05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਵਾਮੀ ਆਨੰਦ ਗਿਰੀ ਮਹਾਰਾਜ ਸਕੂਲ ਕਪੂਰਥਲਾ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਵਿਦਿਆਰਥੀਆਂ ਦੇ ਮਟਕੀ ਸਜਾਉਣ ਤੇ ਮਟਕਾ ਭੰਨਣ ਦੇ ਮੁਕਾਬਲੇ ਕਰਵਾਏ

ਕਪੂਰਥਲਾ, 4 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 05-09-2026
ਕਪੂਰਥਲਾ, 4 ਸਤੰਬਰ (ਵਿ.ਪ੍ਰ.)-ਸਵਾਮੀ ਆਨੰਦ ਗਿਰੀ ਜੀ ਮਹਾਰਾਜ ਮੈਮੋਰੀਅਲ ਸਕੂਲ ਕਪੂਰਥਲਾ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਪਿ੍ੰਸੀਪਲ ਅਮਨਦੀਪ ਮੁੱਖ ਮਹਿਮਾਨ ਵਜੋਂ ਤੇ ਐਲ.ਆਈ.ਸੀ. ਦੇ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਕੂਲ ਦੀ ਗਤੀਵਿਧੀ ਇੰਚਾਰਜ ਉਪ ਪਿ੍ੰਸੀਪਲ ਸੰਯੋਗਤਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ | ਸਮਾਗਮ ਵਿਚ ਸ਼ਾਮਲ ਵਿਦਿਆਰਥੀ ਭਗਵਾਨ ਸ੍ਰੀ ਕ੍ਰਿਸ਼ਨ, ਰਾਧਾ, ਯਸ਼ੋਧਾ ਤੇ ਸੁਦਾਮਾ ਦੀ ਵੇਸ-ਭੂਸ਼ਾ ਵਿਚ ਨਜ਼ਰ ਆਏ | ਸਮਾਗਮ ਵਿਚ ਮਟਕੀ ਸਜਾਉਣ ਤੇ ਮਟਕਾ ਭੰਨਣ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪਿ੍ੰਸੀਪਲ ਅਮਨਦੀਪ ਨੇ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਗੀਤਾ ਦੇ ਉਪਦੇਸ਼ਾਂ ਨੂੰ ਜੀਵਨ ਦਾ ਆਧਾਰ ਬਣਾਉਣ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿਚ ਅੱਵਲ ਰਹੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਗਿਆਨਕਾਰੀ ਹਨ | ਉਨ੍ਹਾਂ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ | ਇਸੇ ਦੌਰਾਨ ਬੱਚਿਆਂ ਨੇ ਰਿਵਾਇਤੀ ਲੋਕ ਨਾਚ ਗਰਬਾ ਤੇ ਕ੍ਰਿਸ਼ਨ ਲੀਲਾ ਸਬੰਧੀ ਨਿ੍ਤ ਨਾਟਕ ਪੇਸ਼ ਕੀਤਾ | ਸਮਾਗਮ ਵਿਚ ਰਾਜੀਵ, ਮਨਪ੍ਰੀਤ ਕੌਰ, ਪੂਜਾ, ਯੋਗਤਾ, ਗੀਤਾ ਰਾਣੀ, ਪੁਸ਼ਪਾ, ਪੂਨਮ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸਾਲਾਨਾ ਬਰਸੀ ਸਮਾਗਮਾਂ ਦੇ ਸੰਬੰਧ ’ਚ ਰਾਤਰੀ ਦੇ ਦੀਵਾਨ ਸਜਾਏ ਅਗਲੀ ਖ਼ਬਰ ਭੱਕੂਵਾਲ ਤੋਂ ਕਈ ਪਰਿਵਾਰ ਹੋਰ ਪਾਰਟੀਆਂ ਛੱਡ ਕੇ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।