14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਡਾਲਾ ਕਾਲਜ ਤੇ ਕਾਲਜੀਏਟ ਸਕੂਲ ਦਾ ‘ਕਾਲਜ ਫੈਸਟ-2026’ ਕਰਵਾਇਆ

ਨਡਾਲਾ, 13 ਅਕਤੂਬਰ (ਰਘਬਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ‘ਕਾਲਜ ਫੈਸਟ 2026’ ਕਾਲਜ ਅਤੇ ਕਾਲਜੀਏਟ ਸਕੂਲ ਵਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ | ਜਿਸ ਵਿੱਚ ਕਾਲਜ ਅਤੇ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ | ਇਹਨਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਨ, ਗਰੁੱਪ ਅਤੇ ਸੋਲੋ, ਗੀਤ ਅਤੇ ਲੋਕਗੀਤ (ਗਰੁੱਪ ਤੇ ਸੋਲੋ), ਕਵਿਤਾ ਉਚਾਰਣ, ਭਾਸ਼ਣ ਪ੍ਰਤੀਯੋਗਤਾ, ਪੰਜਾਬੀ ਪਹਿਰਾਵਾ (ਫੈਂਸੀ ਡਰੈੱਸ), ਗਰੁੱਪ ਡਾਂਸ, ਗਿੱਧਾ ਅਤੇ ਲੋਕ-ਨਾਚ ਮੁਕਾਬਲੇ ਕਰਵਾਏ ਗਏ | ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਕਰਨ ਲਈ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਦੇ ਮਿਊਜ਼ਿਕ ਵਿਭਾਗ ਦੇ ਲੈਕਚਰਾਰ ਗੁਰਦੀਪ ਕੌਰ ਅਤੇ ਅਧਿਆਪਕ ਵਰਿੰਦਰ ਸਿੰਘ ਆਰਮੀ ਪਬਲਿਕ ਸਕੂਲ ਵਿਸ਼ੇਸ਼ ਤੌਰ ਤੇ ਪਹੁੰਚੇ | ਸ਼ਬਦ ਗਾਇਨ ਵਿਚ ਨਵਪ੍ਰੀਤ ਕੌਰ ਬੀ. ਸੀ.

ਅਜੀਤ ਡੈਸਕ 14-10-2026
ਨਡਾਲਾ, 13 ਅਕਤੂਬਰ (ਰਘਬਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ‘ਕਾਲਜ ਫੈਸਟ 2026’ ਕਾਲਜ ਅਤੇ ਕਾਲਜੀਏਟ ਸਕੂਲ ਵਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ | ਜਿਸ ਵਿੱਚ ਕਾਲਜ ਅਤੇ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ | ਇਹਨਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਨ, ਗਰੁੱਪ ਅਤੇ ਸੋਲੋ, ਗੀਤ ਅਤੇ ਲੋਕਗੀਤ (ਗਰੁੱਪ ਤੇ ਸੋਲੋ), ਕਵਿਤਾ ਉਚਾਰਣ, ਭਾਸ਼ਣ ਪ੍ਰਤੀਯੋਗਤਾ, ਪੰਜਾਬੀ ਪਹਿਰਾਵਾ (ਫੈਂਸੀ ਡਰੈੱਸ), ਗਰੁੱਪ ਡਾਂਸ, ਗਿੱਧਾ ਅਤੇ ਲੋਕ-ਨਾਚ ਮੁਕਾਬਲੇ ਕਰਵਾਏ ਗਏ | ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਕਰਨ ਲਈ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਦੇ ਮਿਊਜ਼ਿਕ ਵਿਭਾਗ ਦੇ ਲੈਕਚਰਾਰ ਗੁਰਦੀਪ ਕੌਰ ਅਤੇ ਅਧਿਆਪਕ ਵਰਿੰਦਰ ਸਿੰਘ ਆਰਮੀ ਪਬਲਿਕ ਸਕੂਲ ਵਿਸ਼ੇਸ਼ ਤੌਰ ਤੇ ਪਹੁੰਚੇ | ਸ਼ਬਦ ਗਾਇਨ ਵਿਚ ਨਵਪ੍ਰੀਤ ਕੌਰ ਬੀ.ਸੀ.ਏ ਸਮੈਸਟਰ ਪੰਜਵਾਂ, ਲੋਕ ਗੀਤ ਵਿੱਚ ਮਨਪ੍ਰੀਤ ਕੌਰ ਬੀ.ਸੀ.ਏ ਸਮੈਸਟਰ ਪੰਜਵਾਂ, ਕਵਿਤਾ ਉਚਾਰਣ ਵਿੱਚ ਸੰਦੀਪ ਕੌਰ ਬੀ.ਏ. ਸਮੈਸਟਰ ਤੀਜਾ, ਭਾਸ਼ਣ ਪ੍ਰਤੀਯੋਗਤਾ ਵਿੱਚ ਜਗਨਦੀਪ ਕੌਰ, ਬੀਸੀਏ ਸਮੈਸਟਰ ਪਹਿਲਾ ਨੇ, ਪਹਿਲਾ-ਪਹਿਲਾਂ ਸਥਾਨ ਹਾਸਲ ਕੀਤਾ | ਇਸੇ ਤਰਾਂ ਫੈਂਸੀ ਡਰੈੱਸ ਵਿੱਚ ਮਨਪ੍ਰੀਤ ਕੌਰ ਬੀਸੀਏ ਸਮੈਸਟਰ ਪਹਿਲਾ ਖੁਸ਼ਮਨਪ੍ਰੀਤ ਅਤੇ ਜਗਨਦੀਪ ਕੌਰ ਨੇ ਮੈਡਲ ਪ੍ਰਾਪਤ ਕੀਤੇ | ਸੋਲੋ ਡਾਂਸ ਵਿੱਚ ਜਗਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਗਰੁੱਪ ਡਾਂਸ ਵਿੱਚ ਬੀ.