07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਉੱਗੀ ਵਿਖੇ ਖੁੱਗਰ ਪਰਿਵਾਰ ਵਲੋਂ ਕਰਵਾਈ ਮੀਟਿੰਗ ’ਚ ਰਾਣਾ ਰੰਧਾਵਾ ਹੋਏ ਸ਼ਾਮਿਲ

ਜਲੰਧਰ, 6 ਅਕਤੂਬਰ (ਜਸਪਾਲ ਸਿੰਘ)-ਹਲਕਾ ਨਕੋਦਰ ਦੇ ਪਿੰਡ ਉੱਗੀ ਵਿਖੇ ਖੁੱਗਰ ਪਰਿਵਾਰ ਵਲੋਂ ਕਰਵਾਈ ਗਈ ਭਰਵੀਂ ਮੀਟਿੰਗ ’ਚ ਸੀਨੀਅਰ ਕਾਂਗਰਸੀ ਆਗੂ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਖੁੱਗਰ ਪਰਿਵਾਰ ਇਸ ਹਲਕੇ ’ਚ ਇੱਕ ਉੱਘੇ ਸਮਾਜ ਸੇਵੀ, ਪ੍ਰਸਿੱਧ ਆਲੂ ਉਤਪਾਦਕ ਅਤੇ ਕਾਂਗਰਸ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਪਰਿਵਾਰ ਵਜੋਂ ਆਪਣੀ ਵਿਸ਼ੇਸ਼ ਪਹਿਚਾਣ ਰੱਖਦਾ ਹੈ ।

ਅਜੀਤ ਡੈਸਕ 07-10-2026
ਜਲੰਧਰ, 6 ਅਕਤੂਬਰ (ਜਸਪਾਲ ਸਿੰਘ)-ਹਲਕਾ ਨਕੋਦਰ ਦੇ ਪਿੰਡ ਉੱਗੀ ਵਿਖੇ ਖੁੱਗਰ ਪਰਿਵਾਰ ਵਲੋਂ ਕਰਵਾਈ ਗਈ ਭਰਵੀਂ ਮੀਟਿੰਗ ’ਚ ਸੀਨੀਅਰ ਕਾਂਗਰਸੀ ਆਗੂ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਖੁੱਗਰ ਪਰਿਵਾਰ ਇਸ ਹਲਕੇ ’ਚ ਇੱਕ ਉੱਘੇ ਸਮਾਜ ਸੇਵੀ, ਪ੍ਰਸਿੱਧ ਆਲੂ ਉਤਪਾਦਕ ਅਤੇ ਕਾਂਗਰਸ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਪਰਿਵਾਰ ਵਜੋਂ ਆਪਣੀ ਵਿਸ਼ੇਸ਼ ਪਹਿਚਾਣ ਰੱਖਦਾ ਹੈ । ਰਾਣਾ ਰੰਧਾਵਾ ਨੇ ਕਿਹਾ ਕਿ ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰਾਂ, ਪਤਵੰਤੇ ਸੱਜਣਾਂ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮਿਲਣ ਅਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ। ਮੀਟਿੰਗ ਦੌਰਾਨ ਇਲਾਕੇ ਦੇ ਲੋਕਾਂ ਨਾਲ ਜੁੜੇ ਵੱਖ-ਵੱਖ ਸਮਾਜਿਕ ਅਤੇ ਜਨਤਕ ਮਸਲਿਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ । ਇਸ ਭਰਵੀਂ ਮੀਟਿੰਗ ’ਚ ਰਵੀ ਖੁੱਗਰ, ਓਮ ਪ੍ਰਕਾਸ਼ ਖੁੱਗਰ, ਲੱਕੀ ਖੁੱਘਰ, ਰਾਹੁਲ ਖੁੱਗਰ, ਪਰਵੀਨ ਖੁੱਗਰ, ਰਾਜਨੇਸ਼ ਤਿਵਾੜੀ, ਪਰਵੀਨ ਕਲਰਾ, ਮੋਨੂੰ ਕਲਰਾ, ਰਾਜੂ ਗੁੰਬਰ, ਲਾਡੀ ਗੁੰਬਰ, ਪਵਨ ਗੁੰਬਰ, ਮੁਖਾ ਅਦਿਤੀ ਖੁੱਘਰ, ਮਮਤਾ ਖੁੱਘਰ, ਸ਼ਿਵਾਨੀ ਖੁੱਘਰ ਅਤੇ ਸ਼ਿਖਾ ਮੱਦਾਨ (ਪੰਚ) ਸਮੇਤ ਪਿੰਡ ਦੇ ਹੋਰ ਪਤਵੰਤੇ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ। ਇਸ ਮੌਕੇ ਰਾਣਾ ਰੰਧਾਵਾ ਨੇ ਕਿਹਾ ਕਿ ਲੋਕਾਂ ਨਾਲ ਮਜ਼ਬੂਤ ਰਿਸ਼ਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਬਣਦੀ ਥਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਹਮੇਸ਼ਾ ਪਹਿਲ ਰਹੇਗੀ ।
ਪਿਛਲੀ ਖ਼ਬਰ ਪਾਲਾ ਜਲਾਲਪੁਰ ਵਲੋਂ ਪਿੰਡ ਬਿੱਲੀ ਬੜੈਚ ਵਿਖੇ ਖੇਡ ਮੈਦਾਨ ਨੌਜਵਾਨਾਂ ਨੂੰ ਸਮਰਪਿਤ ਅਗਲੀ ਖ਼ਬਰ ਡੀ.ਏ.ਵੀ. ਕਾਲਜ ਨਕੋਦਰ ਵਲੋਂ ਚੰਡੀਗੜ੍ਹ ਦੇ ਸਿੱਖਿਆਦਾਇਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।