ਜਸਪਾਲ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਹੁਸੈਨਪੁਰ, 16 ਅਕਤੂਬਰ (ਤਰਲੋਚਨ ਸਿੰਘ ਸੋਢੀ)-ਬੀਤੇ ਦਿਨੀ ਜਸਪਾਲ ਸਿੰਘ ਪੁੱਤਰ ਸਰਵਨ ਰਾਮ ਵਾਸੀ ਬਸਤੀ ਬੂਲਪੁਰ ਕਪੂਰਥਲਾ ਜੋ ਕਿ ਦੀਪੇਵਾਲ ਸੁਲਤਾਨਪੁਰ ਲੋਧੀ ਵਿਖੇ ਇੱਕ ਭੱਠੇ ਤੇ ਮਜ਼ਦੂਰੀ ਦਾ ਕੰਮ ਕਰਦਾ ਸੀ, ਜਿਸ ਦੀ ਕੰਮ ਕਰਨ ਸਮੇਂ ਘੜੂਕੇ ਥੱਲੇ ਆਉਣ ਕਰਕੇ ਮੌਤ ਹੋ ਜਾਣ ਤੇ ਵੱਖ-ਵੱਖ ਸਮਾਜਿਕ ਅਤੇ ਵਾਲਮੀਕ ਸਭਾਵਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੌਰਾਨ ਸਤਿਗੁਰੂ ਗਿਆਨ ਨਾਥ ਸੇਵਾ ਸੁਸਾਇਟੀ ਦੇ ਆਗੂ ਸਰਪੰਚ ਗੁਰਬਚਨ ਸਿੰਘ ਬੂਲਪੁਰ, ਗਿਆਨ ਸਿੰਘ ਦਬੂਲੀਆਂ, ਸੋਨੂੰ ਦਬੂਲੀਆਂ, ਗੁਰਮੀਤ ਸਿੰਘ ਸਾਬੂਵਾਲ, ਸਾਹਿਲ ਰਾਜਪੂਤ, ਮੰਗਲ ਸਿੰਘ ਟੋਡਰਵਾਲ, ਕੇਵਲ ਸਿੰਘ ਬਿਹਾਰੀਪੁਰ, ਬਲਵਿੰਦਰ ਪਾਜੀਆ ਅਤੇ ਹੋਰ ਵੱਖ-ਵੱਖ ਸਮਾਜ ਸੇਵੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਮਿ੍ਤਕ ਆਪਣੇ ਪਿੱਛੇ ਤਿੰਨ ਬੱਚੇ ਅਤੇ ਪਤਨੀ ਛੱਡ ਗਿਆ ਹੈ | ਉਨ੍ਹਾਂ ਸਮੂਹ ਸਮਾਜ ਸੇਵੀਆਂ ਅਤੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਉਸ ਦੇ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ |