18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਮਾਡਲ ਟਾਊਨ ਦੀਆਂ 50 ਪ੍ਰਤੀਸ਼ਤ ਸਟਰੀਟ ਲਾਈਟਾਂ ਪਿਛਲੇ 25 ਦਿਨਾਂ ਤੋਂ ਬੰਦ ਹੋਣ ਕਾਰਨ ਲੋਕਾਂ ’ਚ ਰੋਸ

ਕਪੂਰਥਲਾ, 17 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 18-09-2026
ਕਪੂਰਥਲਾ, 17 ਸਤੰਬਰ (ਵਿ.ਪ੍ਰ.)-ਮਾਡਲ ਟਾਊਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਚੱਢਾ ਤੇ ਜਨਰਲ ਸਕੱਤਰ ਮੱਖਣ ਲਾਲ ਅਟਵਾਲ, ਸਾਬਕਾ ਕੌਂਸਲਰ ਇੰਜ. ਛੱਜਾ ਸਿੰਘ, ਆਰ.ਕੇ. ਭਨੋਟ, ਵਿਨੋਦ ਕਪੂਰ, ਮਾਸਟਰ ਗੁਰਦੀਪ ਸਿੰਘ, ਜੇ.ਕੇ. ਸਾਹੀ ਤੇ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਮਾਡਲ ਟਾਊਨ ਦੀਆਂ ਲਗਭਗ 50 ਪ੍ਰਤੀਸ਼ਤ ਸਟਰੀਟ ਲਾਈਟਾਂ ਪਿਛਲੇ 20-25 ਦਿਨਾਂ ਤੋਂ ਬੰਦ ਪਈਆਂ ਹਨ, ਜਿਸ ਕਾਰਨ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਹੋ ਰਹੀਆਂ ਹਨ, ਪਰ ਨਗਰ ਨਿਗਮ ਵਲੋਂ ਸਟਰੀਟ ਲਾਈਟਾਂ ਚਾਲੂ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਬਾਬਾ ਚੁੱਪ ਸ਼ਾਹ ਰੋਡ, ਕੋਠੀ ਨੰ: 301 ਤੋਂ ਲੈ ਕੇ 313 ਤੱਕ , ਮਹਾਰਾਜਾ ਰਣਜੀਤ ਸਿੰਘ ਪਾਰਕ ਨੇੜੇ, ਨਗਰ ਸੁਧਾਰ ਟਰੱਸਟ ਮਾਰਕੀਟ ਵਿਚ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਵਾਰਡ ਦੀ ਕੌਂਸਲਰ ਜੋਤੀ ਧੀਰ ਇਹ ਮਾਮਲਾ ਨਗਰ ਨਿਗਮ ਦੇ ਧਿਆਨ ਵਿਚ ਲਿਆ ਚੁੱਕੀ ਹੈ | ਉਨ੍ਹਾਂ ਕਿਹਾ ਕਿ ਲਾਈਟਾਂ ਠੀਕ ਕਰਨ ਲਈ ਉਹ ਨਿਗਮ ਦੇ ਜੇ.ਈ. ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਜੇ.ਈ. ਵਲੋਂ ਫ਼ੋਨ ਨਹੀਂ ਚੁੱਕਿਆ ਗਿਆ | ਸੁਸਾਇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਦੱਸਿਆ ਕਿ ਸਟਰੀਟ ਲਾਈਟਾਂ ਦਾ ਠੇਕਾ ਜਿਸ ਠੇਕੇਦਾਰ ਨੂੰ ਦਿੱਤਾ ਗਿਆ ਸੀ, ਉਹ ਲਗਭਗ ਇਕ ਮਹੀਨੇ ਤੋਂ ਰੱਦ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਨਵਾਂ ਟੈਂਡਰ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਮਾਡਲ ਟਾਊਨ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਨਗਰ ਨਿਗਮ ਦੇ ਪ੍ਰਸ਼ਾਸਕ ਤੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਮਾਡਲ ਟਾਊਨ ਦੀਆਂ ਬੰਦ ਪਈਆਂ ਸਟਰੀਟ ਲਾਈਟਾਂ ਤੁਰੰਤ ਬੰਦ ਕਰਵਾਉਣ |
ਪਿਛਲੀ ਖ਼ਬਰ ਬਾੜੀਆਂ ਕਲਾਂ ਘਟਨਾ ਦਾ ਮਕਸਦ ਐਸ.ਸੀ. ਸਮਾਜ ਦੀਆਂ 2 ਧਿਰਾਂ ਨੂੰ ਆਪਸ ’ਚ ਭਿੜਾਉਣਾ-ਸ਼ੇਰਗਿੱਲ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।