ਕਾਮ ਸਮੈਸਟਰ ਪੰਜਵਾਂ (ਮਨਦੀਪ ਗਰੁੱਪ) ਤੇ ਉਸ ਦੀਆਂ ਸਾਥਣਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਮੁਕਾਬਲੇ ਨੂੰ ਸਫਲ ਬਣਾਇਆ | ਇਸੇ ਤਰਾਂ ਕਾਲਜੀਏਟ ਸਕੂਲ ਦੇ ਵਿਦਿਆਰਥੀ ਸੁਪਰਬਾ +1 ਕਾਮਰਸ ਨੇ ਫੈਂਸੀ ਡਰੈੱਸ, ਗਰੁੱਪ ਡਾਂਸ, ਭਾਸ਼ਣ ਪ੍ਰਤੀਯੋਗਤਾ ਵਿੱਚ ਅਮਨਜੋਤ ਕੌਰ +1 ਕਾਮਰਸ, ਕਵਿਤਾ ਉਚਾਰਣ ਚ ਹਰਮਨਪ੍ਰੀਤ ਕੌਰ +1 ਆਰਟਸ, ਲੋਕਗੀਤ ਵਿੱਚ ਲਵਪ੍ਰੀਤ ਲੱਛਮੀ ਤੇ ਮਨਪ੍ਰੀਤ ਕੌਰ ਨੇ ਪਹਿਲਾ ਪਹਿਲਾ ਸਥਾਨ ਹਾਸਲ ਕੀਤਾ | ਸਮਾਗਮ ਦਾ ਆਰੰਭ ਸ਼ਬਦ ਗਾਇਨ ਕਰਨ ਨਾਲ ਕੀਤਾ ਗਿਆ | ਸਮਾਗਮ ਦੇ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਕਲਾਕਾਰ ਜੱਗੀ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਆਪਣੇ ਲਿਖੇ ਗਾਣਿਆਂ ਨਾਲ ਵਿਦਿਆਰਥੀਆਂ ਨੂੰ ਝੂਮਣ ਲਾ ਦਿੱਤਾ | ਇਸਤੋਂ ਇਲਾਵਾ ਉਨ੍ਹਾਂ ਨੇ ਕਾਲਜ ਸਮੇਂ ਦੌਰਾਨ ਬਿਤਾਏ ਪਲਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਵਿਦਿਆਰਥੀਆਂ ਨੂੰ ਵੱਧ-ਵੱਧ ਤੋਂ ਮਿਹਨਤ ਕਰਕੇ ਪੜਾਈ ਕਰਨ ਤੇ ਯੁਵਕ ਸਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਉਪਰੰਤ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਜਗਬੀਰ ਭੁੱਲਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਸਮਾਗਮ ਦੇ ਅੰਤ ਵਿਚ ਕਾਲਜ ਵਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਅਵਸਰ ਤੇ ਡਾ. ਨਵਪ੍ਰੀਤ ਕੌਰ, ਡਾ. ਨਵਨੀਤ ਸਿੰਘ, ਪ੍ਰੋ. ਸਰਬਜੀਤ ਸਿੰਘ (ਕੋਆਰਡੀਨੇਟਰ ਸਕੂਲ), ਪ੍ਰੋ. ਅਮਨਪ੍ਰੀਤ ਰਾਣਾ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਕਮਲਜੀਤ, ਪ੍ਰੋ. ਜਸਪਿੰਦਰ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਗਗਨ, ਪ੍ਰੋ. ਬਲਵਿੰਦਰ ਕੌਰ, ਲੈਕਚਰਾਰ ਮਨਪ੍ਰੀਤ ਕੌਰ, ਲੈਕਚਰਾਰ ਦਵਿੰਦਰ ਕੌਰ, ਅਤੇ ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਸਮੇਤ ਕਾਲਜ ਅਤੇ ਕਾਜਲੀਏਟ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ | ਸਟੇਜ ਦਾ ਸੰਚਾਲਨ ਡਾ. ਰਣਜੀਤ ਕੌਰ, ਪ੍ਰੋ. ਜਸਵਿੰਦਰ ਕੌਰ ਅਤੇ ਲੈਕਚਰਾਰ ਬਲਜਿੰਦਰ ਕੌਰ ਨੇ ਸਾਂਝੇ ਤੌਰ ਤੇ ਕੀਤਾ |
ਪਿਛਲੀ ਖ਼ਬਰ ਪੰਜਾਬ ਜਲ ਖੇਡਾਂ ਦੇ ਖੇਤਰ ’ਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਮੋਹਰੀ ਸੂਬਾ ਬਣ ਕੇ ਉਭਰੇਗਾ : ਕੁਲਤਾਰ ਸਿੰਘ ਸੰਧਵਾਂ ਅਗਲੀ ਖ਼ਬਰ ਨਵੇਂ ਮੋਬਾਈਲ ਦੀ ਖ਼ਰੀਦ ’ਤੇ 9 ਨਰਾਤਿਆਂ ’ਚ 9 ਗਿਫ਼ਟ ਦਿੱਤੇ ਜਾ ਰਹੇ : ਅਰੋੜਾ ਬ੍ਰਦਰਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।