ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ ਸਾਢੇ 3 ਲੱਖ ਤੋਂ ਵੱਧ ਮਰੀਜ਼ਾਂ ਨੇ ਆਪਣਾ ਮੁਫ਼ਤ ਇਲਾਜ ਕਰਵਾਇਆ-ਇੰਡੀਅਨ
ਕਪੂਰਥਲਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਿੰਡ ਮਨਸੂਰਵਾਲ ’ਚ ਵਾਰਡ ਨੰਬਰ 18 ਤੋਂ ‘ਆਪ’ ਦੀ ਕੌਂਸਲਰ ਰਾਜ ਕੁਮਾਰੀ ਤੇ ਦਰਸ਼ਨ ਸਿੰਘ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਗੁਰਪਾਲ ਸਿੰਘ ਇੰਡੀਅਨ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਪਿੰਡ ਮਨਸੂਰਵਾਲ, ਨੂਰਪੁਰ ਦੋਨਾ, ਧੁਆਂਖੇ ਜਗੀਰ, ਧੁਆਂਖੇ ਨਿਸ਼ਾਨ ਤੇ ਮੈਣਵਾਂ ਦੇ 451 ਲਾਭਪਾਤਰੀਆਂ ਨੂੰ ਇਸ ਯੋਜਨਾ ਸਬੰਧੀ ਕਾਰਡ ਤਕਸੀਮ ਕੀਤੇ | ਸਮਾਗਮ ਨੂੰ ਸੰਬੋਧਨ ਕਰਦਿਆਂ ਇੰਡੀਅਨ ਨੇ ਕਿਹਾ ਕਿ ਹੁਣ ਤੱਕ ਇਸ ਯੋਜਨਾ ਤੋਂ ਪੰਜਾਬ ਵਿਚ 3 ਲੱਖ 53397 ਮਰੀਜ਼ਾਂ ਦਾ 1300 ਕਰੋੜ ਰੁਪਏ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ ਤੇ ਇਸ ਰਾਸ਼ੀ ਦਾ ਭੁਗਤਾਨ ਵੀ ਪੰਜਾਬ ਸਰਕਾਰ ਵਲੋਂ ਸਬੰਧਿਤ ਹਸਪਤਾਲਾਂ ਨੂੰ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ, ਇਸ ਲਈ ਲੋਕਾਂ ਤੱਕ ਵਧੀਆ ਤੇ ਸੁਚਾਰੂ ਸਿਹਤ ਸੇਵਾਵਾਂ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ | ਇਸ ਮੌਕੇ ਬੀ. ਡੀ.
ਇ
ਇਕ ਔਰਤ ਨੂੰ ਸਿਹਤ ਯੋਜਨਾ ਕਾਰਡ ਤਕਸੀਮ ਕਰਦੇ ਹੋਏ ਗੁਰਪਾਲ ਸਿੰਘ ਇੰਡੀਅਨ ਤੇ ਹੋਰ | ਤਸਵੀਰ. ਤਿਲਕਰਾਜ
25-09-2026
ਕਪੂਰਥਲਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਿੰਡ ਮਨਸੂਰਵਾਲ ’ਚ ਵਾਰਡ ਨੰਬਰ 18 ਤੋਂ ‘ਆਪ’ ਦੀ ਕੌਂਸਲਰ ਰਾਜ ਕੁਮਾਰੀ ਤੇ ਦਰਸ਼ਨ ਸਿੰਘ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਗੁਰਪਾਲ ਸਿੰਘ ਇੰਡੀਅਨ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਪਿੰਡ ਮਨਸੂਰਵਾਲ, ਨੂਰਪੁਰ ਦੋਨਾ, ਧੁਆਂਖੇ ਜਗੀਰ, ਧੁਆਂਖੇ ਨਿਸ਼ਾਨ ਤੇ ਮੈਣਵਾਂ ਦੇ 451 ਲਾਭਪਾਤਰੀਆਂ ਨੂੰ ਇਸ ਯੋਜਨਾ ਸਬੰਧੀ ਕਾਰਡ ਤਕਸੀਮ ਕੀਤੇ | ਸਮਾਗਮ ਨੂੰ ਸੰਬੋਧਨ ਕਰਦਿਆਂ ਇੰਡੀਅਨ ਨੇ ਕਿਹਾ ਕਿ ਹੁਣ ਤੱਕ ਇਸ ਯੋਜਨਾ ਤੋਂ ਪੰਜਾਬ ਵਿਚ 3 ਲੱਖ 53397 ਮਰੀਜ਼ਾਂ ਦਾ 1300 ਕਰੋੜ ਰੁਪਏ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ ਤੇ ਇਸ ਰਾਸ਼ੀ ਦਾ ਭੁਗਤਾਨ ਵੀ ਪੰਜਾਬ ਸਰਕਾਰ ਵਲੋਂ ਸਬੰਧਿਤ ਹਸਪਤਾਲਾਂ ਨੂੰ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ, ਇਸ ਲਈ ਲੋਕਾਂ ਤੱਕ ਵਧੀਆ ਤੇ ਸੁਚਾਰੂ ਸਿਹਤ ਸੇਵਾਵਾਂ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ | ਇਸ ਮੌਕੇ ਬੀ.ਡੀ.ਪੀ.ਓ. ਕਪੂਰਥਲਾ ਸ਼ਮਸ਼ੇਰ ਸਿੰਘ, ਹਰਦੀਪ ਕੌਰ, ਕਾਲਾ ਸੰਘਿਆਂ ਤੋਂ ਐਸ.ਐਮ.ਓ. ਡਾ. ਭੁਪਿੰਦਰਜੀਤ ਕੌਰ, ਡਾ. ਕਾਰਤਿਕ ਕਸ਼ਯਪ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਪੂਜਾ ਨੰਦਨ, ਸਲਵਿੰਦਰ ਕੌਰ, ਅਮਰੀਕ ਸਿੰਘ ਢਿੱਲੋਂ, ਚੇਅਰਮੈਨ ਸੁਖਦੇਵ ਸਿੰਘ, ਐਡਵੋਕੇਟ ਮਨਦੀਪ ਸਿੰਘ, ਯੂਥ ਆਗੂ ਸਾਰਾਂਸ਼ ਮਰਵਾਹਾ, ਸਰਪੰਚ ਤਰਲੋਚਨ ਸਿੰਘ, ਬਚਨ ਸਿੰਘ, ਹਰਪ੍ਰੀਤ ਸਿੰਘ ਵਾਲੀਆ, ਤਰਨਪ੍ਰੀਤ ਵਾਲੀਆ ਆਦਿ ਹਾਜ਼ਰ ਸਨ |