11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਾਂਗਰਸੀ ਆਗੂ ਲਾਭ ਚੰਦ ਥਿੱਗਲੀ ਵਲੋਂ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲ੍ਹੀ ਦਾ ਸਨਮਾਨ

ਹੁਸੈਨਪੁਰ, 10 ਸਤੰਬਰ (ਤਰਲੋਚਨ ਸਿੰਘ ਸੋਢੀ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਭਾਣੋਲੰਗਾ ਦੇ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਨੂੰ ਸਟੇਟ ਐਵਾਰਡ ਨਾਲ ਸਨਮਾਨੇ ਜਾਣ ਤੋਂ ਬਾਅਦ ਸੀਨੀਅਰ ਕਾਂਗਰਸ ਆਗੂ ਤੇ ਨੰਬਰਦਾਰ ਲਾਭ ਚੰਦ ਥਿੱਗਲੀ ਵਲੋਂ ਉਨ੍ਹਾਂ ਨੂੰ ਸਿਰੋਪਾਓ ਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸੰਤੋਖ ਸਿੰਘ ਮੱਲੀ ਨੂੰ ਸਟੇਟ ਐਵਾਰਡ ਮਿਲਣ ਨਾਲ ਜ਼ਿਲ੍ਹਾ ਕਪੂਰਥਲਾ ਦਾ ਨਾਂਅ ਪੰਜਾਬ ਭਰ ’ਚ ਰੌਸ਼ਨ ਹੋਇਆ ਹੈ | ਕਾਂਗਰਸੀ ਆਗੂ ਨੇ ਸਮੂਹ ਅਧਿਆਪਕਾਂ ਨੂੰ ਸੰਤੋਖ ਸਿੰਘ ਮੱਲ੍ਹੀ ਦੀ ਤਰ੍ਹਾਂ ਮਿਹਨਤ ਤੇ ਲਗਨ ਨਾਲ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਸਕੂਲ ਦੇ ਵਿਕਾਸ ਕਾਰਜਾਂ ਵੱਲ ਵੀ ਉਚੇਚਾ ਧਿਆਨ ਦੇਣ ਲਈ ਪ੍ਰੇਰਿਤ ਕੀਤਾ | ਸਨਮਾਨ ਪ੍ਰਾਪਤ ਕਰਨ ਉਪਰੰਤ ਸੰਤੋਖ ਸਿੰਘ ਮੱਲੀ ਨੇ ਨੰਬਰਦਾਰ ਲਾਭ ਚੰਦ ਥਿੱਗਲੀ ਤੇ ਹੋਰ ਸ਼ਖਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਭਜਨ ਰਾਮ, ਲਖਵੀਰ ਸਿੰਘ ਲੱਖੀ, ਗੁਰਦਾਸ ਉਰਫ਼ ਤੋਤਾ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ |

ਅਜੀਤ ਡੈਸਕ 11-09-2026

ਪਿਛਲੀ ਖ਼ਬਰ ਭਾਜਪਾ 17 ਸਤੰਬਰ ਤੋਂ ਦੇਸ਼ ਵਿਆਪੀ ਸੰਕਲਪ ਮੁਹਿੰਮ ਸ਼ੁਰੂ ਕਰੇਗੀ-ਰਜੇਸ਼ ਬਾਘਾ ਅਗਲੀ ਖ਼ਬਰ ਉਲੰਪੀਅਨ ਕ੍ਰਿਸ਼ਨ ਬੀ ਪਾਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ ’ਚ ਅਧਿਆਪਕ ਦਿਵਸ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।