07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪ੍ਰੀਤਾ ਲੀ ਲੈਸਨ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਐਚ.ਡੀ.ਐਫ.ਸੀ. ਬੈਂਕ ਦਾ ਵਿੱਦਿਅਕ ਦੌਰਾ

ਕਪੂਰਥਲਾ, 6 ਅਕਤੂਬਰ (ਸਡਾਨਾ)-ਪ੍ਰੀਤਾ ਲੀ ਲੈਸਨ ਸਕੂਲ ਦੇ ਵਿਦਿਆਰਥੀਆਂ ਨੇ ਸਥਾਨਕ ਐਚ. ਡੀ.

ਅਜੀਤ ਡੈਸਕ 07-10-2026
ਕਪੂਰਥਲਾ, 6 ਅਕਤੂਬਰ (ਸਡਾਨਾ)-ਪ੍ਰੀਤਾ ਲੀ ਲੈਸਨ ਸਕੂਲ ਦੇ ਵਿਦਿਆਰਥੀਆਂ ਨੇ ਸਥਾਨਕ ਐਚ.ਡੀ.ਐਫ.ਸੀ. ਬੈਂਕ ਦਾ ਵਿੱਦਿਅਕ ਦੌਰਾ ਕੀਤਾ | ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਬੈਂਕਿੰਗ ਪ੍ਰਣਾਲੀ ਅਤੇ ਵਿੱਤੀ ਪ੍ਰਬੰਧਨ ਬਾਰੇ ਵਿਹਾਰਿਕ ਜਾਣਕਾਰੀ ਪ੍ਰਦਾਨ ਕਰਨਾ ਸੀ | ਆਪਣੇ ਇਸ ਵਿੱਦਿਅਕ ਦੌਰੇ ਦੌਰਾਨ ਵਿਦਿਆਰਥੀਆਂ ਨੇ ਬੈਂਕ ਅਧਿਕਾਰੀਆਂ ਪਾਸੋਂ ਬੈਂਕਿੰਗ ਕਾਰਜਪ੍ਰਣਾਲੀ, ਬੱਚਤ, ਵਿੱਤੀ ਯੋਜਨਾਬੰਦੀ, ਲੈਣ ਦੇਣ ਅਤੇ ਡਿਜੀਟਲ ਬੈਂਕਿੰਗ ਵਰਗੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਲਈ | ਬੈਂਕ ਅਧਿਕਾਰੀਆਂ ਨਾਲ ਹੋਏ ਸੰਵਾਦ ਨੇ ਵਿਦਿਆਰਥੀਆਂ ਨੂੰ ਕਲਾਸ ਰੂਮ ਵਿਚ ਸਿੱਖਿਆ ਧਾਰਨਾਵਾਂ ਨੂੰ ਅਸਲ ਜੀਵਨ ਨਾਲ ਜੋੜਣ ਅਤੇ ਵਿੱਤੀ ਜਾਗਰੂਕਤਾ, ਜ਼ਿੰਮੇਵਾਰ, ਧਨ ਪ੍ਰਬੰਧਨ ਤੇ ਸਹੀ ਫ਼ੈਸਲੇ ਲੈਣ ਦੀ ਸਮਝ ਵਿਕਸਿਤ ਕਰਨ ਵਿਚ ਸਹਾਇਤਾ ਕੀਤੀ | ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਐਚ.ਡੀ.ਐਫ.ਸੀ. ਬੈਂਕ ਦੀ ਟੀਮ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਰੂਸ ਯੁਕਰੇਨ ਦੀ ਜੰਗ ’ਚ ਫਸੇ ਨੌਜਵਾਨ ਦੀ 9 ਮਹੀਨਿਆਂ ਬਾਅਦ ਹੋਈ ਘਰ ਵਾਪਸੀ ਅਗਲੀ ਖ਼ਬਰ ਮੰਡਕੁੱਲਾ ਦੀ ਸੁਮਨਦੀਪ ਕੌਰ ਨੂੰ ਸਰਕਾਰੀ ਕਾਲਜ ਅੰਮਿ੍ਤਸਰ ਵਿਖੇ ਐਮ. ਬੀ. ਬੀ. ਐਸ. ’ਚ ਦਾਖਲਾ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।