22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਦਹਾਕੇ ਬੀਤ ਜਾਣ ’ਤੇ ਵੀ ਭੁਲੱਥ ’ਚ ਟ੍ਰੈਫਿਕ ਦੀ ਸਮੱਸਿਆ ਜਿਉਂ ਦੀ ਤਿਉਂ ਟ੍ਰੈਫ਼ਿਕ ਕਰਮਚਾਰੀਆਂ ਦੀ ਗੈਰ-ਮੌਜੂਦਗੀ ਨੇ ਵਧਾਈ ਮੁਸ਼ਕਿਲ-ਭੁਲੱਥ ਚੌਕ ’ਚ ਰੋਜ਼ ਲੱਗ ਰਿਹਾ ਜਾਮ

ਭੁਲੱਥ, 21 ਸਤੰਬਰ (ਮਨਜੀਤ ਸਿੰਘ ਰਤਨ)-ਸਬ-ਡਵੀਜ਼ਨ ਕਸਬਾ ਭੁਲੱਥ ਦੇ ਜੁਡੀਸ਼ੀਅਲ ਕੋਰਟ ਕੰਪਲੈਕਸ ਨੇੜੇ ਸਥਿਤ ਮੁੱਖ ਚੌਕ ਵਿਚ ਟ੍ਰੈਫ਼ਿਕ ਕਰਮਚਾਰੀਆਂ ਦੀ ਗੈਰ-ਮੌਜੂਦਗੀ ਕਾਰਨ ਆਵਾਜਾਈ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ | ਚੌਕ ਵਿਚ ਰੋਜ਼ਾਨਾ ਵਾਹਨਾਂ ਦੀ ਭੀੜ ਅਤੇ ਬੇਤਰਤੀਬ ਪਾਰਕਿੰਗ ਕਾਰਨ ਜਾਮ ਵਰਗੀ ਸਥਿਤੀ ਬਣਨ ਨਾਲ ਆਮ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖ਼ਾਸ ਕਰਕੇ ਦੁਪਹਿਰ ਸਮੇਂ ਸਕੂਲਾਂ ਦੀ ਛੁੱਟੀ ਦੌਰਾਨ ਜਦੋਂ ਵੱਡੀ ਗਿਣਤੀ ਵਿਚ ਸਕੂਲੀ ਬੱਸਾਂ ਅਤੇ ਹੋਰ ਵਾਹਨ ਚੌਂਕ ਵਿਚੋਂ ਲੰਘਦੇ ਹਨ ਤਾਂ ਟ੍ਰੈਫ਼ਿਕ ਦਾ ਦਬਾਅ ਅਚਾਨਕ ਵਧ ਜਾਂਦਾ ਹੈ | ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਮੌਕੇ ‘ਤੇ ਕੋਈ ਕਰਮਚਾਰੀ ਨਾ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ | ਇਸ ਕਾਰਨ ਜਿੱਥੇ ਆਮ ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਵਿਚ ਦੇਰੀ ਹੁੰਦੀ ਹੈ, ਉੱਥੇ ਸਕੂਲੀ ਬੱਸਾਂ ਵਿਚ ਸਵਾਰ ਬੱਚਿਆਂ ਨੂੰ ਵੀ ਗਰਮੀ ਦੌਰਾਨ ਜਾਮ ਵਿਚ ਫਸਣ ਕਾਰਨ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ | ਇਸੇ ਤਰ੍ਹਾਂ ਬੱਸਾਂ, ਟਰੱਕਾਂ ਅਤੇ ਟਿੱਪਰਾਂ ਵਰਗੇ ਵੱਡੇ ਵਾਹਨਾਂ ਦੀ ਆਵਾਜਾਈ ਸਮੇਂ ਚੌਂਕ ਵਿਚ ਸਥਿਤੀ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ | ਕਈ ਵਾਰ ਵਾਹਨਾਂ ਦੀ ਭੀੜ ਦਾ ਅਸਰ ਚੌਕ ਤੋਂ ਅੱਗੇ ਕਸਬੇ ਦੀਆਂ ਫਿਰਨੀਆਂ ਤੱਕ ਦੇਖਣ ਨੂੰ ਮਿਲਦਾ ਹੈ | ਚੌਕ ਵਿਚ ਸੜਕ ਦੇ ਕਿਨਾਰਿਆਂ ਅਤੇ ਸੜਕ ਉੱਪਰ ਬੇਤਰਤੀਬ ਢੰਗ ਨਾਲ ਖੜ੍ਹੇ ਕੀਤੇ ਵਾਹਨ ਵੀ ਟ੍ਰੈਫ਼ਿਕ ਵਿਵਸਥਾ ਲਈ ਵੱਡੀ ਸਮੱਸਿਆ ਬਣੇ ਹੋਏ ਹਨ | ਵਾਹਨਾਂ ਦੀ ਅਜਿਹੀ ਪਾਰਕਿੰਗ ਕਾਰਨ ਸੜਕ ਦੀ ਚੌੜਾਈ ਘੱਟ ਜਾਂਦੀ ਹੈ ਅਤੇ ਆਵਾਜਾਈ ਲਈ ਉਪਲਬਧ ਜਗ੍ਹਾ ਘੱਟ ਰਹਿ ਜਾਂਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੌਕੇ ‘ਤੇ ਟਰੈਫ਼ਿਕ ਕਰਮਚਾਰੀ ਤਾਇਨਾਤ ਹੋਣ ਤਾਂ ਬੇਤਰਤੀਬ ਪਾਰਕਿੰਗ ਨੂੰ ਰੋਕਣ ਦੇ ਨਾਲ-ਨਾਲ ਟਰੈਫ਼ਿਕ ਨੂੰ ਵੀ ਤੁਰੰਤ ਕੰਟਰੋਲ ਕੀਤਾ ਜਾ ਸਕਦਾ ਹੈ |

ਅਜੀਤ ਡੈਸਕ 22-09-2026

ਪਿਛਲੀ ਖ਼ਬਰ ‘ਸਵੈਅਮ-ਨੇਪਟੇਲ’ ਵਰਗੇ ਪਲੇਟ ਫਾਰਮ ਸਿਰਫ਼ ਸਰਟੀਫਿਕੇਟ ਪ੍ਰਾਪਤੀ ਤੱਕ ਸੀਮਿਤ ਨਾ ਰਹਿਣ-ਪ੍ਰੋ. ਡਾ. ਅਰਵਿੰਦ ਕੁਮਾਰ ਬੰਸਲ ਅਗਲੀ ਖ਼ਬਰ ਪਿੰਡ ਖਾਨੋਵਾਲ ਵਿਖੇ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਦੇ ਮਾਰੀਆਂ ਗੋਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।