06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੁਖਦੀਪ ਸਿੰਘ ਵਾਲੀਆ ’ਤੇ ਹਮਲੇ ਦੀ ਐਫ.ਆਈ.ਆਰ . ਦਰਜ ਨਾ ਹੋਣ ਦੇ ਰੋਸ ਵਜੋਂ ਅਕਾਲੀ ਆਗੂਆਂ ਨੇ ਐੱਸ.ਪੀ. ਨੂੰ ਦਿੱਤਾ ਮੰਗ ਪੱਤਰ

ਫਗਵਾੜਾ, 5 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਯੂਥ ਅਕਾਲੀ ਦਲ ਫਗਵਾੜਾ ਦੇ ਪ੍ਰਧਾਨ ਸੁਖਦੀਪ ਸਿੰਘ ਵਾਲੀਆ ’ਤੇ 27 ਸਤੰਬਰ ਨੂੰ ਹੋਏ ਕਥਿਤ ਕਾਤਲਾਨਾ ਹਮਲੇ ਦੇ ਮਾਮਲੇ ਵਿਚ 8 ਦਿਨ ਬੀਤ ਜਾਣ ਦੇ ਬਾਵਜੂਦ ਐੱਫ. ਆਈ.

ਫਗਵਾੜਾ ਦੇ ਐਸ.ਪੀ. ਮੇਜਰ ਸਿੰਘ ਨੂੰ ਮੰਗ ਪੱਤਰ ਦੇਣ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਸ਼ਹਿਰੀ ਰਣਜੀਤ ਸਿੰਘ ਖੁਰਾਣਾ, ਹਲਕਾ ਇੰਚਾਰਜ ਦਿਹਾਤੀ ਰਾਜਿੰਦਰ ਸਿੰਘ ਚੰਦੀ ਤੇ ਹੋਰ ਸੀਨੀਅਰ ਆਗੂ ਤੇ ਵਰਕਰ | ਤਸਵੀਰ : ਵਾਲੀਆ 06-10-2026

