ਦਾਣਾ ਮੰਡੀ ’ਚ ਨਮੀ ਮਾਪਣ ਲਈ ਵਰਤੀਆਂ ਜਾਂਦੀਆਂ ਹੈਂਡੀ ਤੇ ਡਿਜੀਟਲ ਮਸ਼ੀਨਾਂ ਦੀ ਜਾਂਚ ਕਰਵਾਈ ਜਾਵੇ-ਗੁਰਦੀਪ ਸਿੰਘ ਭੰਡਾਲ
ਕਪੂਰਥਲਾ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਅੱਜ ਦਾਣਾ ਮੰਡੀ ਕਪੂਰਥਲਾ ਦਾ ਦੌਰਾ ਕਰਕੇ ਝੋਨੇ ਦੀ ਨਮੀ ਮਾਪਣ ਵਾਲੀਆਂ ਡਿਜੀਟਲ ਮਸ਼ੀਨਾਂ ਵਿਚ ਕਥਿਤ ਤੌਰ ’ਤੇ ਖ਼ਰਾਬੀ ਤੇ ਹੈਂਡੀ ਮਸ਼ੀਨਾਂ ਦੀ ਵਰਤੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕੀਤੇ | ਅਕਾਲੀ ਆਗੂ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਨਮੀ ਮਾਪਣ ਵਾਲੀਆਂ ਹਾਈਟੈੱਕ ਡਿਜੀਟਲ ਮਸ਼ੀਨਾਂ ਕਥਿਤ ਤੌਰ ’ਤੇ ਖ਼ਰਾਬ ਹੋ ਚੁੱਕੀਆਂ ਹਨ ਕਿਉਂਕਿ ਇਨ੍ਹਾਂ ਮਸ਼ੀਨਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਨਾ ਤਾਂ ਉਹਨਾ ਨੂੰ ਲੋੜੀਂਦੀ ਸਿਖਲਾਈ ਦਿੱਤੀ ਗਈ ਤੇ ਨਾ ਹੀ ਇਸ ਨੂੰ ਚਲਾਉਣ ਵਾਲੇ ਮਾਹਿਰ ਵਿਅਕਤੀ ਮੁਹੱਈਆ ਕਰਵਾਏ ਗਏ | ਉਨ੍ਹਾਂ ਕਿਹਾ ਕਿ ਜੇਕਰ ਨਮੀ ਮਾਪਣ ਵਾਲੀਆਂ ਮਸ਼ੀਨਾਂ ਖ਼ਰਾਬ ਹਨ ਤਾਂ ਦਾਣਾ ਮੰਡੀ ਵਿਚ ਪਿਛਲੇ ਦਿਨਾਂ ਵਿਚ ਹੋਏ ਝੋਨੇ ਦੀ ਖ਼ਰੀਦ ਦੀ ਨਮੀ ਕਿਵੇਂ ਜਾਂਚ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇਕਰ ਮਸ਼ੀਨਾਂ ਵਿਚ ਕੋਈ ਤਕਨੀਕੀ ਖ਼ਰਾਬੀ ਸੀ ਤਾਂ ਇਨ੍ਹਾਂ ਨੂੰ ਠੀਕ ਕਿਉਂ ਨਹੀਂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਦਾਣਾ ਮੰਡੀ ਦੇ ਦੌਰੇ ਦੌਰਾਨ ਉਨ੍ਹਾਂ ਝੋਨੇ ਦੀ ਨਮੀ ਮਾਪਣ ਵਾਲੀਆਂ ਡਿਜੀਟਲ ਮਸ਼ੀਨਾਂ ਖ਼ਰਾਬ ਹੋਣ ਦਾ ਮਾਮਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦੇ ਧਿਆਨ ਵਿਚ ਲਿਆਂਦਾ ਤੇ ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿਵਾਇਆ | ਗੁਰਦੀਪ ਸਿੰਘ ਭੰਡਾਲ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਾਣਾ ਮੰਡੀ ਵਿਚ ਨਮੀ ਮਾਪਣ ਵਾਲੀਆਂ ਕਥਿਤ ਤੌਰ ‘ਤੇ ਖ਼ਰਾਬ ਹੋਈਆਂ ਮਸ਼ੀਨਾਂ ਤੇ ਮੰਡੀ ਵਿਚ ਵਰਤੀਆਂ ਜਾਂਦੀਆਂ ਹੈਾਡੀ ਮਸ਼ੀਨਾਂ ਦੀ ਜਾਂਚ ਕਰਵਾਈ ਜਾਵੇ | ਇਸ ਸਬੰਧੀ ‘ਅਜੀਤ’ ਵਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨਾਲ ਫੋਨ ‘ਤੇ ਗੱਲਬਾਤ ਕੀਤੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਤੇ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ | ਉਨ੍ਹਾਂ ਕਿਹਾ ਕਿ ਜੇਕਰ ਮਸ਼ੀਨਾਂ ਖ਼ਰਾਬ ਸਨ ਤਾਂ ਉਸਨੂੰ ਠੀਕ ਕਿਉਂ ਨਹੀਂ ਕਰਵਾਇਆ ਗਿਆ | ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਮੰਡੀ ਦੇ ਦੌਰੇ ਤੋਂ ਬਾਅਦ ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਉਹ ਦਾਣਾ ਮੰਡੀ ਵਿਚ ਵਰਤੀਆਂ ਜਾਂਦੀਆਂ ਨਮੀ ਮਾਪਣ ਵਾਲੀਆਂ ਡਿਜੀਟਲ ਮਸ਼ੀਨਾਂ ਦੇ ਖ਼ਰਾਬ ਹੋਣ ਤੇ ਹੈਾਡੀ ਮਸ਼ੀਨਾਂ ਦੀ ਵਰਤੋਂ ਦੀ ਜਾਂਚ ਕਰਵਾਉਣ ਲਈ 17 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਲਿਖਤੀ ਸ਼ਿਕਾਇਤ ਦੇਣਗੇ | ਡਿਜੀਟਲ ਮਸ਼ੀਨਾਂ ਦੀ ਵਰਤੋਂ ਨਾ ਕਰਕੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਅਕਾਲੀ ਆਗੂ ਨੇ ਦੱਸਿਆ ਕਿ ਉਨ੍ਹਾਂ ਦਾਣਾ ਮੰਡੀ ਵਿਚ ਪਹਿਲਾਂ ਹੈਂਡੀ ਮਸ਼ੀਨਾਂ ਨਾਲ ਇਕ ਝੋਨੇ ਦੀ ਢੇਰੀ ਦੀ ਨਮੀ ਮਾਪੀ ਜੋ 20 ਆਈ, ਜਦੋਂ ਇਸੇ ਝੋਨੇ ਢੇਰੀ ਤੋਂ 1620 ਨੰਬਰ ਡਿਜੀਟਲ ਮਸ਼ੀਨ ਨਾਲ ਨਮੀ ਦੀ ਜਾਂਚ ਕੀਤੀ ਗਈ ਤਾਂ ਉਹ 16. 5 ਦਰਜ ਕੀਤੀ ਗਈ | ਇਸੇ ਤਰ੍ਹਾਂ ਮਾਰਕੀਟ ਕਮੇਟੀ ਦੀ ਇਕ ਹੋਰ ਡਿਜੀਟਲ ਮਸ਼ੀਨ ਨੰਬਰ 1720 ਨਾਲ ਜਦੋਂ ਇਸੇ ਝੋਨੇ ਦੀ ਢੇਰੀ ਦੀ ਨਮੀ ਮਾਪੀ ਗਈ ਤਾਂ 16.
ਕਪੂਰਥਲਾ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਅੱਜ ਦਾਣਾ ਮੰਡੀ ਕਪੂਰਥਲਾ ਦਾ ਦੌਰਾ ਕਰਕੇ ਝੋਨੇ ਦੀ ਨਮੀ ਮਾਪਣ ਵਾਲੀਆਂ ਡਿਜੀਟਲ ਮਸ਼ੀਨਾਂ ਵਿਚ ਕਥਿਤ ਤੌਰ ’ਤੇ ਖ਼ਰਾਬੀ ਤੇ ਹੈਂਡੀ ਮਸ਼ੀਨਾਂ ਦੀ ਵਰਤੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕੀਤੇ | ਅਕਾਲੀ ਆਗੂ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਨਮੀ ਮਾਪਣ ਵਾਲੀਆਂ ਹਾਈਟੈੱਕ ਡਿਜੀਟਲ ਮਸ਼ੀਨਾਂ ਕਥਿਤ ਤੌਰ ’ਤੇ ਖ਼ਰਾਬ ਹੋ ਚੁੱਕੀਆਂ ਹਨ ਕਿਉਂਕਿ ਇਨ੍ਹਾਂ ਮਸ਼ੀਨਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਨਾ ਤਾਂ ਉਹਨਾ ਨੂੰ ਲੋੜੀਂਦੀ ਸਿਖਲਾਈ ਦਿੱਤੀ ਗਈ ਤੇ ਨਾ ਹੀ ਇਸ ਨੂੰ ਚਲਾਉਣ ਵਾਲੇ ਮਾਹਿਰ ਵਿਅਕਤੀ ਮੁਹੱਈਆ ਕਰਵਾਏ ਗਏ | ਉਨ੍ਹਾਂ ਕਿਹਾ ਕਿ ਜੇਕਰ ਨਮੀ ਮਾਪਣ ਵਾਲੀਆਂ ਮਸ਼ੀਨਾਂ ਖ਼ਰਾਬ ਹਨ ਤਾਂ ਦਾਣਾ ਮੰਡੀ ਵਿਚ ਪਿਛਲੇ ਦਿਨਾਂ ਵਿਚ ਹੋਏ ਝੋਨੇ ਦੀ ਖ਼ਰੀਦ ਦੀ ਨਮੀ ਕਿਵੇਂ ਜਾਂਚ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇਕਰ ਮਸ਼ੀਨਾਂ ਵਿਚ ਕੋਈ ਤਕਨੀਕੀ ਖ਼ਰਾਬੀ ਸੀ ਤਾਂ ਇਨ੍ਹਾਂ ਨੂੰ ਠੀਕ ਕਿਉਂ ਨਹੀਂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਦਾਣਾ ਮੰਡੀ ਦੇ ਦੌਰੇ ਦੌਰਾਨ ਉਨ੍ਹਾਂ ਝੋਨੇ ਦੀ ਨਮੀ ਮਾਪਣ ਵਾਲੀਆਂ ਡਿਜੀਟਲ ਮਸ਼ੀਨਾਂ ਖ਼ਰਾਬ ਹੋਣ ਦਾ ਮਾਮਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦੇ ਧਿਆਨ ਵਿਚ ਲਿਆਂਦਾ ਤੇ ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿਵਾਇਆ | ਗੁਰਦੀਪ ਸਿੰਘ ਭੰਡਾਲ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਾਣਾ ਮੰਡੀ ਵਿਚ ਨਮੀ ਮਾਪਣ ਵਾਲੀਆਂ ਕਥਿਤ ਤੌਰ ‘ਤੇ ਖ਼ਰਾਬ ਹੋਈਆਂ ਮਸ਼ੀਨਾਂ ਤੇ ਮੰਡੀ ਵਿਚ ਵਰਤੀਆਂ ਜਾਂਦੀਆਂ ਹੈਾਡੀ ਮਸ਼ੀਨਾਂ ਦੀ ਜਾਂਚ ਕਰਵਾਈ ਜਾਵੇ | ਇਸ ਸਬੰਧੀ ‘ਅਜੀਤ’ ਵਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨਾਲ ਫੋਨ ‘ਤੇ ਗੱਲਬਾਤ ਕੀਤੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਤੇ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ | ਉਨ੍ਹਾਂ ਕਿਹਾ ਕਿ ਜੇਕਰ ਮਸ਼ੀਨਾਂ ਖ਼ਰਾਬ ਸਨ ਤਾਂ ਉਸਨੂੰ ਠੀਕ ਕਿਉਂ ਨਹੀਂ ਕਰਵਾਇਆ ਗਿਆ | ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਮੰਡੀ ਦੇ ਦੌਰੇ ਤੋਂ ਬਾਅਦ ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਉਹ ਦਾਣਾ ਮੰਡੀ ਵਿਚ ਵਰਤੀਆਂ ਜਾਂਦੀਆਂ ਨਮੀ ਮਾਪਣ ਵਾਲੀਆਂ ਡਿਜੀਟਲ ਮਸ਼ੀਨਾਂ ਦੇ ਖ਼ਰਾਬ ਹੋਣ ਤੇ ਹੈਾਡੀ ਮਸ਼ੀਨਾਂ ਦੀ ਵਰਤੋਂ ਦੀ ਜਾਂਚ ਕਰਵਾਉਣ ਲਈ 17 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਲਿਖਤੀ ਸ਼ਿਕਾਇਤ ਦੇਣਗੇ | ਡਿਜੀਟਲ ਮਸ਼ੀਨਾਂ ਦੀ ਵਰਤੋਂ ਨਾ ਕਰਕੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਅਕਾਲੀ ਆਗੂ ਨੇ ਦੱਸਿਆ ਕਿ ਉਨ੍ਹਾਂ ਦਾਣਾ ਮੰਡੀ ਵਿਚ ਪਹਿਲਾਂ ਹੈਂਡੀ ਮਸ਼ੀਨਾਂ ਨਾਲ ਇਕ ਝੋਨੇ ਦੀ ਢੇਰੀ ਦੀ ਨਮੀ ਮਾਪੀ ਜੋ 20 ਆਈ, ਜਦੋਂ ਇਸੇ ਝੋਨੇ ਢੇਰੀ ਤੋਂ 1620 ਨੰਬਰ ਡਿਜੀਟਲ ਮਸ਼ੀਨ ਨਾਲ ਨਮੀ ਦੀ ਜਾਂਚ ਕੀਤੀ ਗਈ ਤਾਂ ਉਹ 16.5 ਦਰਜ ਕੀਤੀ ਗਈ | ਇਸੇ ਤਰ੍ਹਾਂ ਮਾਰਕੀਟ ਕਮੇਟੀ ਦੀ ਇਕ ਹੋਰ ਡਿਜੀਟਲ ਮਸ਼ੀਨ ਨੰਬਰ 1720 ਨਾਲ ਜਦੋਂ ਇਸੇ ਝੋਨੇ ਦੀ ਢੇਰੀ ਦੀ ਨਮੀ ਮਾਪੀ ਗਈ ਤਾਂ 16.8 ਆਈ | ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵਲੋਂ ਨਮੀ ਮਾਪਣ ਵਾਲੀਆਂ ਡਿਜੀਟਲ ਮਸ਼ੀਨਾਂ ਦੀ ਵਰਤੋਂ ਇਹ ਕਹਿ ਕੇ ਨਹੀਂ ਕੀਤੀ ਜਾ ਰਹੀ ਕਿ ਸਾਨੂੰ ਇਸ ਮਸ਼ੀਨ ਦੀ ਸਿਖਲਾਈ ਨਹੀਂ ਦਿੱਤੀ ਗਈ ਤੇ ਕਥਿਤ ਤੌਰ ’ਤੇ ਗਿਣੀ ਮਿੱਥੀ ਸਕੀਮ ਮੁਤਾਬਿਕ ਜਾਣਬੁੱਝ ਕੇ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ |