21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਕਣਕ ਵੰਡ ’ਚ ਗੜਬੜੀ 100 ਕਿੱਲੋ ਦੀ ਥਾਂ ਦਿੱਤੀ 60 ਕਿੱਲੋ, ਡੀਪੂ ਹੋਲਡਰ ਨੇ ਕਿਹਾ ਭੁਲੇਖੇ ਨਾਲ ਦਿੱਤੀ ਗਈ ਸੀ ਘੱਟ ਕਣਕ

ਬਿਲਗਾ, 20 ਸਤੰਬਰ (ਤਜਿੰਦਰ ਕੁਮਾਰ)- ਨੇੜਲੇ ਪਿੰਡ ਮੌ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਮੁਫ਼ਤ ਕਣਕ ਵੰਡ ਦੌਰਾਨ ਇੱਕ ਲਾਭਪਾਤਰੀ ਪਰਿਵਾਰ ਨੂੰ ਘੱਟ ਰਾਸ਼ਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪਿੰਡ ਵਾਸੀ ਬਲਜੀਤ ਕੌਰ ਪਤਨੀ ਨਿਰਮਲ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਦੇ ਹਿਸਾਬ ਨਾਲ ਕਣਕ ਦੀ ਪਰਚੀ ਕੱਟੀ ਗਈ ਸੀ।

ਅਜੀਤ ਡੈਸਕ 21-09-2026
ਬਿਲਗਾ, 20 ਸਤੰਬਰ (ਤਜਿੰਦਰ ਕੁਮਾਰ)- ਨੇੜਲੇ ਪਿੰਡ ਮੌ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਮੁਫ਼ਤ ਕਣਕ ਵੰਡ ਦੌਰਾਨ ਇੱਕ ਲਾਭਪਾਤਰੀ ਪਰਿਵਾਰ ਨੂੰ ਘੱਟ ਰਾਸ਼ਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪਿੰਡ ਵਾਸੀ ਬਲਜੀਤ ਕੌਰ ਪਤਨੀ ਨਿਰਮਲ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਦੇ ਹਿਸਾਬ ਨਾਲ ਕਣਕ ਦੀ ਪਰਚੀ ਕੱਟੀ ਗਈ ਸੀ। ਜਦੋਂ ਉਨ੍ਹਾਂ ਦੇ ਬੱਚੇ ਪਰਚੀ ਲੈ ਕੇ ਡੀਪੂ ਹੋਲਡਰ ਮੁਲਖ ਰਾਜ ਕੋਲ ਗਏ ਤਾਂ ਉਨ੍ਹਾਂ ਨੂੰ 100 ਕਿਲੋ ਦੀ ਬਜਾਏ ਮਹਿਜ਼ 60 ਕਿਲੋ ਕਣਕ ਦਿੱਤੀ ਗਈ। ਬਲਜੀਤ ਕੌਰ ਅਨੁਸਾਰ ਜਦੋਂ ਉਸ ਨੇ ਬਾਕੀ ਰਹਿੰਦੀ 40 ਕਿੱਲੋ ਕਣਕ ਸਬੰਧੀ ਡੀਪੂ ਹੋਲਡਰ ਨਾਲ ਗੱਲ ਕੀਤੀ ਤਾਂ ਮਾਮਲੇ ਨੂੰ ਲੈ ਕੇ ਤਕਰਾਰ ਹੋ ਗਿਆ। ਇਸ ਦੌਰਾਨ ਜਿਵੇਂ ਹੀ ਮੀਡੀਆ ਕਰਮੀ ਮੌਕੇ ’ਤੇ ਪਹੁੰਚੇ ਤਾਂ ਡੀਪੂ ਹੋਲਡਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਭੁਲੇਖੇ ਨਾਲ 60 ਕਿਲੋ ਕਣਕ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਨੇ ਤੁਰੰਤ ਬਾਕੀ ਬਣਦੀ 40 ਕਿੱਲੋ ਕਣਕ ਪੀੜਤ ਪਰਿਵਾਰ ਨੂੰ ਸਪੁਰਦ ਕਰ ਦਿੱਤੀ, ਜਿਸ ਨਾਲ ਮਾਮਲਾ ਸ਼ਾਂਤ ਹੋਇਆ। ਪੀੜਤ ਪਰਿਵਾਰ ਨੇ ਖਾਧ ਤੇ ਖੁਰਾਕ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰਾਸ਼ਨ ਵੰਡ ਪ੍ਰਕਿਰਿਆ ’ਤੇ ਨਜ਼ਰ ਰੱਖੀ ਜਾਵੇ ਤਾਂ ਜੋ ਭਵਿੱਖ ਵਿੱਚ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਹੱਕ ਦਾ ਪੂਰਾ ਰਾਸ਼ਨ ਮਿਲ ਸਕੇ।
ਪਿਛਲੀ ਖ਼ਬਰ ਜਥੇ. ਕਲਿਆਣ ਵਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਮੁੱਖ ਗਵਾਹ ਭਾਈ ਬੱਚੜਾ ਦੀ ਪਤਨੀ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਰੇਲ ਗੱਡੀ ਹੇਠ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।