24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਦਾਣਾ ਮੰਡੀ ਫੱਤੂਢੀਂਗਾ ਉੱਚਾ ਬੇਟ ਦੀਆਂ ਮੰਡੀਆਂ ’ਚੋਂ ਸਾਰੇ ਸ਼ੈਲਰ ਵਾਲੇ ਇੱਕ ਸਾਰ ਝੋਨੇ ਦੀ ਖ਼ਰੀਦ ਕਰਨ-ਆੜ੍ਹਤੀ ਐਸੋਸੀਏਸ਼ਨ

ਫੱਤੂਢੀਂਗਾ, 23 ਸਤੰਬਰ (ਬਲਜੀਤ ਸਿੰਘ)-ਦਾਣਾ ਮੰਡੀ ਫੱਤੂਢੀਂਗਾ ਵਿਖੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਕਰਨ ਗੋਇਲ ਦੀ ਅਗਵਾਈ ਹੇਠ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਝੋਨਾ ਲਗਾਉਣ ਦੀ ਤਰੀਕ 9 ਜੂਨ ਮੁਕੱਰਰ ਕੀਤੀ ਸੀ | ਸੁਲਤਾਨਪੁਰ ਲੋਧੀ ਏਰੀਏ ਵਿਚ ਵੱਡੀ ਪੱਧਰ ’ਤੇ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ, ਜਿਸ ਕਾਰਨ ਕਿਸਾਨਾਂ ਨੇ ਹਾਈਬ੍ਰੈੱਡ 7301 ਦੀ ਲਵਾਈ ਵੱਡੇ ਪੱਧਰ ’ਤੇ ਕੀਤੀ ਜੋ 90 ਦਿਨ ਵਿਚ ਤਿਆਰ ਹੋ ਕੇ ਮੰਡੀਆਂ ਵਿਚ ਪਹੁੰਚ ਗਿਆ ਹੈ | ਜੇਕਰ 10 ਜੂਨ ਨੂੰ ਲੱਗਿਆ ਝੋਨਾ ਹਿਸਾਬ ਲਾਇਆ ਜਾਵੇ ਤਾਂ 10 ਸਤੰਬਰ ਨੂੰ 90 ਦਿਨ ਦਾ ਹੋ ਜਾਂਦਾ ਹੈ ,ਪਰ ਸਰਕਾਰ ਵਲੋਂ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਕਰਨ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਫੱਤੂਢੀਂਗਾ ਏਰੀਏ ’ਚ ਸੱਤ ਸ਼ੈਲਰ ਹਨ ਜਿੱਥੇ ਸਰਕਾਰ ਵਲੋਂ ਝੋਨੇ ਦੀ ਛੜਾਈ ਕਰਵਾਈ ਜਾਂਦੀ ਹੈ ਹੁਣ ਇਸ ਸਮੇਂ ਇੱਕ ਦੋ ਸ਼ੈਲਰ ਮਾਲਕ ਬਾਹਰ ਤੋਂ ਝੋਨਾ ਖ਼ਰੀਦ ਕੇ ਆਪਣੇ ਸ਼ੈਲਰਾਂ ਵਿਚ ਲਗਾ ਰਹੇ ਹਨ | ਉਨ੍ਹਾਂ ਨੇ ਜਿਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਸ਼ੈਲਰ ਮਾਲਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ ਏਰੀਏ ਦੇ ਨੇੜਲੀਆਂ ਮੰਡੀਆਂ ਵਿਚੋਂ ਝੋਨੇ ਦੀ ਖ਼ਰੀਦ ਕਰਨ ਜੇਕਰ ਇਹ ਸ਼ੈਲਰ ਮਾਲਕ ਇਸ ਤਰ੍ਹਾਂ ਹੀ ਬਾਹਰ ਤੋਂ ਝੋਨਾ ਲਿਆ ਕੇ ਆਪਣੇ ਸ਼ੈਲਰਾਂ ਵਿਚ ਜਮਾ ਕਰਨਗੇ ਤਾਂ ਜਿਸ ਦਿਨ ਤੋਂ ਸਰਕਾਰੀ ਖ਼ਰੀਦ ਸ਼ੁਰੂ ਹੋਵੇਗੀ ਉਸ ਦਿਨ ਤੋਂ ਇਹਨਾਂ ਸ਼ੈਲਰ ਮਲਕਾਂ ਨੂੰ ਆੜ੍ਹਤੀਆਂ ਵਲੋਂ ਝੋਨਾ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਬਾਹਰ ਤੋਂ ਲਿਆਂਦੇ ਝੋਨੇ ਦੀ ਸਰਕਾਰੀ ਪਰਚੇਜ਼ ਪਾਉਣ ਦਿੱਤੀ ਜਾਵੇਗੀ | ਇਸ ਲਈ ਇੱਕ ਦੋ ਸ਼ੈਲਰਾਂ ਤੇ ਦਾਣਾ ਮੰਡੀ ਫੱਤੂਢੀਂਗਾ ਅਤੇ ਉੱਚਾ ਬੇਟ ਦੀਆਂ ਮੰਡੀਆਂ ਵਿਚੋਂ ਝੋਨੇ ਤੇ ਨਿਰਭਰ ਨਾ ਰਹਿਣ ਦਿੱਤੀਆਂ ਜਾਣ ਸਾਰੇ ਸ਼ੈਲਰ ਮਾਲਕ ਆਪਣੇ ਹੀ ਹਿੱਸੇ ਮੁਤਾਬਿਕ ਝੋਨੇ ਦੀ ਸਹੀ ਰੇਟ ਤੇ ਖ਼ਰੀਦ ਕਰਨ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ | ਇਸ ਮੌਕੇ ਆੜ੍ਹਤੀਆ ਮੰਗਲ ਸਿੰਘ ਮੁੰਡੀ ਇੰਦਰਜੀਤ ਸਿੰਘ, ਨਵੀਨ ਕੁਮਾਰ, ਜਸਵਿੰਦਰ ਸਿੰਘ, ਵਿਜੇ ਕੁਮਾਰ ਗੋਇਲ, ਮਲਕੀਤ ਸਿੰਘ, ਲੱਖਾ ਸਿੰਘ, ਤਰਲੋਚਨ ਸਿੰਘ, ਸੁਰਿੰਦਰ ਸਿੰਘ, ਦੀਪੂ ਸ਼ਾਹ, ਜਸਵਿੰਦਰ ਸਿੰਘ ਧੰਜੂ ਆਦਿ ਹਾਜ਼ਰ ਸਨ |

ਅਜੀਤ ਡੈਸਕ 24-09-2026

ਪਿਛਲੀ ਖ਼ਬਰ ਆਟੋ ਖੜੀ ਕਾਰ ’ਚ ਟਕਰਾਈ, ਆਟੋ ਸਵਾਰ 1 ਵਿਅਕਤੀ ਗੰਭੀਰ ਜ਼ਖਮੀ ਅਗਲੀ ਖ਼ਬਰ ਨਡਾਲਾ ਵਿਖੇ ਹਰਸਿਮਰਨ ਘੁੰਮਣ ਨੇ ਨੌਜਵਾਨਾਂ ਨੂੰ ‘ਜਸ਼ਨ-ਏ-ਇਨਕਲਾਬ’ ਵਿਚ ਪੁੱਜਣ ਦਾ ਦਿੱਤਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।