ਲਾਈਨ ਕਲੱਬ ਬੇਗੋਵਾਲ ਰਾਇਲ ਬੰਦਗੀ ਨੇ ਸਮਾਜ ਸੇਵੀ ਕੰਮਾਂ ਲਈ ਵੱਖ-ਵੱਖ ਪ੍ਰੋਜੈਕਟ ਲਗਾਏ
ਬੇਗੋਵਾਲ , 22 ਅਗਸਤ ( ਸੁਖਜਿੰਦਰ ਸਿੰਘ )- ਸਮਾਜ ਸੇਵੀ ਕੰਮਾਂ ਵਿਚ ਮੋਹਰੀ ਜਾਣੀ ਜਾਂਦੀ ਲਾਈਨ ਕਲੱਬ ਬੇਗੋਵਾਲ ਰਾਇਲ ਬੰਦਗੀ ਬੰਦਗੀ ਵੱਲੋਂ ਪ੍ਰਧਾਨ ਹਰਵਿੰਦਰ ਸਿੰਘ ਲਾਂਬਾ ਦੀ ਅਗਵਾਈ ਹੇਠ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਦੇ ਜਨਮ ਦਿਨ ਮੌਕੇ ਵੱਖ ਵੱਖ ਤਰ੍ਹਾਂ ਦੇ ਪ੍ਰੋਜੈਕਟ ਲਗਾਏ ਗਏ | ਇਸ ਮੌਕੇ ਕਲੱਬ ਵੱਲੋਂ ਪੌਦੇ ਲਾਏ ਗਏ ਤੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਗਈ | ਅਨਾਥ ਆਸ਼ਰਮ ਬੇਗੋਵਾਲ ਵਿਖੇ ਰਹਿ ਰਹੇ ਬੇਸਹਾਰਾ ਲੋਕਾਂ ਲਈ ਮਠਿਆਈਆਂ ਤੇ ਫਲ ਫਰੂਟ ਦਿੱਤਾ ਗਿਆ | ਇਸ ਮੌਕੇ ਰਸ਼ਪਾਲ ਸਿੰਘ ਬੱਚਾਜੀਵੀ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਜਨਮ ਦਿਨ ਮੌਕੇ ਫਜ਼ੂਲ ਖਰਚੀ ਬੰਦ ਕਰਕੇ ਪੂਰੇ ਸਾਦੇ ਤਰੀਕੇ ਨਾਲ ਰੁੱਖ ਲਾ ਕੇ ਜਾਂ ਲੋੜਵੰਦ ਦੀ ਮਦਦ ਕਰਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਸਮਾਜ ਨੂੰ ਚੰਗੀ ਸੇਧ ਮਿਲੇ | ਜਿਸ ਨਾਲ ਇਨਸਾਨ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਤੇ ਤੇ ਆਪਣਾ ਪੈਸਾ ਸਹੀ ਜਗ੍ਹਾ ਤੇ ਲੱਗਦਾ ਹੈ | ਇਸ ਮੌਕੇ ਸੁਖਦੇਵ ਰਾਜ ਜੰਗੀ ਹਰਵਿੰਦਰ ਸਿੰਘ ਜੈਦ ਗੁਰਬਚਨ ਸਿੰਘ ਭੁੱਟੋ ਗੁਰਸੇਵਕ ਸਿੰਘ , ਰਾਜ ਬਹਾਦਰ ਸਿੰਘ , ਕਮਲਜੀਤ ਸਿੰਘ ਤੁਲੀ , ਕਿਰਪਾਲ ਸਿੰਘ ਬੱਚਾਜੀਵੀ , ਅਜੀਤਪਾਲ ਸਿੰਘ ਬੰਟੀ , ਫੁਮਣ ਸਿੰਘ , ਦਰਸ਼ਨ ਸਿੰਘ ਪ੍ਰਧਾਨ ਲਾਈਨ ਕਲੱਬ ਬੇਗੋਵਾਲ ਸੇਵਾ , ਚੰਕੀ ਸਡਾਨਾ , ਪਰਦੀਪ ਕੁਮਾਰ ਰਾਂਝਾ , ਨਗਿੰਦਰ ਸਿੰਘ , ਪਾਲ ਸਿੰਘ ਆਦਿ ਆਦਿ ਹਾਜ਼ਰ ਸਨ |