17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਰਕਾਰੀ ਕਾਲਜ ਵਿਖੇ ਮਾਨਸਿਕ ਤਣਾਅ ਸੰਬੰਧੀ ਜਾਗਰੂਕਤਾ ਲਈ ਵਰਕਸ਼ਾਪ ਲਗਈ

ਕਪੂਰਥਲਾ, 16 ਸਤੰਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਵਿਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਮਾਨਸਿਕ ਸਿਹਤ ਸਬੰਧੀ ਮੁੱਢਲੀ ਸਹਾਇਤਾ ਦੇਣ ਲਈ ਤਿੰਨ ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਵਿਚ ਸੰਗਤ ਕਲੱਬ ਦੇ 25 ਵਿਦਿਆਰਥੀਆਂ ਨੂੰ ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੀ ਆਗੂ ਮਲਿਕਾ ਨੇ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ, ਭਾਵਨਾਤਮਿਕ ਤਣਾਅ, ਮਾਨਸਿਕ ਪ੍ਰੇਸ਼ਾਨੀ ਤੇ ਸੰਕੇਤਾਂ ਦੀ ਪਹਿਚਾਣ ਕਰਨਾ, ਤਣਾਅ ਨਾਲ ਨਜਿੱਠਣ ਦੇ ਢੰਗ ਤੇ ਲੋੜਵੰਦ ਵਿਅਕਤੀ ਨੂੰ ਮੁੱਢਲੀ ਮਾਨਸਿਕ ਸਹਾਇਤਾ ਪ੍ਰਦਾਨ ਕਰਨ ਸਬੰਧੀ ਜਾਗਰੂਕ ਕੀਤਾ | ਕਾਲਜ ਪਿ੍ੰਸੀਪਲ ਡਾ. ਜਸਮੀਤ ਸੇਠੀ ਦੀ ਅਗਵਾਈ ਹ ੇਠ ਲਗਾਈ ਗਈ ਇਸ ਵਰਕਸ਼ਾਪ ਦੌਰਾਨ ਕਾਰਜਕਾਰੀ ਪਿ੍ੰਸੀਪਲ ਸਨੇਹ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਈ ਮੈਡਮ ਮਲਿਕਾ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਮੌਕੇ ਕਮੇਟੀ ਮੈਂਬਰ ਨਿਸ਼ਾਂਤ, ਜਸਪ੍ਰੀਤ ਕੌਰ, ਜੋਤੀ ਵੀ ਹਾਜ਼ਰ ਸਨ ।

ਅਜੀਤ ਡੈਸਕ 17-09-2026

ਪਿਛਲੀ ਖ਼ਬਰ ਸਾਲਾਨਾ ਜਾਗਰਣ 26 ਨੂੰ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਪਹਿਲੀ ਵਾਰ ਸ਼ਾਮਿਲ ਟੈਨਿਸ ਬਾਲ ਕਿ੍ਕਟ ਦੇ ਮੁਕਾਬਲੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।