18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬੀਬੀ ਸੰਦੀਪ ਕੌਰ ਫਗਵਾੜਾ ਢਾਡੀ ਸਭਾ ਪੰਜਾਬ ਦੀ ਜਨਰਲ ਸਕੱਤਰ ਨਿਯੁਕਤ

ਖਲਵਾੜਾ, 17 ਸਤੰਬਰ (ਮਨਦੀਪ ਸਿੰਘ ਸੰਧੂ)-ਗੁਰੂ ਹਰਗੋਬਿੰਦ ਢਾਡੀ ਸਭਾ ਪੰਜਾਬ ਦੀ ਮੀਟਿੰਗ ਗੁਰਦੁਆਰਾ ਅਕਾਲੀ ਪਿੰਡ ਭੁੱਲਾਰਾਈ ਵਿਖੇ ਸਭਾ ਦੇ ਪ੍ਰਧਾਨ ਢਾਡੀ ਕਸ਼ਮੀਰ ਸਿੰਘ ਕਾਦਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ’ਚ ਢਾਡੀ ਸਿੰਘਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਵਾਰੇ ਵਿਚਾਰਾਂ ਕੀਤੀਆਂ ਗਈਆਂ | ਢਾਡੀਆਂ ਨੂੰ ਪੰਥ ਦੀ ਰੀੜ੍ਹ ਦੀ ਹੱਡੀ ਕਹਿਣ ਵਾਲੇ ਸਰਕਾਰ ਆਉਣ ’ਤੇ ਪੋਪ ਸਿੰਗਰਾਂ ਤੇ ਬਾਲੀਵੁੱਡ ਦੇ ਐਕਟਰਾਂ ਦੇ ਬੈਂਕ ਖਾਤੇ ਭਰਨ ਨੂੰ ਤਰਜ਼ੀਹ ਦਿੰਦੇ ਹਨ | ਸਾਰੀ ਜ਼ਿੰਦਗੀ ਪੰਥ ਦੀ ਗੱਲ ਕਰਨ ਵਾਲੇ ਬਜ਼ੁਰਗ ਢਾਡੀਆਂ ਦੀ ਕਿਸੇ ਵੀ ਪੰਥਕ ਧਿਰ ਨੇ ਸਾਰ ਨਹੀਂ ਲਈ | ਇਸ ਮੌਕੇ ਸੁਖਵੀਰ ਸਿੰਘ ਚੌਹਾਨ ਬੁੱਢੀ ਪਿੰਡ ਨੂੰ ਮੁੱਖ ਬੁਲਾਰਾ ਪੰਜਾਬ, ਬੀਬੀ ਸੰਦੀਪ ਕੌਰ ਖ਼ਾਲਸਾ ਜਨਰਲ ਸਕੱਤਰ ਪੰਜਾਬ , ਢਾਡੀ ਅਵਤਾਰ ਸਿੰਘ ਬਾਸੀ ਜ਼ਿਲ੍ਹਾ ਪ੍ਰਧਾਨ ਜਲੰਧਰ, ਢਾਡੀ ਪਵਿੱਤਰ ਸਿੰਘ ਪ੍ਰੀਤ ਜ਼ਿਲ੍ਹਾ ਪ੍ਰਧਾਨ ਹੁਸ਼ਿਆਰ ਪੁਰ, ਬਚਿੱਤਰ ਸਿੰਘ ਕੰਗਰੌੜ ਨੂੰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਤੇ ਢਾਡੀ ਸੁਖਵਿੰਦਰ ਸਿੰਘ ਮੰਢਾਲੀ ਨੂੰ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਢਾਡੀ ਹਰਪਾਲ ਸਿੰਘ ਭੁੱਲਾਰਾਈ, ਢਾਡੀ ਸਿਮਰਜੀਤ ਸਿੰਘ ਓਨਾਹਟ, ਢਾਡੀ ਇੰਦਰਪ੍ਰੀਤ ਸਿੰਘ ਭੁੱਲਾਰਾਈ ਤੇ ਵਰਿੰਦਰ ਸਿੰਘ ਸਿੱਧੂ ਹਾਜ਼ਰ ਸਨ |

ਬੀਬੀ ਸੰਦੀਪ ਕੌਰ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਪ੍ਰਧਾਨ ਕਸ਼ਮੀਰ ਸਿੰਘ ਕਾਦਰ ਅਤੇ ਹੋਰ | ਤਸਵੀਰ : ਮਨਦੀਪ ਸਿੰਘ ਸੰਧੂ 18-09-2026
ਖਲਵਾੜਾ, 17 ਸਤੰਬਰ (ਮਨਦੀਪ ਸਿੰਘ ਸੰਧੂ)-ਗੁਰੂ ਹਰਗੋਬਿੰਦ ਢਾਡੀ ਸਭਾ ਪੰਜਾਬ ਦੀ ਮੀਟਿੰਗ ਗੁਰਦੁਆਰਾ ਅਕਾਲੀ ਪਿੰਡ ਭੁੱਲਾਰਾਈ ਵਿਖੇ ਸਭਾ ਦੇ ਪ੍ਰਧਾਨ ਢਾਡੀ ਕਸ਼ਮੀਰ ਸਿੰਘ ਕਾਦਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ’ਚ ਢਾਡੀ ਸਿੰਘਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਵਾਰੇ ਵਿਚਾਰਾਂ ਕੀਤੀਆਂ ਗਈਆਂ | ਢਾਡੀਆਂ ਨੂੰ ਪੰਥ ਦੀ ਰੀੜ੍ਹ ਦੀ ਹੱਡੀ ਕਹਿਣ ਵਾਲੇ ਸਰਕਾਰ ਆਉਣ ’ਤੇ ਪੋਪ ਸਿੰਗਰਾਂ ਤੇ ਬਾਲੀਵੁੱਡ ਦੇ ਐਕਟਰਾਂ ਦੇ ਬੈਂਕ ਖਾਤੇ ਭਰਨ ਨੂੰ ਤਰਜ਼ੀਹ ਦਿੰਦੇ ਹਨ | ਸਾਰੀ ਜ਼ਿੰਦਗੀ ਪੰਥ ਦੀ ਗੱਲ ਕਰਨ ਵਾਲੇ ਬਜ਼ੁਰਗ ਢਾਡੀਆਂ ਦੀ ਕਿਸੇ ਵੀ ਪੰਥਕ ਧਿਰ ਨੇ ਸਾਰ ਨਹੀਂ ਲਈ | ਇਸ ਮੌਕੇ ਸੁਖਵੀਰ ਸਿੰਘ ਚੌਹਾਨ ਬੁੱਢੀ ਪਿੰਡ ਨੂੰ ਮੁੱਖ ਬੁਲਾਰਾ ਪੰਜਾਬ, ਬੀਬੀ ਸੰਦੀਪ ਕੌਰ ਖ਼ਾਲਸਾ ਜਨਰਲ ਸਕੱਤਰ ਪੰਜਾਬ , ਢਾਡੀ ਅਵਤਾਰ ਸਿੰਘ ਬਾਸੀ ਜ਼ਿਲ੍ਹਾ ਪ੍ਰਧਾਨ ਜਲੰਧਰ, ਢਾਡੀ ਪਵਿੱਤਰ ਸਿੰਘ ਪ੍ਰੀਤ ਜ਼ਿਲ੍ਹਾ ਪ੍ਰਧਾਨ ਹੁਸ਼ਿਆਰ ਪੁਰ, ਬਚਿੱਤਰ ਸਿੰਘ ਕੰਗਰੌੜ ਨੂੰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਤੇ ਢਾਡੀ ਸੁਖਵਿੰਦਰ ਸਿੰਘ ਮੰਢਾਲੀ ਨੂੰ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਢਾਡੀ ਹਰਪਾਲ ਸਿੰਘ ਭੁੱਲਾਰਾਈ, ਢਾਡੀ ਸਿਮਰਜੀਤ ਸਿੰਘ ਓਨਾਹਟ, ਢਾਡੀ ਇੰਦਰਪ੍ਰੀਤ ਸਿੰਘ ਭੁੱਲਾਰਾਈ ਤੇ ਵਰਿੰਦਰ ਸਿੰਘ ਸਿੱਧੂ ਹਾਜ਼ਰ ਸਨ |
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਥਿੰਦ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਮੀਤ ਪ੍ਰਧਾਨ ਬਣੇ ਦਲਵਿੰ... ਅਗਲੀ ਖ਼ਬਰ ਅੰਡਰ-19 ਕਿ੍ਕਟ ਟੂਰਨਾਮੈਂਟ ’ਚ ਅਕਾਲ ਕਿ੍ਕਟ ਅਕੈਡਮੀ ਅਤੇ ਗੁਰੂ ਨਾਨਕ ਖ਼ਾਲਸਾ ਕਾਲਜ ਵਿਚਕਾਰ ਹੋਵੇਗਾ ਫਾਈਨਲ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।