ਫਗਵਾੜਾ, 5 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਯੂਥ ਅਕਾਲੀ ਦਲ ਫਗਵਾੜਾ ਦੇ ਪ੍ਰਧਾਨ ਸੁਖਦੀਪ ਸਿੰਘ ਵਾਲੀਆ ’ਤੇ 27 ਸਤੰਬਰ ਨੂੰ ਹੋਏ ਕਥਿਤ ਕਾਤਲਾਨਾ ਹਮਲੇ ਦੇ ਮਾਮਲੇ ਵਿਚ 8 ਦਿਨ ਬੀਤ ਜਾਣ ਦੇ ਬਾਵਜੂਦ ਐੱਫ.ਆਈ.ਆਰ. ਦਰਜ ਨਾ ਹੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫਗਵਾੜਾ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਫਗਵਾੜਾ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਵਿਚ ਸੀਨੀਅਰ ਅਹੁਦੇਦਾਰ ਤੇ ਵਰਕਰਾਂ ਵਲੋਂ ਐੱਸ.ਪੀ. ਫਗਵਾੜਾ ਨੂੰ ਮੰਗ ਪੱਤਰ ਦਿੱਤਾ ਗਿਆ | ਆਗੂਆਂ ਨੇ ਮਾਮਲੇ ਵਿਚ ਤੁਰੰਤ ਐੱਫ.ਆਈ.ਆਰ. ਦਰਜ ਕਰਕੇ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਖੁਰਾਣਾ ਅਤੇ ਚੰਦੀ ਨੇ ਦੱਸਿਆ ਕਿ ਬੀਤੀ 27 ਸਤੰਬਰ ਨੂੰ ਗੁਰਸਿਮਰ ਸਿੰਘ, ਪ੍ਰਦੀਪ ਸਿੰਘ ਅਤੇ ਵਿਸ਼ੂ ਘਈ ਵਲੋਂ ਸੁਖਦੀਪ ਸਿੰਘ ਵਾਲੀਆ ਦੀ ਹਵੇਲੀ ਵਿਚ ਜ਼ਬਰਦਸਤੀ ਦਾਖ਼ਲ ਹੋ ਕੇ ਉਸ ਨੂੰ ਜਾਨੋਂ ਮਾਰਨ ਦੀ ਨੀਯਤ ਦੇ ਨਾਲ ਗੰਭੀਰ ਸੱਟਾਂ ਮਾਰੀਆਂ ਗਈਆਂ | ਰਣਜੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਐੱਸ.ਪੀ. ਮੇਜਰ ਸਿੰਘ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਦੇ ਧਿਆਨ ਵਿਚ ਮਾਮਲਾ ਲਿਆਂਦਾ ਗਿਆ ਹੈ | ਐੱਸ.ਪੀ. ਮੇਜਰ ਸਿੰਘ ਨੇ ਡੀ.ਐੱਸ.ਪੀ. ਪਲਵਿੰਦਰ ਸਿੰਘ ਨੂੰ ਅੱਜ ਸ਼ਾਮ ਤੱਕ ਐੱਫ.ਆਈ.ਆਰ. ਦਰਜ ਕਰਨ ਤੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ | ਖੁਰਾਨਾ ਤੇ ਚੰਦੀ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਵਲੋਂ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ | ਲੇਕਿਨ ਫਿਰ ਵੀ ਜੇਕਰ ਮਾਮਲੇ ਵਿਚ ਹੋਰ ਦੇਰੀ ਕੀਤੀ ਗਈ ਜਾਂ ਪੀੜਤ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਚੁੱਪ ਨਹੀਂ ਬੈਠਣਗੇ | ਇਸ ਮੌਕੇ ਹਰਵਿੰਦਰ ਸਿੰਘ ਵਾਲੀਆਂ, ਬੀਬੀ ਸਰਬਜੀਤ ਕੌਰ, ਅਵਤਾਰ ਸਿੰਘ ਭੁੰਗਰਨੀ, ਬਹਾਦਰ ਸਿੰਘ ਸੰਗਤਪੁਰ, ਗੁਰਦੀਪ ਸਿੰਘ ਖੇੜਾ, ਪਿ੍ਤਪਾਲ ਸਿੰਘ ਮੰਗਾ, ਸਰੂਪ ਸਿੰਘ ਖਲਵਾੜਾ, ਗੁਰਮੀਤ ਸਿੰਘ ਬਡਵਾਲ, ਬਲਜਿੰਦਰ ਸਿੰਘ ਠੇਕੇਦਾਰ, ਸੁਖਬੀਰ ਸਿੰਘ ਕਿੰਨੜਾ, ਅੰਮਿ੍ਤਪਾਲ ਸਿੰਘ ਕੁਲਾਰ, ਬਿੰਦਰ ਸਿੰਘ ਰਾਵਲਪਿੰਡੀ, ਬਲਜੀਤ ਸਿੰਘ ਵਾਲੀਆਂ, ਅਵਤਾਰ ਸਿੰਘ ਮੰਗੀ, ਪਰਮਿੰਦਰ ਸਿੰਘ ਜੰਡੂ, ਗੁਰਮੀਤ ਸਿੰਘ ਰਾਵਲਪਿੰਡੀ, ਬਲਜਿੰਦਰ ਸਿੰਘ ਫ਼ਤਿਹਗੜ੍ਹ, ਸੁਰਿੰਦਰ ਸਿੰਘ ਪਾਹਵਾ, ਬਲਵੀਰ ਸਿੰਘ ਗੰਢਵਾ, ਰਜਿੰਦਰ ਸਿੰਘ ਖ਼ਾਲਸਾ, ਸੁਰਿੰਦਰ ਪਾਲ ਰਾਵਲਪਿੰਡੀ, ਜਸਵਿੰਦਰ ਸਿੰਘ ਭਗਤਪੁਰਾ, ਰਣਜੀਤ ਸਿੰਘ ਜੀਤੀ, ਡਾ. ਹਰਬੰਸ ਸਿੰਘ, ਦਵਿੰਦਰ ਸਿੰਘ, ਗਿਆਨ ਸਿੰਘ ਚਾਨਾ, ਪਰਮਜੀਤ ਸਿੰਘ ਆਜ਼ਾਦ, ਕੁਲਵਿੰਦਰ ਸਿੰਘ ਕਿੰਦਾਂ, ਸੁਰਿੰਦਰ ਸਿੰਘ ਦਰਵੇਸ਼ ਪਿੰਡ, ਸਰਬਜੀਤ ਸਿੰਘ ਕਾਕਾ ਤੇ ਹੋਰ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਭਗਵਾਨ ਵਾਲਮੀਕਿ ਮੰਦਰ ’ਚ ਲਾਸ਼ ਦੱਬਣ ’ਤੇ ਵਿਵਾਦ ਭਖਿਆ ਅਗਲੀ ਖ਼ਬਰ ਕਮਾਂਡੋ ਟਰੇਨਿੰਗ ਸੈਂਟਰ ’ਚ ਤਾਇਨਾਤ ਹੈੱਡ ਕਾਂਸਟੇਬਲ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।