ਕਪੂਰਥਲਾ, 20 ਅਗਸਤ (ਵਿ.ਪ੍ਰ.)-ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ ਕਚਿਹਰੀ ਚੌਂਕ ਕਪੂਰਥਲਾ ਵਿਚ 21 ਅਗਸਤ ਤੋਂ 27 ਅਗਸਤ ਤੱਕ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਸ੍ਰੀ ਭਗਤ ਮਾਲ ਕਥਾ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੁਲਦੀਪ ਜੋਸ਼ੀ, ਉਪ ਪ੍ਰਧਾਨ ਨਰੇਸ਼ ਕਾਲੀਆ, ਜਨਰਲ ਸਕੱਤਰ ਅਸ਼ੋਕ ਪੁਰੀ ਨੇ ਦੱਸਿਆ ਕਿ ਇਸ ਮੌਕੇ ਕਥਾਵਾਚਕ ਸੁਧੀਰ ਪ੍ਰਵਚਨ ਕਰਨਗੇ | ਉਨ੍ਹਾਂ ਕਿਹਾ ਕਿ ਸ੍ਰੀ ਭਗਤ ਮਾਲ ਕਥਾ ਲਈ ਮੰਦਿਰ ਦੀ ਪ੍ਰਬੰਧਕ ਕਮੇਟੀ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਕਥਾਵਾਚਕ ਸੁਧੀਰ ਭਗਤੀ, ਤਿਆਗ, ਸਮਰਪਣ ਤੇ ਭਗਵਾਨ ਪ੍ਰਤੀ ਅਤੁੱਟ ਸ਼ਰਧਾ ਨਾਲ ਜੁੜੇ ਪ੍ਰਸੰਗਾਂ ਬਾਰੇ ਵਰਣਨ ਕਰਨਗੇ | ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਭਗਤ ਮਾਲ ਕਥਾ ਸਬੰਧੀ ਸਮਾਗਮ ਵਿਚ ਸ਼ਾਮਲ ਹੋ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ |