26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਗੁਰੂ ਗੋਬਿੰਦ ਸਿੰਘ ਜੀ ਡਾਇਲੈਸਿਸ ਯੂਨਿਟ ਜਲੰਧਰ ਵਲੋਂ ਮੁਫ਼ਤ ਸੇਵਾਵਾਂ ਸ਼ੁਰੂ ਹੋਣ ਨਾਲ ਲੋੜਵੰਦ ਮਰੀਜ਼ ਲਾਹਾ ਲੈ ਸਕਦੇ ਹਨ-ਮੰਨਣ, ਚੀਮਾ

ਭੁਲੱਥ, 25 ਸਤੰਬਰ (ਮਨਜੀਤ ਸਿੰਘ ਰਤਨ)-ਗੁਰੂ ਗੋਬਿੰਦ ਸਿੰਘ ਜੀ ਡਾਇਲੈਸਿਸ ਯੂਨਿਟ, ਸਿਵਲ ਹਸਪਤਾਲ ਜਲੰਧਰ ਵੱਲੋਂ ਮਰੀਜ਼ਾਂ ਲਈ ਆਪਣੀਆਂ ਮੁਫ਼ਤ ਡਾਇਲੈਸਿਸ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਕਿਸੇ ਵੀ ਲੋੜਵੰਦ ਮਰੀਜ਼ ਨੂੰ ਡਾਇਲੈਸਿਸ ਦੀ ਜ਼ਰੂਰਤ ਹੋਵੇ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਡਾਇਲੈਸਿਸ ਯੂਨਿਟ, ਸਿਵਲ ਹਸਪਤਾਲ ਜਲੰਧਰ ਨਾਲ ਸੰਪਰਕ ਕਰ ਸਕਦਾ ਹੈ | ਇਹ ਪ੍ਰਗਟਾਵਾ ਗੁਰੂ ਨਾਨਕ ਫ਼ਰੀ ਡਾਇਲੈਸਿਸ ਸੈਂਟਰ ਭੁਲੱਥ ਦੇ ਪ੍ਰਬੰਧਕ ਮਾਸਟਰ ਕਮਲਜੀਤ ਮੰਨਣ ਅਤੇ ਬਲਵਿੰਦਰ ਸਿੰਘ ਚੀਮਾ ਨੇ ਕੀਤਾ| ਉਨ੍ਹਾਂ ਦੱਸਿਆ ਕਿ ਇਸ ਯੂਨਿਟ ਵਿਚ ਰੋਜ਼ਾਨਾ ਲਗਭਗ 25 ਤੋਂ 30 ਮਰੀਜ਼ਾਂ ਦੀ ਡਾਇਲੈਸਿਸ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ | ਇਸ ਪਹਿਲਕਦਮੀ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਮਰੀਜ਼ਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ | ਇਸ ਸੇਵਾ ਦਾ ਮੁੱਖ ਉਦੇਸ਼ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਲੋੜਵੰਦ ਮਰੀਜ਼ਾਂ ਨੂੰ ਡਾਇਲੈਸਿਸ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ, ਤਾਂ ਜੋ ਕੋਈ ਵੀ ਮਰੀਜ਼ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ | ਯੂਨਿਟ ਵੱਲੋਂ ਮਰੀਜ਼ਾਂ ਦੀ ਸਿਹਤ ਸੰਭਾਲ ਦੇ ਨਾਲ-ਨਾਲ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਯੂਨਿਟ ਦੇ ਪ੍ਰਬੰਧਕ ਭਾਈ ਗੁਰਤਾਜ ਸਿੰਘ ਅਤੇ ਉਨ੍ਹਾਂ ਟੀਮ ਵਲੋਂ ਇਸ ਸੇਵਾ ਨੂੰ ਮੁੱਖ ਤੌਰ ‘ਤੇ ਮਰੀਜ਼ਾਂ ਦੀ ਭਲਾਈ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਚਲਾਇਆ ਜਾ ਰਿਹਾ ਹੈ|

ਅਜੀਤ ਡੈਸਕ 26-09-2026

ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪਾਵਰ ਲਿਫ਼ਟਿੰਗ ਮੁਕਾਬਲੇ ਗੁਰਾਇਆ ਜਿੰਮ ਨਡਾਲਾ ਵਿਖੇ 30 ਨੂੰ-ਗੁਰਾਇਆ ਅਗਲੀ ਖ਼ਬਰ ਚਾਕੂ ਮਾਰ ਕੇ ਕਤਲ ਕਰਨ ਸੰਬੰਧੀ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।