11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਲੀਨਿਕ ਬੰਦ ਕਰਦੇ ਸਮੇਂ ਵਿਅਕਤੀ ’ਤੇ ਦਾਤਰ ਨਾਲ ਹਮਲਾ, ਮੂੰਹ ’ਤੇ ਕੱਪੜਾ ਪਾ ਕੇ ਕੀਤਾ ਜ਼ਖ਼ਮੀ

ਫਗਵਾੜਾ, 10 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਜਗਜੀਤਪੁਰ ਵਿਖੇ ਹੈਲਥ ਕਲੀਨਿਕ ਚਲਾਉਣ ਵਾਲੇ ਇੱਕ ਵਿਅਕਤੀ ‘ਤੇ ਕੁੱਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਖ਼ਮੀ ਦੀ ਪਛਾਣ ਅਮਰੀਕ ਚੰਦ ਵਾਸੀ ਪਿੰਡ ਪਾਂਸ਼ਟਾ ਵਜੋਂ ਹੋਈ ਹੈ | ਅਮਰੀਕ ਚੰਦ ਨੇ ਦੱਸਿਆ ਕਿ ਉਹ ਪਿਛਲੇ ਕਰੀਬ 4-5 ਸਾਲਾਂ ਤੋਂ ਜਗਜੀਤਪੁਰ ਵਿਖੇ ਹੈਲਥ ਕਲੀਨਿਕ ਚਲਾ ਰਿਹਾ ਹੈ | ਉਸ ਨੇ ਦੱਸਿਆ ਕਿ ਅੱਜ ਕਰੀਬ 4 ਵਜੇ ਇੱਕ ਨੌਜਵਾਨ ਉਸ ਦੇ ਕਲੀਨਿਕ ‘ਤੇ ਆਇਆ ਤੇ ਪਾਣੀ ਪੀਣ ਦੇ ਬਹਾਨੇ ਗਲਾਸ ਲੈ ਕੇ ਚਲਾ ਗਿਆ | ਉਸ ਸਮੇਂ ਉਸ ਨੇ ਨੌਜਵਾਨ ਨੂੰ ਦੱਸਿਆ ਸੀ ਕਿ ਉਹ ਕਿਸੇ ਵਿਅਕਤੀ ਦੀ ਉਡੀਕ ਕਰ ਰਿਹਾ ਹੈ | ਉਸ ਨੇ ਦੱਸਿਆ ਕਿ ਜਦੋਂ ਕਲੀਨਿਕ ਬੰਦ ਕਰਨ ਦਾ ਸਮਾਂ ਹੋਇਆ ਤਾਂ ਤਿੰਨ ਵਿਅਕਤੀ ਇੱਕ ਗੱਡੀ ਵਿਚ ਸਵਾਰ ਹੋ ਕੇ ਉੱਥੇ ਪਹੁੰਚੇ | ਇਨ੍ਹਾਂ ਵਿਚੋਂ ਤਿੰਨ ਵਿਅਕਤੀ ਕਲੀਨਿਕ ਅੰਦਰ ਦਾਖ਼ਲ ਹੋ ਗਏ ਤੇ ਉਸ ਦੇ ਮੂੰਹ ‘ਤੇ ਕਾਲਾ ਕੱਪੜਾ ਪਾ ਦਿੱਤਾ | ਇਸ ਤੋਂ ਬਾਅਦ ਉਨ੍ਹਾਂ ਨੇ ਦਾਤਰ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਅਮਰੀਕ ਚੰਦ ਮੁਤਾਬਿਕ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਉਸ ਨੂੰ ਹਮਲੇ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਨਹੀਂ ਹੈ | ਉਸ ਨੇ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਕੇ ਹਮਲਾਵਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ |

ਅਜੀਤ ਡੈਸਕ 11-09-2026

ਪਿਛਲੀ ਖ਼ਬਰ ਸ਼ਹਿਰ ਦੀ ਮੁੱਖ ਸੜਕ ਦਾ ਨਿਰਮਾਣ ਕਾਰਜ ਹੋਇਆ ਸ਼ੁਰੂ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਅਗਲੀ ਖ਼ਬਰ ਪਿੰਡ ਬਰਿੰਦਪੁਰ ਦੀ ਸਾਬਕਾ ਸਰਪੰਚ ਬੀਬੀ ਕਰਮਜੀਤ ਕੌਰ ਨਮਿਤ ਕੀਰਤਨ ਤੇ ਅੰਤਿਮ ਅਰਦਾਸ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।