03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਐਲ.ਆਈ.ਸੀ. ਦੀਆਂ ਸਕੀਮਾਂ ’ਚ ਕੀਤਾ ਗਿਆ ਨਿਵੇਸ਼ ਚੰਗੇਰੇ ਭਵਿੱਖ ਲਈ ਲਾਹੇਵੰਦਾ ਸਾਬਿਤ ਹੋਵੇਗਾ-ਅਸ਼ੋਕ ਕੁਮਾਰ ਕਾਲੜਾ ਨਿਗਮ ਦੀ 71ਵੀਂ ਵਰ੍ਹੇਗੰਢ ਸਬੰਧੀ ਕਪੂਰਥਲਾ ਬ੍ਰਾਂਚ ਵਿਚ ਸੈਮੀਨਾਰ

ਕਪੂਰਥਲਾ, 2 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਜੀਵਨ ਬੀਮਾ (ਐਲ. ਆਈ.

ਅਜੀਤ ਡੈਸਕ 03-09-2026
ਕਪੂਰਥਲਾ, 2 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਜੀਵਨ ਬੀਮਾ (ਐਲ.ਆਈ.ਸੀ.) ਨਿਗਮ ਦੀ 70ਵੀਂ ਵਰ੍ਹੇਗੰਢ ਦੇ ਸਬੰਧ ਵਿਚ ਨਿਗਮ ਦੀ ਕਪੂਰਥਲਾ ਬ੍ਰਾਂਚ ਵਿਚ ‘ਇਕ ਵਿਸ਼ਵਾਸ਼ਮਈ ਸਫ਼ਰ’ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ਸਰਸਵਤੀ ਵੰਦਨਾ ਨਾਲ ਹੋਈ | ਉਪਰੰਤ ਸੀਨੀਅਰ ਬ੍ਰਾਂਚ ਮੈਨੇਜਰ ਅਸ਼ੋਕ ਕੁਮਾਰ ਕਾਲੜਾ ਨੇ ਸ਼ਮ੍ਹਾ ਰੌਸ਼ਨ ਕੀਤੀ ਤੇ ਬਾਅਦ ਵਿਚ ਨਿਗਮ ਦੇ ਸਾਰੇ ਕਰਮਚਾਰੀਆਂ ਨੇ ਨਿਗਮ ਪ੍ਰਤੀ ਦਿ੍ੜਤਾ, ਨਿਸ਼ਠਾ ਤੇ ਵਿਸ਼ਵਾਸ਼ ਨਾਲ ਕੰਮ ਕਰਨ ਦੀ ਸਹੁੰ ਚੁੱਕੀ | ਬਾਅਦ ਵਿਚ ਸਹਾਇਕ ਬ੍ਰਾਂਚ ਮੈਨੇਜਰ ਰਵੀਪਾਲ ਅਗਰਵਾਲ ਨੇ ਮੁੱਖ ਮਹਿਮਾਨ ਤੇ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ | ਉਨ੍ਹਾਂ ਪਿਛਲੇ ਸਾਲ ਦੀਆਂ ਨਿਗਮ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਨਿਗਮ ਦੀਆਂ ਸਾਰੀਆਂ ਸਕੀਮਾਂ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ | ਅਸ਼ੋਕ ਕੁਮਾਰ ਕਾਲੜਾ ਨੇ ਨਿਗਮ ਦੀ ਵਰ੍ਹੇਗੰਢ ‘ਤੇ ਵਿਕਾਸ ਅਧਿਕਾਰੀਆਂ, ਬੀਮਾ ਸਲਾਹਕਾਰਾਂ, ਪੈਨਸ਼ਨ ਤੇ ਬੱਚਤ ਸਬੰਧੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਨਿਗਮ ਦੀਆਂ ਸਕੀਮਾਂ ਵਿਚ ਕੀਤਾ ਗਿਆ ਨਿਵੇਸ਼ ਚੰਗੇਰੇ ਭਵਿੱਖ ਲਈ ਲਾਹੇਵੰਦਾ ਸਾਬਿਤ ਹੋਵੇਗਾ | ਉਨ੍ਹਾਂ ਲੋਕਾਂ ਨੂੰ ਨਿਗਮ ਨਾਲ ਜੁੜਨ ਦਾ ਸੱਦਾ ਦਿੱਤਾ | ਸਮਾਗਮ ਦੇ ਅੰਤ ਵਿਚ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਬੀਮਾ ਸਲਾਹਕਾਰਾਂ ਨੂੰ ਬੱਚਤ ਤੇ ਜੋਖ਼ਮ ਸਬੰਧੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਤੇ ਬਹੁਤ ਜਲਦੀ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ | ਇਸ ਮੌਕੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਬੀਮਾ ਸਲਾਹਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸੁਮਿਤ ਮਾਹਨਾ, ਪਰਮਜੀਤ ਸਿੰਘ, ਰੇਨੂੰ ਬਾਲਾ, ਰਾਮ ਗੋਪਾਲ, ਮੋਹਨ ਸਿੰਘ, ਸੁਖਵਿੰਦਰ ਸਿੰਘ ਜੋਸਨ , ਨਿਖਿਲ ਕੁਮਾਰ, ਦੀਪਕ ਕੁਮਾਰ, ਅਤਿੰਦਰਪਾਲ ਸਿੰਘ, ਨਰਿੰਦਰਜੀਤ ਸਿੰਘ ਚੰਦੀ, ਬਲਬੀਰ ਸਿੰਘ ਰਾਣਾ, ਰਕੇਸ਼ ਕੁਮਾਰ, ਰਜੇਸ਼ ਕੁਮਾਰ, ਅਮਿਤ ਸੋਨੀ, ਸੁਧੀਰ ਕੁਮਾਰ, ਰਣਜੀਤ ਕੁਮਾਰ, ਤਨੂਜਾ, ਚੰਦਨ ਗੁਪਤਾ, ਜਸਵਿੰਦਰ ਸਿੰਘ, ਸੰਦੀਪ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਨੇ 70ਵੀਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਅੱਜ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਵਿਸ਼ੇਸ਼ ਡਰੋਨ ਸ਼ੋਅ ਅਤੇ ਧਾਰਮਿਕ ਸਮਾਗਮ : ਐਸ.ਡੀ.ਐਮ. ਜਸਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।