31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕੀ ਲੋਹੀਆਂ ’ ਚ ਚਲਦੇ ‘ ਕਲੀਨ ਪੰਜਾਬ ਅਭਿਆਨ ’ ਦੇ ‘ ਮੱਥੇ ਦਾ ਕਲੰਕ ’ ਹੈ ਚੌੜਾ ਬਾਜ਼ਾਰ ਦਾ ਇਹ ਕੂੜਾ ?

ਲੋਹੀਆਂ ਖਾਸ, 30 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਉਂਝ ਭਾਵੇਂ ਲੋਹੀਆਂ ’ਚ 29 ਅਗਸਤ ਤੋਂ 8 ਸਤੰਬਰ ਤੱਕ ਚੱਲਣ ਵਾਲੇ ‘ਕਲੀਨ ਪੰਜਾਬ ਅਭਿਆਨ’ ਦੌਰਾਨ ਸਫਾਈ ਸੇਵਕਾਂ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਉਹ ਸ਼ਹਿਰ ਵਾਸੀਆਂ ਨੂੰ ਸ਼ਹਿਰ ’ਚ ‘ਕੂੜਾ ਕਰਕਟ’ ਨਹੀਂ ਦਿਖਣ ਦੇਣਗੇ, ਪਰ ‘ਮੀਡੀਆ ਅੱਖ’ ਦੱਸਦੀ ਹੈ ਕਿ ਲੋਹੀਆਂ ਦੇ ਸੱਭ ਤੋਂ ਚੌੜੇ ਬਜ਼ਾਰ ’ਚ ਲਗਾਇਆ ‘ਕੂੜੇ ਦਾ ਢੇਰ’ ਕੇਵਲ ਤੇ ਕੇਵਲ ‘ਮੀਡੀਆ’ ਨੂੰ ਹੀ ਕਿਉਂ ਦਿਖਾਦੀ ਦਿੰਦਾ ਹੈ, ਜੋ ਸ਼ਾਇਦ ਸਫਾਈ ਅਭਿਆਨ ਦੇ ਮੱਥੇ ’ਤੇ ਕਲੰਕ ਵਾਂਗ ਜਾਪ ਰਿਹਾ ਸੀ| ਇਸ ਸਬੰਧੀ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਐਤਵਾਰ ਹੋਣ ਕਾਰਨ ਇਧਰ ਧਿਆਨ ਨਹੀਂ ਗਿਆ, ਉਂਝ ਸ਼ਹਿਰ ਦੇ ਦੂਜੇ ਹਿੱਸਿਆਂ ’ਚ ਪੂਰਾ ਅਭਿਆਨ ਚਲਾਇਆ ਹੋਇਆ ਹੈ| ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਦੁਕਾਨਦਾਰ ਅਤੇ ਸ਼ਹਿਰੀ ਵੀ ਨੋਟ ਕਰਨ ਕਿ ਉਨ੍ਹਾਂ ਨੇ ਆਪਣਾ ਕੂੜਾ ਕਿਸੇ ਡਸਟਬਿਨ ’ਚ ਰੱਖਣਾ ਹੈ ਨਾ ਕਿ ‘ਖੁੱਲੇਆਮ’ ਬਦਬੂ ਖਿਲਾਰਦਾ ਕੂੜਾ ਸੜਕ ’ਤੇ ਸੁੱਟਣਾ ਹੈ, ਨਹੀਂ ਤਾਂ ਅਗਲੇ ਦਿਨਾਂ ’ਚ ਭਾਰੀ ਭਰਕਮ ਚਲਾਣ ਅਤੇ ਜੁਰਮਾਨੇ ਭਰਨ ਲਈ ਤਿਆਰ ਰਹਿਣਾ ਪਵੇਗਾ|

ਅਜੀਤ ਡੈਸਕ 31-08-2026

ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ‘ ਕਲੀਨ ਪੰਜਾਬ ਅਭਿਆਨ ’ ਸਫ਼ਾਈ ਸੇਵਕਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਿਹਾ - ਇੰਚਾਰਜ ਪਿੰਦਰ ਪੰਡੋਰੀ ਅਗਲੀ ਖ਼ਬਰ ਸੜਕੀ ਹਾਦਸਿਆਂ ਤੋਂ ਬਚਣ ਲਈ ਸੰਜਮ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ-ਡਾ. ਪ੍ਰਿੰਸ. ਰਸੂਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।