06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਕਰਵਾਇਆ

ਕਪੂਰਥਲਾ, 5 ਸਤੰਬਰ (ਅਮਰਜੀਤ ਸਿੰਘ ਸਡਾਨਾ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਡਰੋਨ ਸ਼ੋਅ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਰਾਗੀ ਭਾਈ ਜਸਬੀਰ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਉਪਰੰਤ 500 ਡਰੋਨਾ ਨੇ ਆਕਾਸ਼ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਸਬੰਧੀ ਫ਼ਲਸਫ਼ਾ ਪੇਸ਼ ਕੀਤਾ | 15 ਮਿੰਟ ਦੇ ਇਸ ਹਾਈਟੈੱਕ ਡਰੋਨ ਸ਼ੋਅ ਵਿਚ 500 ਡਰੋਨਾਂ ਦਾ ਤਾਲਮੇਲ ਬਹੁਤ ਹੀ ਕਮਾਲ ਦਾ ਸੀ | ਅਸਮਾਨ ਵਿਚ ਇਨ੍ਹਾਂ ਡਰੋਨਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਤਸਵੀਰ ਬਣਾਈ, ਜਿਸਨੂੰ ਦੇਖ ਕੇ ਸੰਗਤਾਂ ਮੰਤਰ ਮੁਗਧ ਹੋ ਗਈਆਂ | ਇਸ ਮੌਕੇ ਹਾਜਰਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ | ਇਸ ਸਮਾਗਮ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਤੇ ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪੇ੍ਰਰਿਤ ਕੀਤਾ | ਸਮਾਗਮ ਦੌਰਾਨ ਐਸ. ਡੀ.

ਅਜੀਤ ਡੈਸਕ 06-09-2026
ਕਪੂਰਥਲਾ, 5 ਸਤੰਬਰ (ਅਮਰਜੀਤ ਸਿੰਘ ਸਡਾਨਾ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਡਰੋਨ ਸ਼ੋਅ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਰਾਗੀ ਭਾਈ ਜਸਬੀਰ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਉਪਰੰਤ 500 ਡਰੋਨਾ ਨੇ ਆਕਾਸ਼ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਸਬੰਧੀ ਫ਼ਲਸਫ਼ਾ ਪੇਸ਼ ਕੀਤਾ | 15 ਮਿੰਟ ਦੇ ਇਸ ਹਾਈਟੈੱਕ ਡਰੋਨ ਸ਼ੋਅ ਵਿਚ 500 ਡਰੋਨਾਂ ਦਾ ਤਾਲਮੇਲ ਬਹੁਤ ਹੀ ਕਮਾਲ ਦਾ ਸੀ | ਅਸਮਾਨ ਵਿਚ ਇਨ੍ਹਾਂ ਡਰੋਨਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਤਸਵੀਰ ਬਣਾਈ, ਜਿਸਨੂੰ ਦੇਖ ਕੇ ਸੰਗਤਾਂ ਮੰਤਰ ਮੁਗਧ ਹੋ ਗਈਆਂ | ਇਸ ਮੌਕੇ ਹਾਜਰਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ | ਇਸ ਸਮਾਗਮ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਤੇ ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪੇ੍ਰਰਿਤ ਕੀਤਾ | ਸਮਾਗਮ ਦੌਰਾਨ ਐਸ.ਡੀ.ਐਮ. ਡਾ. ਇਰਵਿਨ ਕੌਰ, ਨਾਇਬ ਤਹਿਸੀਲਦਾਰ ਰਜੀਵ ਖੋਸਲਾ, ਆਬਕਾਰੀ ਨਿਰੀਖਕ ਜੇ.ਪੀ. ਸਿੰਘ, ਜਤਿੰਦਰਪਾਲ ਸਿੰਘ, ਸੁਖਜੀਤ ਸਿੰਘ, ਕੌਂਸਲਰ ਨਰਿੰਦਰ ਮਨਸੂ, ਸਮੀਰ ਸ਼ਰਮਾ, ਗੌਰਵ ਕੰਡਾ, ਰਾਹੁਲ ਕੁਮਾਰ, ਹੇਨੰਤ ਕੁਮਾਰ, ਕਰਨ ਮਹਾਜਨ, ਦਵਿੰਦਰਪਾਲ ਸਿੰਘ ਅਹੂਜਾ, ਰੋਕੀ ਗਗਨੇਜਾ, ਅਮਰੀਕ ਸਿੰਘ ਮੱਲੀ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਐਨ.ਐਚ.ਏ.ਆਈ. ਕਰਮਚਾਰੀ ਦੀ ਮੌਤ ਅਗਲੀ ਖ਼ਬਰ ਪੰਜਾਬੀ ਲੋਕ ਕਲਾਵਾਂ ਅਤੇ ਸਮਾਜ ਚੇਤਨਾ ਮੰਚ ਪੰਜਾਬ ਵਲੋਂ ਨਾਮਵਰ ਅਤੇ ਮਿਹਨਤੀ ਅਧਿਆਪਕਾਂ ਦਾ ਸਨਮਾਨ ਅਧਿਆਪਕ ਸਮਾਜ ਦੇ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।