28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭਾਰਤੀ ਸਮਾਜ ਨਿਰਮਾਣ ਸੰਘ ਵਲੋਂ ਇੰਜ. ਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ

ਹੁਸੈਨਪੁਰ, 27 ਸਤੰਬਰ (ਤਰਲੋਚਨ ਸਿੰਘ ਸੋਢੀ)-ਭਾਰਤੀ ਸਮਾਜ ਨਿਰਮਾਣ ਸੰਘ ਯੂਨਿਟ (ਪੰਜਾਬ) ਵਲੋਂ ਇੰਜੀਨੀਅਰ ਜੀਤ ਸਿੰਘ ਦੀ ਸੇਵਾਮੁਕਤੀ ਸਬੰਧੀ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ (ਵਰਕਰ ਕਲੱਬ) ਆਰ. ਸੀ.

ਅਜੀਤ ਡੈਸਕ 28-09-2026
ਹੁਸੈਨਪੁਰ, 27 ਸਤੰਬਰ (ਤਰਲੋਚਨ ਸਿੰਘ ਸੋਢੀ)-ਭਾਰਤੀ ਸਮਾਜ ਨਿਰਮਾਣ ਸੰਘ ਯੂਨਿਟ (ਪੰਜਾਬ) ਵਲੋਂ ਇੰਜੀਨੀਅਰ ਜੀਤ ਸਿੰਘ ਦੀ ਸੇਵਾਮੁਕਤੀ ਸਬੰਧੀ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ (ਵਰਕਰ ਕਲੱਬ) ਆਰ. ਸੀ. ਐਫ਼. ਵਿਖੇ ਸਨਮਾਨ ਸਮਾਰੋਹ ਕੀਤਾ ਗਿਆ, ਜਿਸ ਦੌਰਾਨ ਇੰਜੀਨੀਅਰ ਜੀਤ ਸਿੰਘ, ਉਨ੍ਹਾਂ ਦੀ ਪਤਨੀ ਰਾਜਵੰਤ ਕੌਰ, ਧੀ ਪ੍ਰਭਜੋਤ ਕੌਰ, ਜਵਾਈ ਨਿਸ਼ਾਨਪ੍ਰੀਤ ਅਤੇ ਪੋਤੀ ਹੁਨਰਪ੍ਰੀਤ ਨੂੰ ਗੁਲਦਸਤੇ, ਹਾਰ, ਲੋਈ, ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਜੀਨੀਅਰ ਦਰਸ਼ਨ ਸਿੰਘ, ਆਲ ਇੰਡੀਆ ਐਸ. ਟੀ/ਐਸ. ਟੀ. ਐਸੋਸੀਏਸ਼ਨ ਦੇ ਜ਼ੋਨਲ ਸਕੱਤਰ ਆਰ. ਸੀ. ਮੀਨਾ, ਸਾਬਕਾ ਜ਼ੋਨਲ ਸਕੱਤਰ ਰਣਜੀਤ ਸਿੰਘ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮੌੜ, ਕੁਸ਼ਲ ਕੁਮਾਰ, ਰਾਜਕੁਮਾਰ ਪ੍ਰਜਾਪਤੀ, ਕਰਨ ਸਿੰਘ, ਨੀਰਜ ਅਤੇ ਜਸਪਾਲ ਸਿੰਘ ਆਦਿ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ | ਇਸ ਸਮਾਗਮ ਦੌਰਾਨ ਭਾਰਤੀ ਸਮਾਜ ਨਿਰਮਾਣ ਸੰਘ ਯੂਨਿਟ (ਪੰਜਾਬ) ਵਲੋਂ ਵਿਸ਼ੇਸ਼ ਤੌਰ ਕੀਤੇ ਗਏ ਸਨਮਾਨ ਤੇ ਧੰਨਵਾਦ ਕਰਦਿਆਂ ਇੰਜੀਨੀਅਰ ਜੀਤ ਸਿੰਘ ਨੇ ਕਿਹਾ ਇਸ ਮਿਲੇ ਮਾਣ ਸਨਮਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਸਾਰੀ ਜ਼ਿੰਦਗੀ ਹਮੇਸ਼ਾ ਯਾਦ ਰਹੇਗਾ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਰਣਜੀਤ ਸਿੰਘ, ਸੰਧੂਰਾ ਸਿੰਘ ਸ੍ਰੀ ਗੁਰੂ ਰਵਿਦਾਸ ਸੁਖਮਨੀ ਸੇਵਾ ਸੰਮਤੀ ਦੀ ਰਾਜਵਿੰਦਰ ਕੌਰ, ਹਰਭਜਨ ਕੌਰ, ਪ੍ਰਵੀਨ ਕੌਰ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਨਰੇਸ਼ ਕੁਮਾਰ, ਪਿ੍ਥੀ ਸਿੰਘ, ਵਿੱਕੀ ਕੁਮਾਰ, ਵੇਦ ਪ੍ਰਕਾਸ਼, ਕਰਮਜੀਤ ਸਿੰਘ ਮੱਟੂ, ਜਗਜੀਵਨ ਰਾਮ, ਹੈਪੀ ਰਾਮਜੀਤ ਸਿੰਘ, ਰਾਮਪ੍ਰੀਤ, ਰਾਜਿੰਦਰ ਕੁਮਾਰ, ਬੀਰ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਮਨੋਜ ਕੁਮਾਰ , ਮਾਸਟਰ ਜੀ ਮਾਸਟਰ ਜਸਵੀਰ ਚੰਦ, ਅਵਦੇਸ਼ ਕੁਮਾਰ, ਦੇਸ ਰਾਜ ਮੀਨਾ, ਦਿਲਕੁਸ਼ ਮੀਨਾ, ਸ਼ਿਵਰਾਜ ਮੀਨਾ, ਹਰੀਸ਼ ਕੁਮਾਰ, ਰਾਜ ਕੁਮਾਰ. ਮਨਜੀਤ ਸਿੰਘ, ਸੁਵਿੰਦਰ ਸਿੰਘ, ਸੁਖਵਿੰਦਰ ਟਿੱਬਾ, ਸੁਖਵੀਰ ਸਿੰਘ, ਪਰਮਜੀਤ ਕੌਰ, ਕੁਲਦੀਪ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ, ਮੋਨਾ ਸਿੱਧੂ, ਮਨਜਿੰਦਰ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ |
ਪਿਛਲੀ ਖ਼ਬਰ ਹਿੰਦੂ ਕੰਨਿਆ ਕਾਲਜ ਵਿਖੇ ਸਵੱਛਤਾ ਹੀ ਸੇਵਾ ਮਿਸ਼ਨ ਤਹਿਤ ਭਾਰਤ ਦੇ ਨਕਸ਼ੇ ਦੀ ਮਨੁੱਖੀ ਚੇਨ ਬਣਾਈ ਅਗਲੀ ਖ਼ਬਰ ਸਰਕਾਰੀ ਟਿਊਬਵੈੱਲ ’ਤੇ ਨਸ਼ਾ ਕਰਦੇ ਦੋ ਵਿਅਕਤੀ ਕਾਬੂ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।