17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪ੍ਰੇਮ ਸੰਬੰਧਾਂ ’ਚ ਅਣਬਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖ਼ੁਦਕੁਸ਼ੀ

ਫਗਵਾੜਾ, 16 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮੁਹੱਲਾ ਮਸਤ ਨਗਰ ਵਿਖੇ ਇੱਕ ਨੌਜਵਾਨ ਨੇ ਆਪਣੀ ਕਥਿਤ ਪ੍ਰੇਮਿਕਾ ਤੇ ਉਸਦੇ ਸਾਥੀ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ ਜਿਸ ਸਬੰਧ ‘ਚ ਸਤਨਾਮਪੁਰਾ ਪੁਲਿਸ ਨੇ ਪ੍ਰੇਮਿਕਾ ਤੇ ਉਸਦੇ ਇੱਕ ਹੋਰ ਸਾਥੀ ਤੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 108, 61(2) ਬੀਐਨੈਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਜਸਵੀਰ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਮਸਤ ਨਗਰ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਮੁਹੱਲੇ ’ਚ ਰਹਿੰਦੀ ਪੂਜਾ ਪਤਨੀ ਅਜੇ ਕੁਮਾਰ ਨਾਲ ਪ੍ਰੇਮ ਸਬੰਧ ਸਨ ਤੇ ਕੁੱਝ ਸਮੇਂ ਤੋਂ ਅਣਬਣ ਚੱਲ ਰਹੀ ਸੀ | ਉਨ੍ਹਾਂ ਦੱਸਿਆ ਕਿ ਨਵੀਨ ਤੇ ਪੂਜਾ ਦੇ ਕਥਿਤ ਤੌਰ ’ਤੇ ਆਪਸ ’ਚ ਸਬੰਧ ਸਨ ਜਿਸ ਦੇ ਚੱਲਦਿਆਂ ਪੂਜਾ ਦੀ ਉਨ੍ਹਾਂ ਦੇ ਲੜਕੇ ਨਾਲ ਅਣਬਣ ਚੱਲ ਰਹੀ ਸੀ ਤੇ ਕੁੱਝ ਦਿਨ ਪਹਿਲਾ ਗਾਲੀ-ਗਲੋਚ ਤੇ ਲੜਾਈ ਝਗੜਾ ਵੀ ਹੋਇਆ ਸੀ | ਇਸ ਸਬੰਧ ’ਚ ਥਾਣੇ ਵਿਖੇ ਪੰਚਾਇਤ ਵੀ ਹੋਈ ਸੀ ਤੇ 16 ਸਤੰਬਰ ਦਾ ਸਮਾਂ ਰੱਖਿਆ ਹੋਇਆ ਸੀ ਤੇ ਉਕਤ ਨੌਜਵਾਨ ਨੇ ਇਨ੍ਹਾਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ | ਜਿਸ ਸੰਬੰਧ ‘ਚ ਪੁਲਿਸ ਨੇ ਪੂਜਾ ਪਤਨੀ ਅਜੇ ਕੁਮਾਰ ਵਾਸੀ ਮਸਤ ਨਗਰ ਤੇ ਨਵੀਨ ਵਾਸੀ ਫਗਵਾੜਾ ਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ |

ਅਜੀਤ ਡੈਸਕ 17-09-2026

ਪਿਛਲੀ ਖ਼ਬਰ ਬਿਜਲੀ ਦੇ ਲੰਬੇ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕੁਲਦੀਪ ਸਿੰਘ ਨੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ ਦਾ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।