24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਰਾਏ ਰੋਡ ’ਤੇ ਰੇਹੜੀਆਂ ਖ਼ਿਲਾਫ਼ ਨਗਰ ਨਿਗਮ ਦੀ ਕਾਰਵਾਈ, ਛਤਰੀਆਂ ਤੇ ਕੰਡੇ ਜ਼ਬਤ

ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)-ਸਰਾਏ ਰੋਡ ‘ਤੇ ਰੇੜੀਆਂ ਕਾਰਨ ਵੱਧ ਰਹੀ ਟਰੈਫ਼ਿਕ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਦੀ ਟੀਮ ਵੱਲੋਂ ਮੁੜ ਕਾਰਵਾਈ ਕੀਤੀ ਗਈ | ਸੜਕ ‘ਤੇ ਰੇੜੀਆਂ ਲਗਾਉਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਤੇ ਰਾਹਗੀਰਾਂ ਨੂੰ ਹੋ ਰਹੀ ਪ੍ਰੇਸ਼ਾਨੀ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਨਿਗਮ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਚੈਕਿੰਗ ਕੀਤੀ | ਕਾਰਵਾਈ ਸ਼ੁਰੂ ਹੁੰਦਿਆਂ ਹੀ ਕਈ ਰੇਹੜੀ ਵਾਲਿਆਂ ‘ਚ ਭਾਜੜ ਮੱਚ ਗਈ | ਨਗਰ ਨਿਗਮ ਦੀ ਟੀਮ ਨੇ ਸੜਕ ‘ਤੇ ਰੇੜੀਆਂ ਲਗਾ ਕੇ ਆਵਾਜਾਈ ‘ਚ ਅੜਿੱਕਾ ਪਾਉਣ ਵਾਲਿਆਂ ਦੀਆਂ ਛੱਤਰੀਆਂ ਅਤੇ ਕੰਡੇ ਜ਼ਬਤ ਕਰ ਲਏ | ਸੁਪਰਡੈਂਟ ਅਨਿਲ ਕੁਮਾਰ ਨੇ ਦੱਸਿਆ ਕਿ ਸਰਾਏ ਰੋਡ ‘ਤੇ ਰੇੜੀਆਂ ਕਾਰਨ ਟਰੈਫ਼ਿਕ ਪ੍ਰਭਾਵਿਤ ਹੋਣ ਦੀਆਂ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਹੁਣ ਸਰਾਏ ਰੋਡ ‘ਤੇ ਨਿਯਮਿਤ ਚੈਕਿੰਗ ਕੀਤੀ ਜਾਵੇਗੀ ਅਤੇ ਰੇੜੀ ਵਾਲਿਆਂ ਨੂੰ ਸੜਕ ‘ਤੇ ਪੱਕੇ ਤੌਰ ‘ਤੇ ਰੇੜੀਆਂ ਨਾ ਲਗਾਉਣ ਦੀ ਹਦਾਇਤ ਕੀਤੀ ਗਈ ਹੈ | ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਇੰਸਪੈਕਟਰ ਦੀਪਕ ਅਤੇ ਇੰਸਪੈਕਟਰ ਪਰਮਿੰਦਰ ਵੀ ਮੌਜੂਦ ਸਨ |

ਅਜੀਤ ਡੈਸਕ 24-09-2026

ਪਿਛਲੀ ਖ਼ਬਰ ਸੂਰੀਆ ਕੋਨ ਮੈਡੀਕਲ ਕਾਲਜ ਤੇ ਪੁਸ਼ਪਾ ਕੰਸਟਰੱਕਸ਼ਨ ਕੰਪਨੀ ਕਰੇਗੀ ਟੀਚਿੰਗ ਹਸਪਤਾਲ ਦੀ ਉਸਾਰੀ ਮੈਡੀਕਲ ਕਾਲਜ ਤੇ ਟੀਚਿੰਗ... ਅਗਲੀ ਖ਼ਬਰ ਨਡਾਲਾ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ 1 ਵਿਅਕਤੀ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।