23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਿਲਗਾ ’ ਚ ਸੜਕਾਂ ’ ਤੇ ਖੜ੍ਹੀਆਂ ਟਰਾਲੀਆਂ ਅਤੇ ਗੱਡੀਆਂ ਬਣੀਆਂ ਹਾਦਸਿਆਂ ਦਾ ਕਾਰਨ , ਲੋਕਾਂ ’ ਚ ਭਾਰੀ ਰੋਸ

ਬਿਲਗਾ, 22 ਅਗਸਤ (ਤਜਿੰਦਰ ਕੁਮਾਰ)- ਸਥਾਨਕ ਮੁੱਖ ਸੜਕਾਂ ਅਤੇ ਆਵਾਜਾਈ ਵਾਲੇ ਰਸਤਿਆਂ ‘ਤੇ ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ਗਲਤ ਤਰੀਕੇ ਨਾਲ ਖੜ੍ਹਾ ਕੀਤਾ ਜਾ ਰਿਹਾ ਹੈ, ਜੋ ਕਿਸੇ ਵੀ ਸਮੇਂ ਕਿਸੇ ਗੰਭੀਰ ਸੜਕ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ । ਵਰਕਸ਼ਾਪ ਚਾਲਕਾਂ ਵਲੋਂ ਇਨ੍ਹਾਂ ਟਰਾਲੀਆਂ ਨੂੰ ਆਪਣੀ ਹੱਦ ਅੰਦਰ ਰੱਖਣ ਦੀ ਬਜਾਏ ਸੜਕ ਦੇ ਕਿਨਾਰਿਆਂ ‘ਤੇ ਲਗਾ ਦਿੱਤਾ ਜਾਂਦਾ ਹੈ, ਜਿਸ ਨਾਲ ਆਉਣ-ਜਾਣ ਵਾਲੇ ਵਾਹਨਾਂ ਲਈ ਰਸਤਾ ਬੇਹੱਦ ਤੰਗ ਹੋ ਜਾਂਦਾ ਹੈ।

ਬਿਲਗਾ ਦੀ ਮੁੱਖ ਸੜਕ ਕਿਨਾਰੇ ਬਿਨਾਂ ਰਿਫਲੈਕਟਰਾਂ ਦੇ ਗਲਤ ਤਰੀਕੇ ਨਾਲ ਖੜ੍ਹੀਆਂ ਕੀਤੀਆਂ ਟਰਾਲੀਆਂ ਅਤੇ ਵਾਹਨ, ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਤਸਵੀਰ:ਤਜਿੰਦਰ ਕੁਮਾਰ 23-08-2026
ਬਿਲਗਾ, 22 ਅਗਸਤ (ਤਜਿੰਦਰ ਕੁਮਾਰ)- ਸਥਾਨਕ ਮੁੱਖ ਸੜਕਾਂ ਅਤੇ ਆਵਾਜਾਈ ਵਾਲੇ ਰਸਤਿਆਂ ‘ਤੇ ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ਗਲਤ ਤਰੀਕੇ ਨਾਲ ਖੜ੍ਹਾ ਕੀਤਾ ਜਾ ਰਿਹਾ ਹੈ, ਜੋ ਕਿਸੇ ਵੀ ਸਮੇਂ ਕਿਸੇ ਗੰਭੀਰ ਸੜਕ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ । ਵਰਕਸ਼ਾਪ ਚਾਲਕਾਂ ਵਲੋਂ ਇਨ੍ਹਾਂ ਟਰਾਲੀਆਂ ਨੂੰ ਆਪਣੀ ਹੱਦ ਅੰਦਰ ਰੱਖਣ ਦੀ ਬਜਾਏ ਸੜਕ ਦੇ ਕਿਨਾਰਿਆਂ ‘ਤੇ ਲਗਾ ਦਿੱਤਾ ਜਾਂਦਾ ਹੈ, ਜਿਸ ਨਾਲ ਆਉਣ-ਜਾਣ ਵਾਲੇ ਵਾਹਨਾਂ ਲਈ ਰਸਤਾ ਬੇਹੱਦ ਤੰਗ ਹੋ ਜਾਂਦਾ ਹੈ। ਇਨ੍ਹਾਂ ਟਰਾਲੀਆਂ ‘ਤੇ ਕੋਈ ਰਿਫਲੈਕਟਰ ਜਾਂ ਚੇਤਾਵਨੀ ਚਿੰਨ੍ਹ ਨਾ ਹੋਣ ਕਾਰਨ ਰਾਤ ਦੇ ਸਮੇਂ ਖਤਰਨਾਕ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਗੈਰ-ਕਾਨੂੰਨੀ ਕਬਜ਼ੇ ਕਾਰਨ ਇਲਾਕੇ ਵਿੱਚ ਆਏ ਦਿਨ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਅਤੇ ਪੈਦਲ ਚੱਲਣ ਵਾਲੇ ਰਾਹਗੀਰਾਂ ਲਈ ਵੀ ਲੰਘਣਾ ਔਖਾ ਹੋ ਗਿਆ ਹੈ। ਜਦੋਂ ਇਸ ਸਮੱਸਿਆ ਸਬੰਧੀ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਵਰਕਸ਼ਾਪ ਮਾਲਕਾਂ ਨੂੰ ਸੜਕਾਂ ‘ਤੇ ਵਾਹਨ ਖੜ੍ਹੇ ਨਾ ਕਰਨ ਲਈ ਕਈ ਵਾਰ ਚੇਤਾਵਨੀ ਦੇ ਚੁੱਕੇ ਹਨ, ਪਰ ਇਸ ਦੇ ਬਾਵਜੂਦ ਵੀ ਉਹ ਅਣਦੇਖੀ ਕਰ ਰਹੇ ਹਨ ਅਤੇ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੇ। ਜਦੋਂ ਇਸ ਸਬੰਧੀ ਪੱਖ ਜਾਣਨ ਲਈ ਸਬੰਧਤ ਵਰਕਸ਼ਾਪ ਮਾਲਕਾਂ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਲਾਕਾ ਨਿਵਾਸੀਆਂ ਨੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਟਰਾਲੀਆਂ ਤੇ ਗੱਡੀਆਂ ਖੜ੍ਹੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਰੁੱਖ ਅਪਣਾਇਆ ਜਾਵੇ ਅਤੇ ਤੁਰੰਤ ਚਲਾਨ ਕੱਟ ਕੇ ਵਾਹਨਾਂ ਨੂੰ ਹਟਾਇਆ ਜਾਵੇ, ਤਾਂ ਜੋ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ।
ਪਿਛਲੀ ਖ਼ਬਰ ਮਲਸੀਆਂ ਤੋਂ ਚੋਰੀ ਹੋਈ ਘਰੇਲੂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਬਾਗਪੁਰ ਤੋਂ ਬਰਾਮਦ ਅਗਲੀ ਖ਼ਬਰ ਏ.ਐਸ.ਆਈ. ਬਲਜੀਤ ਸਿੰਘ ਨੇ ਤਲਵੰਡੀ ਸੰਘੇੜਾ ਪੁਲਿਸ ਚੌਂਕੀ ਦਾ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।