25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਵੱਛਤਾ ਹੀ ਸੇਵਾ ਅਭਿਆਨ ਤਹਿਤ ਰੇਲ ਕੋਚ ਫ਼ੈਕਟਰੀ ’ਚ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ

ਕਪੂਰਥਲਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਸਵੱਛਤਾ ਹੀ ਸੇਵਾ ਅਭਿਆਨ 2026 ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ, ਸਿਹਤਮੰਦ ਕਾਰਜ ਸਥਾਨ, ਰਿਹਾਇਸ਼ੀ ਇਲਾਕੇ ਤੇ ਆਲੇ ਦੁਆਲੇ ਦੇ ਵਾਤਾਵਰਨ ਲਈ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ | ਇਸੇ ਦੌਰਾਨ ਹੀ ਠੋਸ ਕਚਰਾ ਪ੍ਰਬੰਧਨ ਨਿਯਮ 2026 ਦੇ ਅਧੀਨ ਆਰ. ਸੀ.

ਸਵੱਛਤਾ ਹੀ ਸੇਵਾ ਅਭਿਆਨ ਤਹਿਤ ਰੇਲ ਕੋਚ ਫ਼ੈਕਟਰੀ ਕਪੂਰਥਲਾ ’ਚ ਕਚਰੇ ਦੀ ਸੰਭਾਲ ਸੰਬੰਧੀ ਸੰਕਲਪ ਲੈਂਦੇ ਹੋਏ ਸਕੂਲ ਦੇ ਵਿਦਿਆਰਥੀ | ਅਜੀਤ ਤਸਵੀਰ 25-09-2026
ਕਪੂਰਥਲਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਸਵੱਛਤਾ ਹੀ ਸੇਵਾ ਅਭਿਆਨ 2026 ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ, ਸਿਹਤਮੰਦ ਕਾਰਜ ਸਥਾਨ, ਰਿਹਾਇਸ਼ੀ ਇਲਾਕੇ ਤੇ ਆਲੇ ਦੁਆਲੇ ਦੇ ਵਾਤਾਵਰਨ ਲਈ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ | ਇਸੇ ਦੌਰਾਨ ਹੀ ਠੋਸ ਕਚਰਾ ਪ੍ਰਬੰਧਨ ਨਿਯਮ 2026 ਦੇ ਅਧੀਨ ਆਰ.ਸੀ.ਐਫ. ਕਾਲੋਨੀ ਵਿਚ ਸਕੂਲਾਂ ਦੇ ਬੱਚਿਆਂ ਨੇ ਘਰ-ਘਰ ਜਾਗਰੂਕਤਾ ਮੁਹਿੰਮ ਚਲਾਈ ਗਈ, ਇਸ ਮੁਹਿੰਮ ਦੌਰਾਨ ਲੋਕਾਂ ਨੂੰ ਕਚਰੇ ਨੂੰ ਵੱਖ-ਵੱਖ ਕਰਨ, ਘਰ ਦੇ ਕਚਰੇ ਤੋਂ ਖਾਦ ਬਣਾਉਣ ਅਤੇ ਇਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ ਘਟਾਉਣ ਬਾਰੇ ਜਾਗਰੂਕ ਕੀਤਾ ਗਿਆ | ਇਸੇ ਤਰ੍ਹਾਂ ਆਰ.ਸੀ.ਐਫ. ਕਾਲੋਨੀ ਵਿਚ ਸਰਕਾਰੀ ਸਕੂਲਾਂ ਤੇ ਕੇਂਦਰੀ ਵਿਦਿਆਲਿਆ ਦੇ ਵਿਦਿਆਰਥੀਆਂ ਲਈ ਜਾਗਰੂਕਤਾ ਤੇ ਪ੍ਰਦਰਸ਼ਨ ਸੈਸ਼ਨ ਕਰਵਾਇਆ ਗਿਆ | ਜਿਸ ਵਿਚ ਬੱਚਿਆਂ ਨੂੰ ਕਚਰੇ ਨੂੰ ਸਹੀ ਢੰਗ ਨਾਲ ਵੱਖ-ਵੱਖ ਕਰਨ, ਗਿੱਲੇ, ਸੁੱਕੇ, ਘਰੇਲੂ ਖ਼ਤਰਨਾਕ ਤੇ ਹੋਰ ਕਚਰੇ ਨੂੰ ਵੱਖ=ਵੱਖ ਰੱਖਣ, ਸਵੱਛਤਾ ਤੇ ਵਾਤਾਵਰਣ ਦੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਗਈ | ਇਸ ਅਭਿਆਨ ਦੌਰਾਨ ਸਕੂਲਾਂ ਵਿਚ ਸਵੱਛਤਾ ਜਾਗਰੂਕਤਾ, ਕਲਾ ਤੇ ਨਾਟਕ ਮੁਕਾਬਲੇ ਕਰਵਾਏ ਗਏ | ਆਰ.ਸੀ.ਐਫ. ਦੀ ਵਰਕਸ਼ਾਪ, ਦਫ਼ਤਰਾਂ ਤੇ ਕਲੋਨੀ ਵਿਚ ਸਫ਼ਾਈ ਲਈ ਨਿਸ਼ਾਨਬੱਧ ਸਥਾਨਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਵਿਸ਼ੇਸ਼ ਸਫ਼ਾਈ, ਕਚਰੇ ਤੇ ਬੇਲੋੜੀ ਸਮਗਰੀ ਨੂੰ ਹਟਾਉਣ, ਨਾਲੀਆਂ ਤੇ ਪਖਾਨਿਆਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ‘ਤੇ ਜ਼ੋਰ ਦਿੱਤਾ ਗਿਆ | ਆਰ.ਸੀ.ਐਫ. ਦੇ ਇਕ ਬੁਲਾਰੇ ਨੇ ਦੱਸਿਆ ਕਿ 17 ਸਤੰਬਰ ਤੋਂ ਸ਼ੁਰੂ ਹੋਇਆ ਇਹ ਅਭਿਆਨ 2 ਅਕਤੂਬਰ ਤੱਕ ਜਾਰੀ ਰਹੇਗਾ |
ਪਿਛਲੀ ਖ਼ਬਰ ਦਾਣਾ ਮੰਡੀ ਫੱਤੂਢੀਂਗਾ ਉੱਚਾ ਬੇਟ ਦੀਆਂ ਮੰਡੀਆਂ ’ਚੋਂ ਸਾਰੇ ਸ਼ੈਲਰ ਵਾਲੇ ਇੱਕ ਸਾਰ ਝੋਨੇ ਦੀ ਖ਼ਰੀਦ ਕਰਨ-ਆੜ੍ਹਤੀ ਐਸੋਸੀ... ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਕਿਸਾਨੀ ਮਸਲਿਆਂ ਨੂੰ ਲੈ ਕੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।