ਲੈਫ਼ਟੀਨੈਂਟ ਹੀਰਾ ਸਿੰਘ ਦਾ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਲੋਂ ਕੀਤਾ ਸਨਮਾਨ
ਫਗਵਾੜਾ, 13 ਸਤੰਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਬਾਬਾ ਗਧੀਆ ਪਾਣੀ ਵਾਲੀ ਟੈਂਕੀ ਨੇੜੇ ਸਥਿਤ ਮੰਦਰ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਚੋਰ ਸਾਈਡ ਵਾਲੀ ਜਾਲੀ ਤੋੜ ਕੇ ਮੰਦਰ ਅੰਦਰ ਦਾਖ਼ਲ ਹੋਏ ਤੇ ਕੁੰਡੀ ਤੇ ਸੰਗਲ ਤੋੜ ਕੇ ਚੜ੍ਹਾਵੇ ਦੀਆਂ ਗੋਲਕਾਂ ਚੋਰੀ ਕਰਕੇ ਫ਼ਰਾਰ ਹੋ ਗਏ | ਮੰਦਿਰ ਪ੍ਰਬੰਧਕਾਂ ਅਨੁਸਾਰ ਸਵੇਰੇ ਮੰਦਰ ਖੋਲ੍ਹਣ ਸਮੇਂ ਚੋਰੀ ਦੀ ਵਾਰਦਾਤ ਦਾ ਪਤਾ ਲੱਗਾ | ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਮੰਦਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਵੀ ਖੰਗਾਲੀ ਜਾ ਰਹੀ ਹੈ, ਜਿਸ ਰਾਹੀਂ ਚੋਰਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ | ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ‘ਚ ਪਹਿਲਾਂ ਵੀ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਤੇ ਨੇੜਲੇ ਮੰਦਰ ਸਮੇਤ ਮਹੱਲਾ ਕਲੀਨਿਕ ਨੂੰ ਵੀ ਚੋਰ ਨਿਸ਼ਾਨਾ ਬਣਾ ਚੁੱਕੇ ਹਨ |