07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ-ਸਰਕਾਰ ਦੀਆਂ ਫੁੱਟ ਪਾਉਣ ਦੀ ਨੀਤੀਆਂ ਦੀ ਕੀਤੀ ਸਖ਼ਤ ਸ਼ਬਦਾਂ ਵਿਚ ਨਿੰਦਾ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਮੁਲਾਜ਼ਮਾਂ ਨੂੰ ਡੀ.ਏ. ਦੀ ਅਦਾਇਗੀ ਕੀਤੀ ਜਾਵੇ-ਸੁੱਚਾ ਸਿੰਘ

ਖਲਵਾੜਾ, 6 ਸਤੰਬਰ (ਮਨਦੀਪ ਸਿੰਘ ਸੰਧੂ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਤੇ ਸੰਜੀਵ ਕੁਮਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਗਵਾੜਾ-2 ਦੀਆਂ ਹਦਾਇਤਾਂ ਅਨੁਸਾਰ ਬਲਾਕ ਫਗਵਾੜਾ-2 ਦੇ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਿਸ਼ਨ ਸਮਰੱਥ ਜ਼ਿਲ੍ਹਾ ਕਪੂਰਥਲਾ ਦੇ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸ਼ਨ ਨੇ ਅਚਨਚੇਤ ਨਿਰੀਖਣ ਕੀਤਾ | ਮਿਸ਼ਨ ਸਮਰੱਥ 4-0 ਦੇ ਅਧੀਨ ਉਨ੍ਹਾਂ ਵੱਲੋਂ ਪ੍ਰੀ ਪ੍ਰਾਇਮਰੀ ਅਤੇ ਪਹਿਲੀ ਤੇ ਦੂਸਰੀ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਪੱਧਰ ਅਨੁਸਾਰ ਜਾਂਚ ਕੀਤੀ | ਬੱਚਿਆਂ ਦੇ ਪ੍ਰਗਤੀ ਕਾਰਡ, ਰਿਕਾਰਡਿੰਗ ਸੀਟਾਂ, ਵਿਦਿਆਰਥੀਆਂ ਦੇ ਬਣੇ ਵਿੱਦਿਅਕ ਕੋਰਨਰ, ਖੇਡ ਪਿਟਾਰਾ, ਵਰਕ ਸੀਟਾਂ, ਸਿਲੇਬਸ ਅਨੁਸਾਰ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਪੜ੍ਹਾਈ ਜਾਂਚ ਪੜਤਾਲ ਕੀਤੀ | ਜ਼ਿਲ੍ਹਾ ਕਪੂਰਥਲਾ ਮਿਸ਼ਨ ਸਮਰੱਥ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸ਼ਨ ਵੱਲੋਂ ਮਿਸ਼ਨ ਸਮਰੱਥ 4. 0 ਜੋ ਪੰਜਾਬ ਦੇ ਸਾਰੇ ਸਕੂਲਾਂ ਵਿਚ ਜੁਲਾਈ 2026 ਤੋਂ ਅਗਸਤ 2026 ਤੱਕ ਚਲਾਏ ਪ੍ਰੋਜੈਕਟ ਅਨੁਸਾਰ ਬੱਚਿਆਂ ਨੂੰ ਰਚਨਾਤਮਕ ਗਤੀਵਿਧੀਆਂ ਅਤੇ ਵਧੀਆ ਤਰੀਕਿਆਂ ਨਾਲ ਪੜਾਏ ਗਈ ਪ੍ਰਕਿਰਿਆ ਤਹਿਤ ਸਕੂਲ ਦੇ ਅਧਿਆਪਕਾ ਵੱਲੋਂ ਬੱਚਿਆਂ ਦੀ ਤਿਆਰ ਕੀਤੀ ਕਾਰਗੁਜ਼ਾਰੀ ਜਮਾਤ ਤੀਸਰੀ ਤੋਂ ਪੰਜਵੀਂ ਦੀ ਬੇਸ ਲਾਈਨ, ਮਿਡ ਟੈੱਸਟ ਅਤੇ ਪੋਸਟ ਟੈੱਸਟ ਦੀਆਂ ਤਿਆਰ ਕੀਤੀਆਂ ਰਿਕਾਰਡ ਲਿਸਟਾਂ ਦਾ ਨਿਰੀਖਣ ਕੀਤਾ | ਇਸਤੋਂ ਇਲਾਵਾ ਤੀਸਰੀ ਅਤੇ ਪੰਜਾਬੀ ਜਮਾਤ ਦੇ ਵਿਦਿਆਰਥੀਆਂ ਦੀ ਉਨ੍ਹਾਂ ਦੇ ਪੱਧਰ ਅਨੁਸਾਰ ਰੇਡਿਮ ਚੈਕਿੰਗ ਕੀਤੀ | ਉਨ੍ਹਾਂ ਨੇ ਅਧਿਆਪਕਾ ਵੱਲੋਂ ਬੱਚਿਆਂ ਉਨ੍ਹਾਂ ਦੇ ਪੱਧਰਾ ਅਨੁਸਾਰ ਰਿਕਾਰਡਿੰਗ ਸੀਟ ਵਿਚ ਦਰਜ ਕੀਤਾ ਰਿਕਾਰਡ ਦੀ ਜਾਂਚ ਕੀਤੀ | ਉਨ੍ਹਾਂ ਦੇ ਪੜਣ ਅਤੇ ਲਿਖਣ ਪੱਧਰ ਦਾ ਰਿਕਾਰਡ ਸੰਭਾਲ ਕੇ ਰੱਖਣ ਤੇ ਤਸੱਲੀ ਪ੍ਰਗਟ ਕੀਤੀ | ਉਨ੍ਹਾਂ ਨੇ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਵਿੱਦਿਆ ਕਲੰਡਰ ਅਨੁਸਾਰ ਪਾਠ ਕ੍ਰਮਵਾਰ ਪੜਾਉਣ ਦੀ ਤਕੀਤ ਕੀਤੀ | ਜਿਨ੍ਹਾਂ ਵਿਦਿਆਰਥੀਆਂ ਦਾ ਟੀਚਾ ਅਧੂਰਾ ਹੈ | ਉਨ੍ਹਾਂ ਨੂੰ ਰਮੀਡੀਅਮ ਕੋਚਿੰਗ ਤਹਿਤ ਪੜਾਉਣ ਲਈ ਪ੍ਰੇਰਿਤ ਕੀਤਾ | ਜਿਸ ਨਾਲ ਉਹ ਵਿਦਿਆਰਥੀਆਂ ਵੀ ਪਾਠ ਕ੍ਰਮ ਨਾਲ ਜੁੜ ਕੇ ਆਪਣੀ ਵਿੱਦਿਅਕ ਕਾਰਗੁਜ਼ਾਰੀ ਪੂਰੀ ਕਰ ਸਕਣ | ਇਸ ਤੋਂ ਇਲਾਵਾ ਉਨ੍ਹਾਂ ਸਕੂਲ ਦੀ ਸਾਫ ਸਫਾਈ, ਬੱਚਿਆਂ ਅਤੇ ਅਧਿਆਪਕਾਂ ਵੱਲੋਂ ਵਰਤੇ ਜਾਂਦੇ ਵਾਸ਼ ਰੂਮ, ਸਕੂਲ ਚੁਗਿਰਦੇ ਦੀ ਸਾਫ ਸਫਾਈ, ਮਿਡ ਡੇ ਮੀਲ ਕਿਚਨ, ਅਤੇ ਅਨਾਜ ਦੇ ਸੰਭਾਲ ਦਾ ਨਿਰੀਖਣ ਕੀਤਾ | ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਅਤੇ ਸਮੁੱਚੇ ਸਟਾਫ ਨੂੰ ਪੰਜਾਬ ਭਰ ਦੇ ਸਕੂਲ ਵਿਚ ਸਫ਼ਾਈ ਅਭਿਆਨ ਨਾਲ ਸਬੰਧਿਤ ਪੁਖਵਾੜਾ ਮਨਾਉਣ ਅਤੇ ਵਿਦਿਆਰਥੀ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਤੇ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਕੇ ਮੁੱਖ ਅਧਿਆਪਕ ਗਣੇਸ਼ ਭਗਤ, ਕਮਲਦੀਪ ਕੌਰ, ਨੇਹਾ ਸੇਠੀ, ਸੁਰਿੰਦਰ ਰਾਮ, ਸ਼ਵੇਤਾ ਧੁੱਪੜ, ਮੈਡਮ ਲਕਸ਼ਮੀ ਹਾਜ਼ਰ ਸਨ |

ਅਜੀਤ ਡੈਸਕ 07-09-2026
ਖਲਵਾੜਾ, 6 ਸਤੰਬਰ (ਮਨਦੀਪ ਸਿੰਘ ਸੰਧੂ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਤੇ ਸੰਜੀਵ ਕੁਮਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਗਵਾੜਾ-2 ਦੀਆਂ ਹਦਾਇਤਾਂ ਅਨੁਸਾਰ ਬਲਾਕ ਫਗਵਾੜਾ-2 ਦੇ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਿਸ਼ਨ ਸਮਰੱਥ ਜ਼ਿਲ੍ਹਾ ਕਪੂਰਥਲਾ ਦੇ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸ਼ਨ ਨੇ ਅਚਨਚੇਤ ਨਿਰੀਖਣ ਕੀਤਾ | ਮਿਸ਼ਨ ਸਮਰੱਥ 4-0 ਦੇ ਅਧੀਨ ਉਨ੍ਹਾਂ ਵੱਲੋਂ ਪ੍ਰੀ ਪ੍ਰਾਇਮਰੀ ਅਤੇ ਪਹਿਲੀ ਤੇ ਦੂਸਰੀ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਪੱਧਰ ਅਨੁਸਾਰ ਜਾਂਚ ਕੀਤੀ | ਬੱਚਿਆਂ ਦੇ ਪ੍ਰਗਤੀ ਕਾਰਡ, ਰਿਕਾਰਡਿੰਗ ਸੀਟਾਂ, ਵਿਦਿਆਰਥੀਆਂ ਦੇ ਬਣੇ ਵਿੱਦਿਅਕ ਕੋਰਨਰ, ਖੇਡ ਪਿਟਾਰਾ, ਵਰਕ ਸੀਟਾਂ, ਸਿਲੇਬਸ ਅਨੁਸਾਰ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਪੜ੍ਹਾਈ ਜਾਂਚ ਪੜਤਾਲ ਕੀਤੀ | ਜ਼ਿਲ੍ਹਾ ਕਪੂਰਥਲਾ ਮਿਸ਼ਨ ਸਮਰੱਥ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸ਼ਨ ਵੱਲੋਂ ਮਿਸ਼ਨ ਸਮਰੱਥ 4.0 ਜੋ ਪੰਜਾਬ ਦੇ ਸਾਰੇ ਸਕੂਲਾਂ ਵਿਚ ਜੁਲਾਈ 2026 ਤੋਂ ਅਗਸਤ 2026 ਤੱਕ ਚਲਾਏ ਪ੍ਰੋਜੈਕਟ ਅਨੁਸਾਰ ਬੱਚਿਆਂ ਨੂੰ ਰਚਨਾਤਮਕ ਗਤੀਵਿਧੀਆਂ ਅਤੇ ਵਧੀਆ ਤਰੀਕਿਆਂ ਨਾਲ ਪੜਾਏ ਗਈ ਪ੍ਰਕਿਰਿਆ ਤਹਿਤ ਸਕੂਲ ਦੇ ਅਧਿਆਪਕਾ ਵੱਲੋਂ ਬੱਚਿਆਂ ਦੀ ਤਿਆਰ ਕੀਤੀ ਕਾਰਗੁਜ਼ਾਰੀ ਜਮਾਤ ਤੀਸਰੀ ਤੋਂ ਪੰਜਵੀਂ ਦੀ ਬੇਸ ਲਾਈਨ, ਮਿਡ ਟੈੱਸਟ ਅਤੇ ਪੋਸਟ ਟੈੱਸਟ ਦੀਆਂ ਤਿਆਰ ਕੀਤੀਆਂ ਰਿਕਾਰਡ ਲਿਸਟਾਂ ਦਾ ਨਿਰੀਖਣ ਕੀਤਾ | ਇਸਤੋਂ ਇਲਾਵਾ ਤੀਸਰੀ ਅਤੇ ਪੰਜਾਬੀ ਜਮਾਤ ਦੇ ਵਿਦਿਆਰਥੀਆਂ ਦੀ ਉਨ੍ਹਾਂ ਦੇ ਪੱਧਰ ਅਨੁਸਾਰ ਰੇਡਿਮ ਚੈਕਿੰਗ ਕੀਤੀ | ਉਨ੍ਹਾਂ ਨੇ ਅਧਿਆਪਕਾ ਵੱਲੋਂ ਬੱਚਿਆਂ ਉਨ੍ਹਾਂ ਦੇ ਪੱਧਰਾ ਅਨੁਸਾਰ ਰਿਕਾਰਡਿੰਗ ਸੀਟ ਵਿਚ ਦਰਜ ਕੀਤਾ ਰਿਕਾਰਡ ਦੀ ਜਾਂਚ ਕੀਤੀ | ਉਨ੍ਹਾਂ ਦੇ ਪੜਣ ਅਤੇ ਲਿਖਣ ਪੱਧਰ ਦਾ ਰਿਕਾਰਡ ਸੰਭਾਲ ਕੇ ਰੱਖਣ ਤੇ ਤਸੱਲੀ ਪ੍ਰਗਟ ਕੀਤੀ | ਉਨ੍ਹਾਂ ਨੇ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਵਿੱਦਿਆ ਕਲੰਡਰ ਅਨੁਸਾਰ ਪਾਠ ਕ੍ਰਮਵਾਰ ਪੜਾਉਣ ਦੀ ਤਕੀਤ ਕੀਤੀ | ਜਿਨ੍ਹਾਂ ਵਿਦਿਆਰਥੀਆਂ ਦਾ ਟੀਚਾ ਅਧੂਰਾ ਹੈ | ਉਨ੍ਹਾਂ ਨੂੰ ਰਮੀਡੀਅਮ ਕੋਚਿੰਗ ਤਹਿਤ ਪੜਾਉਣ ਲਈ ਪ੍ਰੇਰਿਤ ਕੀਤਾ | ਜਿਸ ਨਾਲ ਉਹ ਵਿਦਿਆਰਥੀਆਂ ਵੀ ਪਾਠ ਕ੍ਰਮ ਨਾਲ ਜੁੜ ਕੇ ਆਪਣੀ ਵਿੱਦਿਅਕ ਕਾਰਗੁਜ਼ਾਰੀ ਪੂਰੀ ਕਰ ਸਕਣ | ਇਸ ਤੋਂ ਇਲਾਵਾ ਉਨ੍ਹਾਂ ਸਕੂਲ ਦੀ ਸਾਫ ਸਫਾਈ, ਬੱਚਿਆਂ ਅਤੇ ਅਧਿਆਪਕਾਂ ਵੱਲੋਂ ਵਰਤੇ ਜਾਂਦੇ ਵਾਸ਼ ਰੂਮ, ਸਕੂਲ ਚੁਗਿਰਦੇ ਦੀ ਸਾਫ ਸਫਾਈ, ਮਿਡ ਡੇ ਮੀਲ ਕਿਚਨ, ਅਤੇ ਅਨਾਜ ਦੇ ਸੰਭਾਲ ਦਾ ਨਿਰੀਖਣ ਕੀਤਾ | ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਅਤੇ ਸਮੁੱਚੇ ਸਟਾਫ ਨੂੰ ਪੰਜਾਬ ਭਰ ਦੇ ਸਕੂਲ ਵਿਚ ਸਫ਼ਾਈ ਅਭਿਆਨ ਨਾਲ ਸਬੰਧਿਤ ਪੁਖਵਾੜਾ ਮਨਾਉਣ ਅਤੇ ਵਿਦਿਆਰਥੀ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਤੇ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਕੇ ਮੁੱਖ ਅਧਿਆਪਕ ਗਣੇਸ਼ ਭਗਤ, ਕਮਲਦੀਪ ਕੌਰ, ਨੇਹਾ ਸੇਠੀ, ਸੁਰਿੰਦਰ ਰਾਮ, ਸ਼ਵੇਤਾ ਧੁੱਪੜ, ਮੈਡਮ ਲਕਸ਼ਮੀ ਹਾਜ਼ਰ ਸਨ |
ਪਿਛਲੀ ਖ਼ਬਰ ਪਰਲ ਗਰੁੱਪ ਦੇ ਪੀੜਤਾਂ ਦੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ’ਚ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੀ ਧੂਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।