਕਿਹਾ ਕਿ ਇਹ ਮੋਰਚਾ ਸਮੁੱਚੀ ਕਿਸਾਨੀ ਕਰਜ਼ਾ ਮੁਆਫ਼ ਕਰਾਉਣ, ਲੈਂਡ ਪੋਲਿੰਗ ਰੱਦ ਕਰਵਾਉਣ, ਸਵਾਮੀਨਾਥਨ ਰਿਪੋਰਟ ਅਨੁਸਾਰ ਫ਼ਸਲਾਂ ਦੇ ਰੇਟ ਤੈ ਕਰਾਉਣ , ਪੰਜਾਬ ਦੇ ਦਰਿਆਈ ਪਾਣੀਆਂ ਨਾਲ ਸੰਬੰਧਿਤ ਧਾਰਾ 78, 79,80 ਰੱਦ ਕਰਾਉਣ, ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਵਿੰਟਲ ਤੈਅ ਕਰਾਉਣ ਲਈ ਲੱਗ ਰਿਹਾ ਹੈ | ਜਥੇਬੰਦੀ ਟਰਾਲੀਆਂ ਵਿਚ ਆਪਣਾ ਰਹਿਣ ਦਾ ਸਾਮਾਨ ਪੱਖੇ, ਕੂਲਰ, ਖਾਣ ਪੀਣ ਲਈ ਅਨਾਜ- ਰੋਟੀ ਦਾ ਪ੍ਰਬੰਧ, ਚਾਹ ਦਾ ਪ੍ਰਬੰਧ ਲੈ ਕੇ ਅਤੇ ਨਾਲ ਗੈਸ ਸਿਲੰਡਰ ਤੇ ਚੁੱਲੇ ਲੈ ਕੇ ਜਾਵੇਗੀ | ਇਸ ਮੌਕੇ ਸਰਬਜੀਤ ਸਿੰਘ ਧੀਰਪੁਰ ਜਨਰਲ ਸਕੱਤਰ, ਜੋਗਿੰਦਰ ਸਿੰਘ ਬਾਗੜੀਆਂ, ਚਰਨਜੀਤ ਸਿੰਘ ਕਾਲਾ ਖੇੜਾ, ਗੁਲਜ਼ਾਰ ਸਿੰਘ ਖੱਸਣ, ਸਤਪਾਲ ਸਿੰਘ ਤਾਜਪੁਰ, ਗੁਰਮੀਤ ਸਿੰਘ ਰਾਜਪੁਰ, ਗੁਰਦੇਵ ਸਿੰਘ ਖੱਸਣ, ਲਖਵਿੰਦਰ ਸਿੰਘ ਖੱਸਣ, ਮਲਕੀਤ ਸਿੰਘ ਚੀਮਾ ਕਮਰਾਏ, ਅਜੀਤ ਸਿੰਘ ਜੈਦ, ਚਰਨਜੀਤ ਸਿੰਘ ਬੋਪਾਰਾਏ, ਕਸ਼ਮੀਰ ਸਿੰਘ ਬੋਪਾਰਾਏ, ਨਰਿੰਦਰ ਸਿੰਘ ਲਿਟਾਂ, ਗੁਰਵਿੰਦਰ ਸਿੰਘ ਮਿੰਟੂ ਲਿੱਟਾਂ, ਉਮਰਾਓ ਸਿੰਘ ਬਾਗੜੀਆਂ, ਪਿ੍ਤਪਾਲ ਸਿੰਘ ਖੱਸਣ, ਗੁਰਮੇਲ ਸਿੰਘ ਖੱਸਣ, ਅਮਰੀਕ ਸਿੰਘ ਮਿਰਜਾਪੁਰ, ਸੁੱਚਾ ਸਿੰਘ ਬੋਪਾਰਾਏ, ਅਵਤਾਰ ਸਿੰਘ ਬੋਪਾਰਾਏ, ਜਗਜੀਤ ਸਿੰਘ ਬੁਤਾਲਾ, ਬਲਵੀਰ ਸਿੰਘ ਮਹਿਮਦਪੁਰ, ਜਸਵੀਰ ਸਿੰਘ ਮਹਿਮਦਪੁਰ, ਗੁਰਮੀਤ ਸਿੰਘ ਮਿਰਜਾਪੁਰ, ਪਰਮਜੀਤ ਸਿੰਘ ਕਮਰਾਏ, ਕੁਲਵਿੰਦਰ ਸਿੰਘ ਕਾਲਾ ਖੇੜਾ, ਬਲਵੀਰ ਸਿੰਘ ਪਰਵੇਜ਼ ਨਗਰ, ਯਾਦਵਿੰਦਰ ਸਿੰਘ ਪ੍ਰਵੇਜ਼ ਨਗਰ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |