18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਲੋਕ ਕਿਰਾਏਦਾਰ ਰੱਖਣ ਤੋਂ ਪਹਿਲਾਂ ਉਸ ਦੀ ਜਾਣਕਾਰੀ ਥਾਣੇ ’ਚ ਦੇਣ-ਥਾਣਾ ਮੁਖੀ

ਢਿਲਵਾਂ, 17 ਸਤੰਬਰ (ਗੋਬਿੰਦ ਸੁਖੀਜਾ)-ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਨੇ ਥਾਣਾ ਢਿਲਵਾਂ ਦੇ ਅਧੀਨ ਆਉਂਦੇ ਖੇਤਰਾਂ ਵਿਚਲੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਬਾਹਰੀ ਵਿਅਕਤੀ ਨੂੰ ਕਮਰਾ ਆਦਿ ਕਿਰਾਏ ’ਤੇ ਦੇਣ ਤੋਂ ਪਹਿਲਾਂ ਉਸ ਦੀ ਜਾਣਕਾਰੀ ਥਾਣਾ ਢਿਲਵਾਂ ਵਿਖੇ ਦੇਣ | ਦੱਸਣਯੋਗ ਹੈ ਕਿ ਸਰਦੀਆਂ ਦੀ ਆਮਦ ਹੁੰਦੇ ਹੀ ਜਿੱਥੇ ਲੋਕ ਗਰਮ ਕੱਪੜਿਆਂ ਦੀ ਖ਼ਰੀਦਦਾਰੀ ਸ਼ੁਰੂ ਕਰ ਦਿੰਦੇ ਹਨ ਉੱਥੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਕਸ਼ਮੀਰੀ ਲੋਕ ਗਰਮ ਕੋਟੀਆਂ/ਸ਼ਾਲ ਆਦਿ ਵੇਚਣ ਲਈ ਆਉਂਦੇ ਹਨ, ਜਿਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਸਬੰਧਿਤ ਥਾਣੇ ਵਿਚ ਨਹੀਂ ਦਿੱਤੀ ਜਾਂਦੀ | ਇਸ ਦੇ ਆੜ ਵਿਚ ਕਈ ਗਲਤ ਅਨਸਰ ਆਪਣੇ ਕੰਮ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ | ਇਸ ਕਰਕੇ ਅਹਤਿਆਤ ਵਜੋਂ ਕਿਸੇ ਵੀ ਕਿਰਾਏਦਾਰ ਨੂੰ ਰੱਖਣ ਤੋਂ ਪਹਿਲਾਂ ਉਸਦੀ ਸਾਰੀ ਜਾਣਕਾਰੀ ਸਬੰਧਿਤ ਥਾਣੇ ਵਿਚ ਦਿੱਤੀ ਜਾਵੇ | ਇਸ ਮੌਕੇ ਰਵਿੰਦਰ ਸਿੰਘ ਏ. ਐਸ.

ਅਜੀਤ ਡੈਸਕ 18-09-2026
ਢਿਲਵਾਂ, 17 ਸਤੰਬਰ (ਗੋਬਿੰਦ ਸੁਖੀਜਾ)-ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਨੇ ਥਾਣਾ ਢਿਲਵਾਂ ਦੇ ਅਧੀਨ ਆਉਂਦੇ ਖੇਤਰਾਂ ਵਿਚਲੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਬਾਹਰੀ ਵਿਅਕਤੀ ਨੂੰ ਕਮਰਾ ਆਦਿ ਕਿਰਾਏ ’ਤੇ ਦੇਣ ਤੋਂ ਪਹਿਲਾਂ ਉਸ ਦੀ ਜਾਣਕਾਰੀ ਥਾਣਾ ਢਿਲਵਾਂ ਵਿਖੇ ਦੇਣ | ਦੱਸਣਯੋਗ ਹੈ ਕਿ ਸਰਦੀਆਂ ਦੀ ਆਮਦ ਹੁੰਦੇ ਹੀ ਜਿੱਥੇ ਲੋਕ ਗਰਮ ਕੱਪੜਿਆਂ ਦੀ ਖ਼ਰੀਦਦਾਰੀ ਸ਼ੁਰੂ ਕਰ ਦਿੰਦੇ ਹਨ ਉੱਥੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਕਸ਼ਮੀਰੀ ਲੋਕ ਗਰਮ ਕੋਟੀਆਂ/ਸ਼ਾਲ ਆਦਿ ਵੇਚਣ ਲਈ ਆਉਂਦੇ ਹਨ, ਜਿਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਸਬੰਧਿਤ ਥਾਣੇ ਵਿਚ ਨਹੀਂ ਦਿੱਤੀ ਜਾਂਦੀ | ਇਸ ਦੇ ਆੜ ਵਿਚ ਕਈ ਗਲਤ ਅਨਸਰ ਆਪਣੇ ਕੰਮ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ | ਇਸ ਕਰਕੇ ਅਹਤਿਆਤ ਵਜੋਂ ਕਿਸੇ ਵੀ ਕਿਰਾਏਦਾਰ ਨੂੰ ਰੱਖਣ ਤੋਂ ਪਹਿਲਾਂ ਉਸਦੀ ਸਾਰੀ ਜਾਣਕਾਰੀ ਸਬੰਧਿਤ ਥਾਣੇ ਵਿਚ ਦਿੱਤੀ ਜਾਵੇ | ਇਸ ਮੌਕੇ ਰਵਿੰਦਰ ਸਿੰਘ ਏ. ਐਸ. ਆਈ. ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਲਾਇਨਜ਼ ਕਲੱਬ ਬੇਗੋਵਾਲ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਅਪਾਹਜ ਘਰ ਵਿਖੇ ਮਨਾਇਆ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।