16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਦੇ ਸਟਾਫ਼ ਵਲੋਂ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲੀ ਦਾ ਸਨਮਾਨ

ਕਪੂਰਥਲਾ, 15 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 16-09-2026
ਕਪੂਰਥਲਾ, 15 ਸਤੰਬਰ (ਵਿ.ਪ੍ਰ.)-ਸਰਕਾਰੀ ਐਲੀਮੈਂਟਰੀ ਸੈਲਫ ਮੇਡ ਸਮਾਰਟ ਸਕੂਲ ਸ਼ੇਖੂਪੁਰ ਵਿਚ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲੀ ਦੇ ਸਨਮਾਨ ਵਿਚ ਇਕ ਸੰਖੇਪ ਜਿਹਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੋਏ ਸੈਂਟਰ ਹੈੱਡ ਟੀਚਰ ਢੱਪਈ ਬਲਬੀਰ ਸਿੰਘ, ਹੈੱਡ ਟੀਚਰ ਭਗਤਪੁਰ ਰਜੇਸ਼ ਮੈਂਗੀ, ਹੈੱਡ ਟੀਚਰ ਰੇਖਾ ਮੈਂਗੀ, ਸਕੂਲ ਦੀ ਸੀਨੀਅਰ ਅਧਿਆਪਕਾ ਨੀਤੂ ਆਨੰਦ ਤੇ ਰਚਨਾ ਪੁਰੀ ਨੇ ਸੰਤੋਖ ਸਿੰਘ ਮੱਲੀ ਨੂੰ ਸਿੱਖਿਆ ਵਿਭਾਗ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ‘ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਸਟੇਟ ਐਵਾਰਡ ਦੇ ਕੇ ਵਿੱਦਿਅਕ ਖੇਤਰ ਵਿਚ ਕੀਤੇ ਗਏ ਕਾਰਜਾਂ ਨੂੰ ਤਸਦੀਕ ਕੀਤਾ ਹੈ | ਸਮਾਗਮ ਦੀ ਸਮਾਪਤੀ ‘ਤੇ ਸੈਂਟਰ ਹੈੱਡ ਟੀਚਰ ਜੈਮਲ ਸਿੰਘ ਨੇ ਵੀ ਸੈਂਟਰ ਸ਼ੇਖੂਪੁਰ ਵਲੋਂ ਸੰਤੋਖ ਸਿੰਘ ਮੱਲੀ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਸਮਰਪਣ ਦੀ ਭਾਵਨਾ ਨਾਲ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਕਿਹਾ | ਸਕੂਲ ਦੇ ਸਮੂਹ ਸਟਾਫ਼ ਵਲੋਂ ਸੰਤੋਖ ਸਿੰਘ ਮੱਲੀ ਨੂੰ ਯਾਦਗਾਰੀ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਸੈਂਟਰ ਹੈੱਡ ਟੀਚਰ ਬਲਬੀਰ ਸਿੰਘ ਨੂੰ ਵੀ ਸਿਰੋਪਾਓ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਕੁਲਦੀਪ ਕੌਰ, ਸ਼ੈਲਜਾ ਸ਼ਰਮਾ, ਮਮਤਾ ਦੇਵੀ, ਮਨਮੋਹਨ ਕੌਰ, ਕਮਲਜੀਤ ਬਾਵਾ, ਮੋਨਿਕਾ ਅਰੋੜਾ, ਮੰਜੂ ਰਾਣੀ, ਬਰਿੰਦਾ ਸ਼ਰਮਾ, ਸੀਮਾ ਰਾਣੀ, ਮੀਨੂੰ ਰਾਣੀ, ਪਲਕਾ ਜਲੰਧਰਾ, ਸਰੋਜ ਰਾਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚੱਬੇਵਾਲ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਸ਼ਹਿਰ ਦੇ ਵਿਕਾਸ ਲਈ 10 ਕਰੋੜ ਦੀ ਗ੍ਰਾਂਟ ਮੰਗੀ ਅਗਲੀ ਖ਼ਬਰ ਗੁ : ਬਾਉਲੀ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।