21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੁਲਿਸ ਵਲੋਂ ਹੈਰੋਇਨ, ਨਸ਼ੀਲੇ ਪਦਾਰਥ ਤੇ ਡਰੱਗ ਮਨੀ ਸਮੇਤ ਦੋ ਔਰਤਾਂ ਗਿ੍ਫ਼ਤਾਰ

ਕਪੂਰਥਲਾ, 20 ਅਗਸਤ (ਸਡਾਨਾ)- ਥਾਣਾ ਕੋਤਵਾਲੀ ਪੁਲਿਸ ਨੇ ਹੈਰੋਇਨ ਤੇ ਨਸ਼ੀਲੇ ਪਦਾਰਥ ਸਮੇਤ ਦੋ ਔਰਤਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਉਨ੍ਹਾਂ ਦੀ ਇਕ ਸਾਥਣ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਈ | ਪ੍ਰਾਪਤ ਵੇਰਵੇ ਅਨੁਸਾਰ ਥਾਣਾ ਕੋਤਵਾਲੀ ਮੁਖੀ ਸਬ ਇੰਸਪੈਕਟਰ ਲਖਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਵਾਂ ਪਿੰਡ ਭੱਠੇ ਨੇੜੇ ਕਥਿਤ ਦੋਸ਼ਣ ਸਮਿੱਤਰ ਕੌਰ ਉਰਫ਼ ਸਿੰਮੀ ਵਾਸੀ ਨਵਾਂ ਪਿੰਡ ਭੱਠੇ ਤੇ ਪਿ੍ਆ ਉਰਫ਼ ਮੰਗੋ ਵਾਸੀ ਮੋਗਾ ਹਾਲ ਵਾਸੀ ਨਵਾਂ ਪਿੰਡ ਭੱਠੇ ਤੇ ਕਥਿਤ ਦੋਸ਼ਣ ਬਾਵੀ ਵਾਸੀ ਨਵਾਂ ਪਿੰਡ ਭੱਠੇ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਬਾਵੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਈ , ਜਦਕਿ ਸਮਿੱਤਰ ਕੌਰ ਤੇ ਪਿ੍ਆ ਵਲੋਂ ਸੁੱਟੇ ਲਿਫ਼ਾਫ਼ਿਆਂ ਦੀ ਦੀ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਲਿਫ਼ਾਫ਼ਿਆਂ ਵਿਚੋਂ 4 ਗ੍ਰਾਮ ਹੈਰੋਇਨ ਤੇ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ | ਪੁਲਿਸ ਨੇ ਇਸ ਮੌਕੇ ਇਕ ਇਲੈਕਟੋ੍ਰਨਿਕ ਕੰਡਾ, ਕੰਪਿਊਟਰ ਕੰਡਾ ਤੇ 4500 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਤੇ ਉਕਤ ਤਿੰਨਾਂ ਔਰਤਾਂ ਵਿਰੁੱਧ ਕੇਸ ਦਰਜ ਕਰਕੇ ਦੋ ਔਰਤਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਫ਼ਰਾਰ ਤੀਸਰੀ ਔਰਤ ਦੀ ਭਾਲ ਹੇਠ ਛਾਪੇਮਾਰੀ ਕੀਤੀ ਜਾ ਰਹੀ ਹੈ |

ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕੀਤੀਆਂ ਔਰਤਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਮੁਖੀ ਲਖਬੀਰ ਸਿੰਘ | ਤਸਵੀਰ. ਤਿਲਕਰਾਜ 21-08-2026
ਕਪੂਰਥਲਾ, 20 ਅਗਸਤ (ਸਡਾਨਾ)- ਥਾਣਾ ਕੋਤਵਾਲੀ ਪੁਲਿਸ ਨੇ ਹੈਰੋਇਨ ਤੇ ਨਸ਼ੀਲੇ ਪਦਾਰਥ ਸਮੇਤ ਦੋ ਔਰਤਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਉਨ੍ਹਾਂ ਦੀ ਇਕ ਸਾਥਣ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਈ | ਪ੍ਰਾਪਤ ਵੇਰਵੇ ਅਨੁਸਾਰ ਥਾਣਾ ਕੋਤਵਾਲੀ ਮੁਖੀ ਸਬ ਇੰਸਪੈਕਟਰ ਲਖਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਵਾਂ ਪਿੰਡ ਭੱਠੇ ਨੇੜੇ ਕਥਿਤ ਦੋਸ਼ਣ ਸਮਿੱਤਰ ਕੌਰ ਉਰਫ਼ ਸਿੰਮੀ ਵਾਸੀ ਨਵਾਂ ਪਿੰਡ ਭੱਠੇ ਤੇ ਪਿ੍ਆ ਉਰਫ਼ ਮੰਗੋ ਵਾਸੀ ਮੋਗਾ ਹਾਲ ਵਾਸੀ ਨਵਾਂ ਪਿੰਡ ਭੱਠੇ ਤੇ ਕਥਿਤ ਦੋਸ਼ਣ ਬਾਵੀ ਵਾਸੀ ਨਵਾਂ ਪਿੰਡ ਭੱਠੇ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਬਾਵੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਈ , ਜਦਕਿ ਸਮਿੱਤਰ ਕੌਰ ਤੇ ਪਿ੍ਆ ਵਲੋਂ ਸੁੱਟੇ ਲਿਫ਼ਾਫ਼ਿਆਂ ਦੀ ਦੀ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਲਿਫ਼ਾਫ਼ਿਆਂ ਵਿਚੋਂ 4 ਗ੍ਰਾਮ ਹੈਰੋਇਨ ਤੇ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ | ਪੁਲਿਸ ਨੇ ਇਸ ਮੌਕੇ ਇਕ ਇਲੈਕਟੋ੍ਰਨਿਕ ਕੰਡਾ, ਕੰਪਿਊਟਰ ਕੰਡਾ ਤੇ 4500 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਤੇ ਉਕਤ ਤਿੰਨਾਂ ਔਰਤਾਂ ਵਿਰੁੱਧ ਕੇਸ ਦਰਜ ਕਰਕੇ ਦੋ ਔਰਤਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਫ਼ਰਾਰ ਤੀਸਰੀ ਔਰਤ ਦੀ ਭਾਲ ਹੇਠ ਛਾਪੇਮਾਰੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਨਗਰ ਨਿਗਮ ਨੇ ਸਦਰ ਬਾਜ਼ਾਰ ਤੇ ਸੁਭਾਸ਼ ਚੌਂਕ ਵਿਖੇ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਕੀਤੇ ਨਜਾਇਜ਼ ਕਬਜ਼ੇ ਹਟਵਾਏ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲਾ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।