29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮਲਕੀਤ ਰਘਬੋਤਰਾ ਨੇ ਵਾਰਡ ਨੰਬਰ 21 ਦੀਆਂ ਗਲੀਆਂ ’ਚ ਬੰਦ ਪਈਆਂ ਸਟਰੀਟ ਲਾਈਟਾਂ ਦੀ ਕਰਵਾਈ ਮੁਰੰਮਤ

ਫਗਵਾੜਾ, 28 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਵਾਰਡ ਨੰਬਰ 21 ਅਧੀਨ ਆਉਂਦੇ ਮੁਹੱਲਾ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ ਅਤੇ ਗੁਰੂ ਨਾਨਕਪੁਰਾ ਦੀਆਂ ਵੱਖ-ਵੱਖ ਗਲੀਆਂ ਵਿਚ ਲੰਮੇ ਸਮੇਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਕਾਰਪੋਰੇਸ਼ਨ ਵਲੋਂ ਮੁਰੰਮਤ ਕਰਵਾ ਕੇ ਚਾਲੂ ਕਰ ਦਿੱਤਾ ਗਿਆ ਹੈ | ਲਾਈਟਾਂ ਦੇ ਚਾਲੂ ਹੋਣ ਨਾਲ ਇਲਾਕੇ ਦੀਆਂ ਗਲੀਆਂ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਬਣਿਆ ਹਨੇਰਾ ਦੂਰ ਹੋਇਆ ਹੈ, ਜਿਸ ਨਾਲ ਮੁਹੱਲਾ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ | ਇਸ ਸਬੰਧੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਲਾਕਾ ਵਾਸੀਆਂ ਵੱਲੋਂ ਸਟਰੀਟ ਲਾਈਟਾਂ ਸਬੰਧੀ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਗਈ ਸੀ | ਇਸ ਤੋਂ ਬਾਅਦ ਉਨ੍ਹਾਂ ਨੇ ਲਾਈਟਾਂ ਦੀ ਮੈਂਟੀਨੈਂਸ ਕਰਨ ਵਾਲੀ ਟੀਮ ਨੂੰ ਨਾਲ ਲੈ ਕੇ ਖ਼ੁਦ ਇਲਾਕੇ ਦਾ ਦੌਰਾ ਕੀਤਾ ਅਤੇ ਲਗਾਤਾਰ ਦੋ ਦਿਨਾਂ ਵਿਚ ਬੰਦ ਪਈਆਂ ਲਾਈਟਾਂ ਦੀ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਚਾਲੂ ਕਰਵਾਇਆ | ਰਘਬੋਤਰਾ ਨੇ ਕਿਹਾ ਕਿ ਮੁਹੱਲਿਆਂ ਦੀਆਂ ਗਲੀਆਂ ਵਿਚ ਰਾਤ ਸਮੇਂ ਰੌਸ਼ਨੀ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਲੋਕਾਂ ਨੂੰ ਆਵਾਜਾਈ ਵਿਚ ਸਹੂਲਤ ਮਿਲਣ ਦੇ ਨਾਲ-ਨਾਲ ਸੁਰੱਖਿਆ ਦਾ ਅਹਿਸਾਸ ਵੀ ਹੁੰਦਾ ਹੈ |

ਅਜੀਤ ਡੈਸਕ 29-09-2026

ਪਿਛਲੀ ਖ਼ਬਰ ਜਸ਼ਨ-ਏ-ਇਨਕਲਾਬ ਸਮਾਗਮ ਲਈ ਨਡਾਲਾ ਤੋਂ ਕਾਫ਼ਲਾ ਲੁਧਿਆਣਾ ਰਵਾਨਾ ਅਗਲੀ ਖ਼ਬਰ ਪਰਾਲੀ ਸਾੜਨ ਤੋਂ ਰੋਕਣ ਲਈ ਤਹਿਸੀਲਦਾਰ ਭੁਲੱਥ ਵਲੋਂ ਨੰਬਰਦਾਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।