03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕਾਂਗਰਸ ਨੇ ਗਾਂਧੀ ਜੈਅੰਤੀ ਮੌਕੇ ਰਾਸ਼ਟਰ ਪਿਤਾ ਨੂੰ ਅਰਪਿਤ ਕੀਤੀਆਂ ਫ਼ੁੱਲ ਮਾਲਾਵਾਂ

ਫਗਵਾੜਾ, 2 ਅਕਤੂਬਰ (ਹਰਜੋਤ ਸਿੰਘ ਚਾਨਾ)-ਬਲਾਕ ਕਾਂਗਰਸ ਫਗਵਾੜਾ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਵ. ਲਾਲ ਬਹਾਦੁਰ ਸ਼ਾਸਤਰੀ ਦੀ ਜਨਮ ਜਯੰਤੀ ਮੌਕੇ ਸ਼ਰਧਾ ਦੇ ਫ਼ੁਲ ਭੇਂਟ ਕੀਤੇ ਗਏ | ਬਲਾਕ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਜ਼ਿਲ੍ਹਾ ਕਪੂਰਥਲਾ ਕਾਂਗਰਸ ਪ੍ਰਧਾਨ ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਟਾਊਨ ਹਾਲ ਵਿਖੇ ਪੁੱਜੇ | ਉਨ੍ਹਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲਮਾਲਾ ਭੇਟ ਕਰਨ ਉਪਰੰਤ ਕਿਹਾ ਕਿ ਮਹਾਤਮਾ ਗਾਂਧੀ ਨੇ ਸੱਚ, ਅਹਿੰਸਾ ਅਤੇ ਸਾਦਗੀ ਦੇ ਸਿਧਾਂਤਾਂ ਰਾਹੀਂ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ | ਉਨ੍ਹਾਂ ਦਾ ਜੀਵਨ ਤੇ ਵਿਚਾਰ ਅੱਜ ਵੀ ਪੂਰੀ ਦੁਨੀਆ ਲਈ ਪ੍ਰੇਰਣਾ ਦਾ ਸਰੋਤ ਹਨ | ਧਾਲੀਵਾਲ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ.

ਅਜੀਤ ਡੈਸਕ 03-10-2026
ਫਗਵਾੜਾ, 2 ਅਕਤੂਬਰ (ਹਰਜੋਤ ਸਿੰਘ ਚਾਨਾ)-ਬਲਾਕ ਕਾਂਗਰਸ ਫਗਵਾੜਾ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਵ. ਲਾਲ ਬਹਾਦੁਰ ਸ਼ਾਸਤਰੀ ਦੀ ਜਨਮ ਜਯੰਤੀ ਮੌਕੇ ਸ਼ਰਧਾ ਦੇ ਫ਼ੁਲ ਭੇਂਟ ਕੀਤੇ ਗਏ | ਬਲਾਕ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਜ਼ਿਲ੍ਹਾ ਕਪੂਰਥਲਾ ਕਾਂਗਰਸ ਪ੍ਰਧਾਨ ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਟਾਊਨ ਹਾਲ ਵਿਖੇ ਪੁੱਜੇ | ਉਨ੍ਹਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲਮਾਲਾ ਭੇਟ ਕਰਨ ਉਪਰੰਤ ਕਿਹਾ ਕਿ ਮਹਾਤਮਾ ਗਾਂਧੀ ਨੇ ਸੱਚ, ਅਹਿੰਸਾ ਅਤੇ ਸਾਦਗੀ ਦੇ ਸਿਧਾਂਤਾਂ ਰਾਹੀਂ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ | ਉਨ੍ਹਾਂ ਦਾ ਜੀਵਨ ਤੇ ਵਿਚਾਰ ਅੱਜ ਵੀ ਪੂਰੀ ਦੁਨੀਆ ਲਈ ਪ੍ਰੇਰਣਾ ਦਾ ਸਰੋਤ ਹਨ | ਧਾਲੀਵਾਲ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਲਾਲ ਬਹਾਦੁਰ ਸ਼ਾਸਤਰੀ ਨੂੰ ਵੀ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਕੀਤਾ | ਉਨ੍ਹਾਂ ਕਿਹਾ ਕਿ ਲਾਲ ਬਹਾਦੁਰ ਸ਼ਾਸਤਰੀ ਸਾਦਗੀ, ਇਮਾਨਦਾਰੀ ਅਤੇ ਦੇਸ਼ ਪ੍ਰਤੀ ਸਮਰਪਣ ਦੀ ਮਿਸਾਲ ਸਨ | ਉਨ੍ਹਾਂ ਨੇ ਮੁਸ਼ਕਲ ਦੌਰ ਵਿਚ ਦੇਸ਼ ਦੀ ਅਗਵਾਈ ਕਰਦਿਆਂ ਲੋਕਾਂ ਨੂੰ ਇੱਕਜੁੱਟ ਹੋ ਕੇ ਦੇਸ਼ ਦੀ ਤਰੱਕੀ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ | ਸਮੂਹ ਕਾਂਗਰਸੀ ਆਗੂਆਂ ਨੇ ਦੋਵਾਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਅਤੇ ਦੇਸ਼ ਲਈ ਦਿੱਤੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਗੁਰਜੀਤ ਪਾਲ ਵਾਲੀਆ, ਕੌਂਸਲਰ ਸੰਜੀਵ ਬੁੱਗਾ, ਸੁਸ਼ੀਲ ਮੈਨੀ, ਮੁਨੀਸ਼ ਪ੍ਰਭਾਕਰ, ਕੌਂਸਲਰ ਸੀਤਾ ਦੇਵੀ ਤੋਂ ਇਲਾਵਾ ਸ਼ਵਿੰਦਰ ਨਿਸ਼ਚਲ, ਵਿਨੋਦ ਵਿਰਮਾਨੀ, ਸੰਜੀਵ ਟੀਟੂ, ਤਜਿੰਦਰ ਬਾਵਾ, ਤੁਲਸੀ ਰਾਮ ਖੋਸਲਾ, ਕਰਮਜੀਤ ਬਿੱਟੂ, ਡਾ. ਰਮਨ ਸ਼ਰਮਾ, ਨਰਿੰਦਰ ਸਿੰਘ ਠੇਕੇਦਾਰ, ਹੈਪੀ ਡਾਬਰ, ਤਰਸੇਮ ਕਲੂਚਾ, ਨਰਿੰਦਰ ਸਿੰਘ, ਧੀਰਜ ਘਈ, ਮਨਜੀਤ ਮੇਹਮੀ ਆਦਿ ਕਾਂਗਰਸ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਗੱਡੀ ਪਾਰਕ ਕਰਨ ਨੂੰ ਲੈ ਕੇ ਭਾਜਪਾ ਆਗੂ ਦੇ ਦਫ਼ਤਰ ਬਾਹਰ ਹੰਗਾਮਾ ਅਗਲੀ ਖ਼ਬਰ ਪਾਣੀ ਡੋਲਣ ਨੂੰ ਲੈ ਕੇ ਹੋਈ ਲੜਾਈ ’ਚ ਇਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।