25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਫਰੀਜ਼ਰ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ

ਕਪੂਰਥਲਾ, 24 ਅਗਸਤ (ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹਾ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਇਕ ਹੀ ਫਰੀਜ਼ਰ ਹੋਣ ਕਾਰਨ ਪੁਲਿਸ ਵਿਭਾਗ, ਰੇਲਵੇ ਵਿਭਾਗ ਤੇ ਆਮ ਲੋਕਾਂ ਨੂੰ ਮਿ੍ਤਕ ਵਿਅਕਤੀਆਂ ਦੇ ਸਰੀਰ ਨੂੰ ਰੱਖਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੋਰਚਰੀ ਵਿਚ ਤਿੰਨ ਫਰੀਜਰ ਸਨ ਜਿਨ੍ਹਾਂ ਵਿਚੋਂ ਦੋ ਫਰੀਜ਼ਰ ਖ਼ਰਾਬ ਹੋਣ ਕਾਰਨ ਕੰਡਮ ਹੋ ਗਏ ਹਨ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੇਲ ਗੱਡੀ ਹਾਦਸੇ ਵਿਚ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਜਾਣ ਤੋਂ ਬਾਅਦ ਜਦੋਂ ਰੇਲਵੇ ਪੁਲਿਸ ਵਲੋਂ ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਉਣ ਲਈ ਲਿਆਂਦਾ ਗਿਆ ਤਾਂ ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਇਕ ਹੀ ਫਰੀਜ਼ਰ ਹੈ ਜੋ ਖਾਲੀ ਨਹੀਂ | ਇਸ ਸਬੰਧੀ ਰੇਲਵੇ ਦੇ ਏ. ਐਸ.

ਅਜੀਤ ਡੈਸਕ 25-08-2026
ਕਪੂਰਥਲਾ, 24 ਅਗਸਤ (ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹਾ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਇਕ ਹੀ ਫਰੀਜ਼ਰ ਹੋਣ ਕਾਰਨ ਪੁਲਿਸ ਵਿਭਾਗ, ਰੇਲਵੇ ਵਿਭਾਗ ਤੇ ਆਮ ਲੋਕਾਂ ਨੂੰ ਮਿ੍ਤਕ ਵਿਅਕਤੀਆਂ ਦੇ ਸਰੀਰ ਨੂੰ ਰੱਖਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੋਰਚਰੀ ਵਿਚ ਤਿੰਨ ਫਰੀਜਰ ਸਨ ਜਿਨ੍ਹਾਂ ਵਿਚੋਂ ਦੋ ਫਰੀਜ਼ਰ ਖ਼ਰਾਬ ਹੋਣ ਕਾਰਨ ਕੰਡਮ ਹੋ ਗਏ ਹਨ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੇਲ ਗੱਡੀ ਹਾਦਸੇ ਵਿਚ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਜਾਣ ਤੋਂ ਬਾਅਦ ਜਦੋਂ ਰੇਲਵੇ ਪੁਲਿਸ ਵਲੋਂ ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਉਣ ਲਈ ਲਿਆਂਦਾ ਗਿਆ ਤਾਂ ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਇਕ ਹੀ ਫਰੀਜ਼ਰ ਹੈ ਜੋ ਖਾਲੀ ਨਹੀਂ | ਇਸ ਸਬੰਧੀ ਰੇਲਵੇ ਦੇ ਏ.ਐਸ.ਆਈ. ਸ਼ਕੀਲ ਮੁਹੰਮਦ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਨ੍ਹਾਂ ਮਨਸੂਰਵਾਲ ਸ਼ਮਸ਼ਾਨਘਾਟ ਵਿਖੇ ਲਾਸ਼ ਰਖਵਾਉਣ ਦੀ ਸਲਾਹ ਦਿੱਤੀ ਪਰ ਉਨ੍ਹਾਂ ਨੇ ਲਾਸ਼ ਜ਼ਿਆਦਾ ਖ਼ਰਾਬ ਹੋਣ ਕਾਰਨ ਰੱਖਣ ਤੋਂ ਮਨਾ ਕਰ ਦਿੱਤਾ | ਜਿਸਤੋਂ ਬਾਅਦ ਰੇਲਵੇ ਚੌਂਕੀ ਵਿਚ ਹੀ ਬਰਫ਼ ਰੱਖ ਕੇ ਸਾਰੀ ਰਾਤ ਲਾਸ਼ ਨੂੰ ਰੱਖਿਆ ਗਿਆ ਤੇ ਉਸਦੀ ਰਾਖੀ ਕੀਤੀ ਗਈ | ਇਸ ਸਬੰਧੀ ਜਦੋਂ ‘ਅਜੀਤ’ ਵਲੋਂ ਐਸ.ਐਮ.ਓ. ਕਪੂਰਥਲਾ ਡਾ. ਪਰਮਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੋਰਚਰੀ ਵਿਚ ਤਿੰਨ ਫਰੀਜ਼ਰ ਸਨ ਜਿਨ੍ਹਾਂ ਵਿਚੋਂ ਦੋ ਖ਼ਰਾਬ ਹੋ ਚੁੱਕੇ ਹਨ ਜਿਸ ਸਬੰਧੀ ਉਨ੍ਹਾਂ ਵਲੋਂ ਸਿਵਲ ਸਰਜਨ ਕਪੂਰਥਲਾ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਲਿਖ਼ਤੀ ਰੂਪ ਵਿਚ ਜਾਣੂ ਕਰਵਾਕੇ ਹੋਰ ਫਰੀਜ਼ਰਾਂ ਦੀ ਮੰਗ ਕੀਤੀ ਗਈ ਹੈ | ਜਿਸ ਸਬੰਧੀ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਤੇ ਸਿਵਲ ਸਰਜਨ ਡਾ. ਰਜੀਵ ਪ੍ਰਾਸ਼ਰ ਵਲੋਂ ਚਾਰ ਨਵੇਂ ਫਰੀਜ਼ਰ ਲੈਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਜਲਦ ਹੀ ਚਾਰ ਹੋਰ ਫਰੀਜ਼ਰ ਆਉਣ ਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ |
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਸਾਲਾਨਾ ਚੋਣ 11 ਸਤੰਬਰ ਨੂੰ , 2 ਸਤੰਬਰ ਤੋਂ ਹੋਣਗੇ ਨਾਮਜ਼ਦਗੀ ਪਰਚੇ ਦਾਖਲ ਅਗਲੀ ਖ਼ਬਰ ਨਿਊ ਮਾਡਲ ਟਾਊਨ ’ਚ ਕੂੜੇ ਦਾ ਡੰਪ ਬਣਿਆ ਲੋਕਾਂ ਲਈ ਮੁਸੀਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।