18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਵੱਖ-ਵੱਖ ਟੀਮਾਂ ਦੇ ਕ੍ਰਿਕਟ ਮੁਕਾਬਲੇ

ਕਪੂਰਥਲਾ, 17 ਸਤੰਬਰ (ਸਡਾਨਾ)-ਖੇਡਾਂ ਵਤਨ ਪੰਜਾਬ ਦੀਆਂ ਦੇ ਚੱਲ ਰਹੇ ਖੇਡ ਮਹਾਂਕੁੰਭ ਦੇ ਹਿੱਸੇ ਵਜੋਂ ਸਕੂਲ ਆਫ਼ ਐਮੀਨੈਂਸ ਕਪੂਰਥਲਾ ਦੇ ਖੇਡ ਮੈਦਾਨ ਵਿਚ ਇਕ 6 ਓਵਰਾਂ ਦਾ ਰੋਮਾਂਚਕ ਕ੍ਰਿਕਟ ਮੈਚ ਕਰਵਾਇਆ ਗਿਆ | ਇਹ ਮੈਚ ਐਸ. ਓ.

ਅਜੀਤ ਡੈਸਕ 18-09-2026
ਕਪੂਰਥਲਾ, 17 ਸਤੰਬਰ (ਸਡਾਨਾ)-ਖੇਡਾਂ ਵਤਨ ਪੰਜਾਬ ਦੀਆਂ ਦੇ ਚੱਲ ਰਹੇ ਖੇਡ ਮਹਾਂਕੁੰਭ ਦੇ ਹਿੱਸੇ ਵਜੋਂ ਸਕੂਲ ਆਫ਼ ਐਮੀਨੈਂਸ ਕਪੂਰਥਲਾ ਦੇ ਖੇਡ ਮੈਦਾਨ ਵਿਚ ਇਕ 6 ਓਵਰਾਂ ਦਾ ਰੋਮਾਂਚਕ ਕ੍ਰਿਕਟ ਮੈਚ ਕਰਵਾਇਆ ਗਿਆ | ਇਹ ਮੈਚ ਐਸ.ਓ.ਈ. ਕ੍ਰਿਕਟ ਕੋਚਿੰਗ ਸੈਂਟਰ ਦੀ ਟੀਮ ਅਤੇ ਓਲਡ ਮੰਕਸ ਕ੍ਰਿਕਟ ਕਲੱਬ ਕਪੂਰਥਲਾ ਵਿਚਕਾਰ ਖੇਡਿਆ ਗਿਆ | ਇਸ ਵਿਚ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਦਿਲਚਸਪ ਕ੍ਰਿਕਟ ਮੁਕਾਬਲੇ ਦੌਰਾਨ ਐਸ.ਓ.ਈ. ਕ੍ਰਿਕਟ ਕੋਚਿੰਗ ਸੈਂਟਰ ਦੀ ਟੀਮ ਜੇਤੂ ਰਹੀ, ਜਿਸ ਵਿਚ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਦੌਰਾਨ ਉਨ੍ਹਾਂ ਦੱਸਿਆ ਕਿ 6 ਓਵਰਾਂ ਦਾ ਇਕ ਹੋਰ ਕ੍ਰਿਕਟ ਮੈਚ ਅਕਾਲ ਅਕੈਡਮੀ ਸੁਲਤਾਨਪੁਰ ਲੋਧੀ ਅਤੇ ਖ਼ਾਲਸਾ ਕਾਲਜ ਵਿਚਕਾਰ ਵੀ ਖੇਡਿਆ ਗਿਆ | ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਇਸ ਮੁਕਾਬਲੇ ਵਿਚ ਖ਼ਾਲਸਾ ਕਾਲਜ ਦੀ ਟੀਮ ਜੇਤੂ ਰਹੀ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਸੰਗੋਜਲਾ ਦੀ ਚਾਰਦੀਵਾਰੀ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।