03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਾਵਾ ਚਰਨਜੀਤ ਸਿੰਘ ਦੀ ਬਰਸੀ ਸਬੰਧੀ ਸਮਾਗਮ ਅੱਜ ਕੋਚ ਹਰਜੀਤ ਪਨੇਸਰ ਦੀ ਸੇਵਾ ਮੁਕਤੀ ’ਤੇ ਵਿਦਾਇਗੀ ਪਾਰਟੀ

ਹੁਸੈਨਪੁਰ, 2 ਸਤੰਬਰ (ਤਰਲੋਚਨ ਸਿੰਘ ਸੋਢੀ)-ਰੇਲ ਕੋਚ ਫ਼ੈਕਟਰੀ ਕਪੂਰਥਲਾ ’ਚ ਸਪੋਰਟਸ ਕੋਟੇ ’ਚ ਬਤੌਰ ਭਾਰ ਤੋਲਕ ਭਰਤੀ ਹੋਏ ਹਰਜੀਤ ਸਿੰਘ ਪਨੇਸਰ 36 ਸਾਲ ਦੀਆਂ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਹਨ | ਕੋਚ ਹਰਜੀਤ ਸਿੰਘ ਜੋ ਖੇਡ ਵਿੰਗ ਦੇ ਨਾਲ ਨਾਲ ਪ੍ਰਬੰਧਕੀ ਕੰਪਲੈਕਸ ’ਚ ਚੀਫ਼ ਸੁਪਰਡੰਟ ਵਜੋਂ ਸੇਵਾਵਾਂ ਨਿਭਾਅ ਕੇ ਸਾਬਿਤ ਕੀਤਾ ਕਿ ਖਿਡਾਰੀ ਹੀ ਹਨ ਜੋ ਹਰ ਮੈਦਾਨ ਫ਼ਤਿਹ ਕਰਦੇ ਹਨ | ਕੋਚ ਹਰਜੀਤ ਪਨੇਸਰ ਨੂੰ ਸੇਵਾ ਮੁਕਤੀ ’ਤੇ ਰੇਲ ਕੋਚ ਫ਼ੈਕਟਰੀ ਦੇ ਜਨਰਲ ਮੈਨੇਜਰ ਅਜੇ ਨੰਦਨ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਟੇਟ ਐਵਾਰਡੀ ਰੌਸ਼ਨ ਖੈੜਾ ਦੀ ਅਗਵਾਈ ‘ਚ ਪੰਜਾਬੀ ਸਾਹਿਤ ਸਭਾ ਸੰਦਲੀ ਪੈੜਾਂ ਖੈੜਾ ਦੋਨਾ ਵਲੋਂ ਕੌਮਾਂਤਰੀ ਕਬੱਡੀ ਖਿਡਾਰੀ ਅਤੇ ਭਾਰ ਤੋਲਕ ਦੇਵ ਖੈੜਾ, ਕਬੱਡੀ ਕੋਚ ਹਰਪ੍ਰੀਤ ਸਿੰਘ ਰੂਬੀ ਟਿੱਬਾ, ਕਰਨੈਲ ਸਿੰਘ ਥਿੰਦ ਨੇ ਪੰਜਾਬੀ ਮਾਂ ਬੋਲੀ ਦੀ ਪੈਂਤੀ ਅੱਖਰੀ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਮਗੜ੍ਹੀਆ ਕਾਲਜ ਫਗਵਾੜਾ ਦੇ ਪਿ੍ੰਸੀਪਲ ਡਾਕਟਰ ਮਨਜੀਤ ਸਿੰਘ ਨੇ ਕੋਚ ਹਰਜੀਤ ਸਿੰਘ ਪਨੇਸਰ ਦੀ ਜੀਵਨੀ ਬਾਰੇ ਸੰਖੇਪ ਸ਼ਬਦਾਂ ’ਚ ਜਾਣਕਾਰੀ ਦਿੱਤੀ | ਰੇਲਵੇ ਦੇ ਅਰਜਨਾ ਐਵਾਰਡੀ ਭਾਰ ਤੋਲਕ ਤਾਰਾ ਸਿੰਘ, ਕੌਮੀ ਫੁੱਟਬਾਲਰ ਅਤੇ ਖੇਡ ਅਫ਼ਸਰ ਬਿਕਰਮ ਸਿੰਘ, ਭਾਰ ਤੋਲਨ ਦੇ ਕਾਮਨ ਵੈਲਥ ਚੈਂਪੀਅਨ ਪਰਦੀਪ ਜੌਹਲ, ਹਰਪ੍ਰੀਤ ਧੀਮਾਨ, ਬਾਬਾ ਪਰਮਿੰਦਰ ਸਿੰਘ,ਐਸ ਅਸਾਲਾ ਪੀ. ਐਫ.

