01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਨਤਮਸਤਕ ਹੋਣਾ ਮੇਰੇ ਲਈ ਵਡਭਾਗਾ-ਅਸ਼ੋਕ ਸਿਨ੍ਹਾ ਡੀ.ਜੀ.ਐਮ. ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਸੁਲਤਾਨਪੁਰ ਲੋਧੀ, 30 ਸਤੰਬਰ (ਨਰੇਸ਼ ਹੈਪੀ)-ਅਸ਼ੋਕ ਸਿਨ੍ਹਾ ਡੀ ਜੀ ਐਮ (ਕੁਆਲਿਟੀ ਕੰਟਰੋਲ) ਆਰ. ਓ.

ਅਜੀਤ ਡੈਸਕ 01-10-2026
ਸੁਲਤਾਨਪੁਰ ਲੋਧੀ, 30 ਸਤੰਬਰ (ਨਰੇਸ਼ ਹੈਪੀ)-ਅਸ਼ੋਕ ਸਿਨ੍ਹਾ ਡੀ ਜੀ ਐਮ (ਕੁਆਲਿਟੀ ਕੰਟਰੋਲ) ਆਰ.ਓ. ਚੰਡੀਗੜ੍ਹ, ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫ.ਸੀ.ਆਈ.) ਵੱਲੋਂ ਇਤਿਹਾਸਿਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮੱਥਾ ਟੇਕਿਆ ਗਿਆ | ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਵੱਲੋਂ ਸ੍ਰੀ ਬੇਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਭਾਈ ਚੰਚਲ ਸਿੰਘ ਨੇ ਡੀ.ਜੀ.ਐਮ. ਅਸ਼ੋਕ ਸਿਨ੍ਹਾ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਗੁਰੂ ਘਰ ਵੱਲੋਂ ਮਿਲੇ ਇਸ ਸਨਮਾਨ ਨੂੰ ਉਨ੍ਹਾਂ ਨੇ ਬਹੁਤ ਹੀ ਸਤਿਕਾਰ ਤੇ ਸ਼ਰਧਾ ਨਾਲ ਸਵੀਕਾਰ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਐਫ.ਸੀ.ਆਈ. ਦੇ ਅਸ਼ੋਕ ਸਿਨ੍ਹਾ ਡੀ.ਜੀ.ਐਮ. ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਆ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਣਾ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੈ | ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਉਨ੍ਹਾਂ ਨੂੰ ਉਸ ਪਾਵਨ ਧਰਤੀ ‘ਤੇ ਆ ਕੇ ਗੁਰੂ ਘਰ ਦੇ ਦਰਸ਼ਨ ਕਰਨ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਦਾ ਮੌਕਾ ਮਿਲਿਆ | ਇਸ ਮੌਕੇ ਐਡੀਸ਼ਨਲ ਮੈਨੇਜਰ ਵੱਲੋਂ ਡੀ.ਜੀ.ਐਮ. ਨੂੰ ਸਿਰੋਪਾਓ ਭੇਟ ਕਰਦਿਆਂ ਗੁਰੂ ਘਰ ਦੀਆਂ ਪਰੰਪਰਾਵਾਂ ਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮਹੇਸ਼ ਕੁਮਾਰ ਟੀ.ਏ.-1, ਆਰ.ਓ. ਚੰਡੀਗੜ੍ਹ, ਵਰੁਣ ਪ੍ਰਤਾਪ ਸਿੰਘ ਮੈਨੇਜਰ (ਕੁਆਲਿਟੀ ਕੰਟਰੋਲ ) ਐੱਫ.ਐੱਸ.ਡੀ. ਸੁਲਤਾਨਪੁਰ ਲੋਧੀ, ਮੈਨੇਜਰ ਡੀਪੂ ਨਵੀਨ ਮਾਲਵੀਆ, ਰਮਨ ਕੁਮਾਰ ਟਰਾਂਸਪੋਰਟ ਠੇਕੇਦਾਰ, ਉਦਯੋਗਪਤੀ ਕਾਨਵ ਧੀਰ, ਮਨਪ੍ਰੀਤ ਸਿੰਘ ਖਿੰਡਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਘਟੀਆ ਖਾਦਾਂ ਤੇ ਕਿਸਾਨਾਂ ਨੂੰ ਹੋਰ ਉਤਪਾਦ ਵੇਚਣ ਵਾਲੇ ਡੀਲਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ-ਡਾ. ਜਸਵਿੰਦਰ ਸਿੰਘ ਅਗਲੀ ਖ਼ਬਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸੁਚੇਤ ਕਰਨ ਲਈ ਸਹਾਇਕ ਰਜਿਸਟਰਾਰ ਵਲੋਂ ਸਭਾਵਾਂ ਦੇ ਸਕੱਤਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।