31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਿਲਗਾ ਵਿਖੇ “ ਕਲੀਨ ਪੰਜਾਬ ਅਭਿਆਨ ” ਦੀ ਧੂਮ - ਧਾਮ ਨਾਲ ਸ਼ੁਰੂਆਤ

ਬਿਲਗਾ, 30 ਅਗਸਤ (ਤਜਿੰਦਰ ਕੁਮਾਰ )- ਨਗਰ ਪੰਚਾਇਤ ਬਿਲਗਾ ਵਿਖੇ ‘ਕਲੀਨ ਪੰਜਾਬ ਅਭਿਆਨ’ ਤਹਿਤ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਇੱਕ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। 29 ਅਗਸਤ ਤੋਂ 08 ਸਤੰਬਰ ਤੱਕ ਚੱਲਣ ਵਾਲੇ ਇਸ 10 ਦਿਨਾ ਅਭਿਆਨ ਦਾ ਰਸਮੀ ਉਦਘਾਟਨ ਨਗਰ ਪੰਚਾਇਤ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਵਲੋਂ ਕੀਤਾ ਗਿਆ।

ਅਜੀਤ ਡੈਸਕ 31-08-2026
ਬਿਲਗਾ, 30 ਅਗਸਤ (ਤਜਿੰਦਰ ਕੁਮਾਰ )- ਨਗਰ ਪੰਚਾਇਤ ਬਿਲਗਾ ਵਿਖੇ ‘ਕਲੀਨ ਪੰਜਾਬ ਅਭਿਆਨ’ ਤਹਿਤ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਇੱਕ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। 29 ਅਗਸਤ ਤੋਂ 08 ਸਤੰਬਰ ਤੱਕ ਚੱਲਣ ਵਾਲੇ ਇਸ 10 ਦਿਨਾ ਅਭਿਆਨ ਦਾ ਰਸਮੀ ਉਦਘਾਟਨ ਨਗਰ ਪੰਚਾਇਤ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਵਲੋਂ ਕੀਤਾ ਗਿਆ। ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਈ.ਓ.ਰਣਧੀਰ ਸਿੰਘ ਦੀ ਦੇਖ-ਰੇਖ ਹੇਠ ਸ਼ੁਰੂ ਹੋਈ ਇਸ ਮੁਹਿੰਮ ਦੌਰਾਨ ਸਫ਼ਾਈ ਸੇਵਕ ਸ਼ਹਿਰ ਦੇ ਸਾਰੇ 13 ਵਾਰਡਾਂ ਵਿਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਉਣਗੇ । ਪ੍ਰਧਾਨ ਗੁਰਨਾਮ ਸਿੰਘ ਜੱਖੂ ਨੇ ਦੱਸਿਆ ਕਿ ਬਿਲਗਾ ਨੂੰ ‘ਕਲੀਨ ਪੰਜਾਬ ਅਭਿਆਨ’ ਵਿਚ ਮੋਹਰੀ ਬਣਾਉਣ ਲਈ ਹਰ ਵਾਰਡ ਵਿੱਚ ‘ਵਾਰਡ ਲੈਵਲ ਸਵੱਛਤਾ ਕਮੇਟੀ’ ਦਾ ਗਠਨ ਕੀਤਾ ਗਿਆ ਹੈ, ਜੋ ਆਪਣੇ-ਆਪਣੇ ਇਲਾਕੇ ਵਿੱਚ ਸਫ਼ਾਈ ਵਿਵਸਥਾ ਦੀ ਨਿਗਰਾਨੀ ਕਰੇਗੀ। ਇਸ ਮੌਕੇ ਪ੍ਰਧਾਨ ਜੱਖੂ ਨੇ ਨਗਰ ਨਿਵਾਸੀ ਭੈਣਾਂ ਅਤੇ ਗ੍ਰਹਿਣੀਆਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਹਦਾਇਤਾਂ ਅਨੁਸਾਰ ਘਰਾਂ ਦੇ ਕੂੜੇ ਨੂੰ ਚਾਰ ਅਲੱਗ-ਅਲੱਗ ਭਾਗਾਂ (ਸੁੱਕਾ, ਗਿੱਲਾ, ਹਾਨੀਕਾਰਕ ਅਤੇ ਰੀਸਾਈਕਲ ਹੋਣ ਯੋਗ) ਵਿੱਚ ਵੰਡ ਕੇ ਹੀ ਸਫ਼ਾਈ ਸੇਵਕਾਂ ਨੂੰ ਦਿੱਤਾ ਜਾਵੇ, ਤਾਂ ਜੋ ਕੂੜੇ ਦਾ ਨਿਪਟਾਰਾ ਬਿਹਤਰ ਅਤੇ ਵਾਤਾਵਰਨ ਪੱਖੀ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦੀ ਬੇਨਤੀ ਕੀਤੀ। ਇਸ ਉਦਘਾਟਨੀ ਸਮਾਰੋਹ ਵਿੱਚ ਨਗਰ ਪੰਚਾਇਤ ਦੇ ਅਧਿਕਾਰੀਆਂ, ਇਲਾਕੇ ਦੇ ਪੱਤਵੰਤੇ ਸੱਜਣਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਫ਼ਾਈ ਸੇਵਕ ਹਾਜ਼ਰ ਸਨ।
ਪਿਛਲੀ ਖ਼ਬਰ ਹਲਕੇ ਨੂੰ ਸਾਫ - ਸੁਥਰਾ ਬਣਾਉਣ ਲਈ ਹਰਜੋਤ ਕੌਰ ਲੋਹਟੀਆ ਨੇ ਲਿਆ ਸੰਕਲਪ ਮੈਗਾ ਸਫ਼ਾਈ ਮੁਹਿੰਮ ਦੀ ਕੀਤੀ ਸ਼ੁਰੂਆਤ ਬੋਲੀ ਦੇ... ਅਗਲੀ ਖ਼ਬਰ ਹਰਪ੍ਰੀਤ ਸਿੰਘ ਨੂੰ ਮਿਲੀ ਮਿਸਲ ਸਤਲੁਜ ਕਪੂਰਥਲਾ ਜ਼ਿਲ੍ਹੇ ਦੀ ਕਮਾਨ-ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।