ਨਡਾਲਾ ਕਾਲਜ ਵਿਖੇ ਵੋਟਰ ਜਾਗਰੂਕਤਾ ਸੰਬੰਧੀ ਲਗਾਏ ਕੈਂਪ ਦਾ ਦਿ੍ਸ਼ | ਤਸਵੀਰ :- ਰਘਬਿੰਦਰ ਸਿੰਘ 03-09-2026
ਹੁਸੈਨਪੁਰ, 2 ਸਤੰਬਰ (ਤਰਲੋਚਨ ਸਿੰਘ ਸੋਢੀ)-ਰੇਲ ਕੋਚ ਫ਼ੈਕਟਰੀ ਕਪੂਰਥਲਾ ’ਚ ਸਪੋਰਟਸ ਕੋਟੇ ’ਚ ਬਤੌਰ ਭਾਰ ਤੋਲਕ ਭਰਤੀ ਹੋਏ ਹਰਜੀਤ ਸਿੰਘ ਪਨੇਸਰ 36 ਸਾਲ ਦੀਆਂ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਹਨ | ਕੋਚ ਹਰਜੀਤ ਸਿੰਘ ਜੋ ਖੇਡ ਵਿੰਗ ਦੇ ਨਾਲ ਨਾਲ ਪ੍ਰਬੰਧਕੀ ਕੰਪਲੈਕਸ ’ਚ ਚੀਫ਼ ਸੁਪਰਡੰਟ ਵਜੋਂ ਸੇਵਾਵਾਂ ਨਿਭਾਅ ਕੇ ਸਾਬਿਤ ਕੀਤਾ ਕਿ ਖਿਡਾਰੀ ਹੀ ਹਨ ਜੋ ਹਰ ਮੈਦਾਨ ਫ਼ਤਿਹ ਕਰਦੇ ਹਨ | ਕੋਚ ਹਰਜੀਤ ਪਨੇਸਰ ਨੂੰ ਸੇਵਾ ਮੁਕਤੀ ’ਤੇ ਰੇਲ ਕੋਚ ਫ਼ੈਕਟਰੀ ਦੇ ਜਨਰਲ ਮੈਨੇਜਰ ਅਜੇ ਨੰਦਨ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਟੇਟ ਐਵਾਰਡੀ ਰੌਸ਼ਨ ਖੈੜਾ ਦੀ ਅਗਵਾਈ ‘ਚ ਪੰਜਾਬੀ ਸਾਹਿਤ ਸਭਾ ਸੰਦਲੀ ਪੈੜਾਂ ਖੈੜਾ ਦੋਨਾ ਵਲੋਂ ਕੌਮਾਂਤਰੀ ਕਬੱਡੀ ਖਿਡਾਰੀ ਅਤੇ ਭਾਰ ਤੋਲਕ ਦੇਵ ਖੈੜਾ, ਕਬੱਡੀ ਕੋਚ ਹਰਪ੍ਰੀਤ ਸਿੰਘ ਰੂਬੀ ਟਿੱਬਾ, ਕਰਨੈਲ ਸਿੰਘ ਥਿੰਦ ਨੇ ਪੰਜਾਬੀ ਮਾਂ ਬੋਲੀ ਦੀ ਪੈਂਤੀ ਅੱਖਰੀ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਮਗੜ੍ਹੀਆ ਕਾਲਜ ਫਗਵਾੜਾ ਦੇ ਪਿ੍ੰਸੀਪਲ ਡਾਕਟਰ ਮਨਜੀਤ ਸਿੰਘ ਨੇ ਕੋਚ ਹਰਜੀਤ ਸਿੰਘ ਪਨੇਸਰ ਦੀ ਜੀਵਨੀ ਬਾਰੇ ਸੰਖੇਪ ਸ਼ਬਦਾਂ ’ਚ ਜਾਣਕਾਰੀ ਦਿੱਤੀ | ਰੇਲਵੇ ਦੇ ਅਰਜਨਾ ਐਵਾਰਡੀ ਭਾਰ ਤੋਲਕ ਤਾਰਾ ਸਿੰਘ, ਕੌਮੀ ਫੁੱਟਬਾਲਰ ਅਤੇ ਖੇਡ ਅਫ਼ਸਰ ਬਿਕਰਮ ਸਿੰਘ, ਭਾਰ ਤੋਲਨ ਦੇ ਕਾਮਨ ਵੈਲਥ ਚੈਂਪੀਅਨ ਪਰਦੀਪ ਜੌਹਲ, ਹਰਪ੍ਰੀਤ ਧੀਮਾਨ, ਬਾਬਾ ਪਰਮਿੰਦਰ ਸਿੰਘ,ਐਸ ਅਸਾਲਾ ਪੀ. ਐਫ. ਏ., ਆਰ. ਕੇ. ਜੈਨ ਪੀ.ਸੀ. ਪੀ. ਓ., ਰਵੀ ਨਰੂਲਾ ਸੀ ਐਮ. ਈ, ਬਲਦੇਵ ਰਾਜ ਸੀ. ਐਫ. ਈ, ਉਲੰਪੀਅਨ ਨਵਜੋਤ ਕੌਰ ਸਪੋਰਟਸ ਅਫ਼ਸਰ, ਐਮ. ਕੇ. ਮਹਿਤਾ ਕਾਨੂੰਨੀ ਅਧਿਕਾਰੀ ਤੋਂ ਇਲਾਵਾ ਕੌਮਾਂਤਰੀ ਭਾਰ ਤੋਲਕ ਡੀ. ਐਸ. ਪੀ. ਸੰਦੀਪ ਕੁਮਾਰ ਅਤੇ ਡੀ. ਐਸ. ਪੀ. ਮੀਨਾ ਕੁਮਾਰੀ, ਕੌਮਾਂਤਰੀ ਅਥਲੈਟਿਕਸ ਕੋਚ ਬਿਕਰਮਜੀਤ ਵਿੱਕੀ, ਕੌਮਾਂਤਰੀ ਐਥਲੀਟ ਅਮਨਪ੍ਰੀਤ ਬਿਕਰਮ, ਕੋਚ ਹਰਮੇਸ਼ ਲਾਲ ਸਟੇਟ ਐਵਾਰਡੀ, ਗੁਰਨਾਮ ਸਿੰਘ, ਸਤਵੰਤ ਸਿੰਘ ਅਤੇ ਲਖਬੀਰ ਸਿੰਘ ਪੰਜਾਬ ਪੁਲਿਸ ਖੇਡ ਵਿੰਗ, ਸੁਖਮੀਤ ਸਿੰਘ, ਜੈਦੇਵ ਸਿੰਘ, ਡੀ.ਪੀ.ਈ. ਜਸਵਿੰਦਰ ਰਿੰਕ ਆਦਿ ਸਿਰਕੱਢ ਵਿਅਕਤੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਨੇਹੀ, ਵਿਭਾਗੀ ਮੁਲਾਜ਼ਮ ਅਤੇ ਰਿਸ਼ਤੇਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਪੇਪਰ ਬੈਗ ਮੇਕਿੰਗ ਮੁਕਾਬਲੇ ’ਚ ਗੁਰੂ ਅਮਰਦਾਸ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਸਾਰੇ ਸਕੂਲਾਂ ਨੂੰ ਸਫ਼ਾਈ ਸੇਵਕ ਅਤੇ ਸਫ਼ਾਈ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।